ਨਵੀਂ ਦਿੱਲੀ, ਜੇਐੱਨਐੱਨ : ਅਜੋਕੇ ਸਮੇਂ ਵਿਚ ਹਰ ਕਿਸੇ ਕੋਲ ਆਪਣਾ ਵਾਹਨ ਹੈ, ਜਿਸ ਲਈ ਡਰਾਈਵਿੰਗ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕ ਥੋੜ੍ਹਾ ਸਮਾਂ ਬਚਾਉਣ ਲਈ ਏਜੰਟਾਂ ਦਾ ਸਹਾਰਾ ਲੈਂਦੇ ਹਨ ਤੇ ਜ਼ਿਆਦਾ ਪੈਸਾ ਫਜ਼ੂਲ ਵਿਚ ਖ਼ਰਚ ਕਰਦੇ ਹਨ। ਕਈ ਵਾਰ ਏਜੰਟ ਧੋਖੇਬਾਜ਼ ਹੁੰਦੇ ਹਨ ਤੇ ਪੈਸੇ ਲੈ ਕੇ ਗਾਇਬ ਹੋ ਜਾਂਦੇ ਹਨ। ਹੁਣ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ, ਤੁਸੀਂ ਹੇਠਾਂ ਦਿੱਤੇ ਕੁਝ ਕਦਮਾਂ ਦੀ ਪਾਲਣਾ ਕਰਕੇ ਆਪਣਾ ਡਰਾਈਵਿੰਗ ਲਾਇਸੈਂਸ ਆਨਲਾਈਨ ਅਪਲਾਈ ਕਰ ਸਕਦੇ ਹੋ। ਆਓ ਜਾਣਦੇ ਹਾਂ ਆਨਲਾਈਨ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਤਰੀਕਾ।
ਘਰ ਬੈਠੇ ਡੀਐੱਲ ਬਣਾਉਣਾ ਸਿੱਖੋ
ਕੋਰੋਨਾ ਕਾਰਨ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ। ਇਸ ਲਈ ਤੁਹਾਨੂੰ ਆਪਣੀ ਉਮਰ ਹੱਦ ਤੇ ਵਾਹਨ ਦੇ ਵੇਰਵਿਆਂ ਸਮੇਤ ਕਈ ਹੋਰ ਵੀ ਜਾਣਕਾਰੀਆਂ ਭਰਨੀ ਪੈਣਗੀਆਂ। ਜੇ ਦਸਤਾਵੇਜ਼ ਸਹੀ ਪਾਏ ਜਾਂਦੇ ਹਨ ਤਾਂ ਤੁਹਾਡੀ ਅਰਜ਼ੀ ਸਵੀਕਾਰ ਕੀਤੀ ਜਾਵੇਗੀ। ਆਓ ਜਾਣਦੇ ਹਾਂ ਕਿ ਘਰ ਬੈਠੇ ਹੀ ਡੀਐੱਲ ਲਈ ਅਪਲਾਈ ਕਿਵੇਂਂ ਕਰੀਏ ਤੇ ਇਸ ’ਤੇ ਕਿੰਨਾ ਖ਼ਰਚ ਹੋਵੇਗਾ?
- ਡਰਾਈਵਿੰਗ ਲਾਇਸੈਂਸ ਲਈ ਆਨਲਾਈਨ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ https://parivahan.gov.in/ ’ਤੇ ਜਾਣਾ ਹੋਵੇਗਾ।
- ਵੈੱਬਸਾਈਟ ਦੇ ਹੋਮ ਪੇਜ ਨੂੰ ਖੋਲ੍ਹਣ ਤੋਂਂ ਬਾਅਦ ਤੁਹਾਨੂੰ ਆਨਲਾਈਨ ਸੇਵਾਵਾਂ ’ਤੇ ਕਲਿੱਕ ਕਰਨਾ ਪਵੇਗਾ। ਇਸ ਤੋਂਂ ਬਾਅਦ ਤੁਹਾਨੂੰ ਡਰਾਈਵਿੰਗ ਲਾਇਸੈਂਸ ਰਿਲੇਟਿਡ ਸਰਵਿਸ ’ਤੇ ਕਲਿੱਕ ਕਰਨਾ ਹੋਵੇਗਾ।
- ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹੇਗਾ, ਜਿੱਥੇ ਤੁਹਾਨੂੰ ਆਪਣਾ ਸੂਬਾ ਚੁਣਨਾ ਹੋਵੇਗਾ। ਯਾਨੀ ਉਹ ਸੂਬਾ ਜਿਸ ਤੋਂ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ।
- ਜਿਵੇਂ ਹੀ ਤੁਸੀਂ ਸਟੇਟ ਨੂੰ ਚੁਣਦੇ ਹੋ, ਉਸ ਤੋਂ ਬਾਅਦ ਤੁਹਾਨੂੰ ਨਵੇਂ ਪੇਜ ’ਤੇ ਲੈ ਜਾਵੇਗਾ, ਜਿੱਥੇ ਤੁਹਾਨੂੰ ਕਈ ਵਿਕਲਪ ਦਿਖਾਈ ਦੇਣਗੇ। ਇਨ੍ਹਾਂ ਵਿਕਲਪਾਂ ਵਿੱਚੋਂ ਤੁਹਾਨੂੰ ਡਰਾਈਵਿੰਗ ਲਾਇਸੈਂਸ ਦੇ ਨਵੀਨੀਕਰਨ ਦਾ ਵਿਕਲਪ ਚੁਣਨਾ ਹੋਵੇਗਾ।
- ਡਰਾਈਵਿੰਗ ਲਾਇਸੈਂਸ ਰੀਨਿਊਅਲ ’ਤੇ ਕਲਿੱਕ ਕਰਨ ਤੋਂ ਬਾਅਦ ਇਕ ਨਵਾਂ ਪੇਜ ਖੁੱਲ੍ਹੇਗਾ। ਇਸ ਵਿਚ ਤੁਹਾਨੂੰ ਦਸਤਾਵੇਜ਼ ਜਮਾਂ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂਂ ਬਾਅਦ ਤੁਹਾਨੂੰ ਸਬਮਿਟ ਕਰਨਾ ਪਵੇਗਾ।
- ਹੁਣ ਤੁਹਾਨੂੰ ਖ਼ਾਲੀ ਬਕਸੇ ਵਿਚ ਡਰਾਈਵਿੰਗ ਲਾਇਸੈਂਸ ਨਾਲ ਜੁੜੀ ਜਾਣਕਾਰੀ ਭਰਨੀ ਪਵੇਗੀ। ਜਾਣਕਾਰੀ ਭਰਨ ਦੇ ਨਾਲ ਤੁਹਾਨੂੰ ਆਪਣੇ ਮੰਗੇ ਗਏ ਦਸਤਾਵੇਜ਼ ਨੂੰ ਸਕੈਨ ਕਰਕੇ ਅਪਲੋਡ ਕਰਨਾ ਪੈਣਗੇ। ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਸਕੈਨ ਕੀਤੀ ਫੋਟੋ ਤੇ ਦਸਤਖ਼ਤ ਅਪਲੋਡ ਕਰਨੇ ਪੈਣਗੇ।
- ਇਸ ਤੋਂ ਬਾਅਦ ਇਕ ਨਵਾਂ ਪੇਮੈਂਟ ਪੇਜ ਖੁੱਲ੍ਹੇਗਾ, ਇੱਥੇ ਤੁਹਾਨੂੰ 350 ਰੁਪਏ ਦੀ ਅਰਜ਼ੀ ਫ਼ੀਸ ਅਦਾ ਕਰਨੀ ਪਵੇਗੀ। ਇਸ ਰਕਮ ਨੂੰ ਜਮ੍ਹਾਂ ਕਰਨ ਲਈ ਤੁਹਾਨੂੰ ਆਨਲਾਈਨ ਭੁਗਤਾਨ ਮੋਡ ਦੀ ਵਰਤੋਂਂ ਕਰਨੀ ਪਵੇਗੀ।
- ਸਾਰੇ ਦਸਤਾਵੇਜ਼ ਅਪਲੋਡ ਕਰਨ ਤੋਂਂ ਬਾਅਦ ਤੁਸੀਂ ਸਬਮਿਟ ’ਤੇ ਕਲਿੱਕ ਕਰੋ, ਜਿਸ ਤੋਂ ਬਾਅਦ ਇਕ ਰਸੀਦ ਜਨਰੇਟ ਹੋਵੇਗੀ, ਜਿਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ।
ਡੀਐੱਲ ਲਈ ਲੋੜੀਂਦੀਆਂ ਸ਼ਰਤਾਂ
ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਲੈਣ ਲਈ ਕੁਝ ਨਿਯਮ ਬਣਾਏ ਗਏ ਹਨ। ਇਨ੍ਹਾਂ ਦੇ ਆਧਾਰ ’ਤੇ ਵਿਅਕਤੀ ਨੂੰ ਡੀਐਲ ਲਈ ਯੋਗ ਮੰਨਿਆ ਜਾਂਦਾ ਹੈ। ਨਿਯਮਾਂ ਮੁਤਾਬਕ ਸੈਲਫ਼ ਸਟਾਰਟ ਮੋਟਰਸਾਈਕਲ (50 ਸੀਸੀ ਸਮਰੱਥਾ ਵਾਲੇ) ਲਈ ਅਪਲਾਈ ਕਰਨ ਵਾਲੇ ਦੀ ਉਮਰ 16 ਸਾਲ ਹੋਣੀ ਚਾਹੀਦੀ ਹੈ। ਜੇਕਰ ਉਹ 18 ਸਾਲ ਤੋਂਂ ਘੱਟ ਹੈ ਤਾਂ ਉਸ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਸਹਿਮਤੀ ਦੀ ਲੋੜ ਹੁੰਦੀ ਹੈ।
ਇਸ ਦੇ ਨਾਲ ਹੀ ਗੇਅਰ ਵਾਲੇ ਦੋ ਪਹੀਆ ਵਾਹਨ ਲਈ ਬਿਨੈਕਾਰ ਦੀ ਉਮਰ ਘੱਟੋਂ-ਘੱਟ 18 ਸਾਲ ਹੋਣੀ ਚਾਹੀਦੀ ਹੈ। ਬਿਨੈਕਾਰ ਕੋਲ ਵਪਾਰਕ ਤੇ ਆਵਾਜਾਈ ਵਾਹਨਾਂ ਲਈ ਇੱਥੇ 8 ਸਾਲਾਂ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਿਨੈਕਾਰ ਨੂੰ ਸਬੰਧਤ ਟਰੈਫ਼ਿਕ ਕਾਨੂੰਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ।