ਜੇਐੱਨਐੱਨ, ਨਵੀਂ ਦਿੱਲੀ: ਝਾਰਖੰਡ - ਬਿਹਾਰ ਬੰਦ ਦੌਰਾਨ ਨਕਸਲਵਾਦੀਆਂ ਨੇ ਰੇਲਵੇ ਨੂੰ ਨਿਸ਼ਾਨਾ ਬਣਾਇਆ ਹੈ। ਧਨਬਾਦ ਰੇਲਵੇ ਮੰਡਲ ਦੇ ਚਿਚਾਕੀ ਤੇ ਕਰਮਾਬਾਂਧ ਰੇਲਵੇ ਸਟੇਸ਼ਨ ਦੇ ਵਿਚਕਾਰ ਰੇਲਵੇ ਟ੍ਰੈਕ 'ਤੇ ਬੰਬ ਧਮਾਕਾ ਕੀਤਾ ਹੈ। ਇਸ ਨਾਲ ਟ੍ਰੈਕ ਟੁੱਟ ਗਿਆ ਹੈ। ਇਸ ਧਮਾਕੇ ਤੋਂ ਇਕ ਦਮ ਬਾਅਦ ਰੇਲ ਦੀ ਕਾਰਵਾਈ ਨੂੰ ਰੋਕ ਦਿੱਤਾ ਗਿਆ। ਇਹ ਘਟਨਾ ਰਾਤ ਡੇਢ ਵਜੇ ਦੇ ਕਰੀਬ ਹੋਈ ਹੈ। ਇਸ ਦੌਰਾਨ ਜਾਨੀ ਬਚਾਅ ਰਿਹਾ।
ਰੇਲਵੇ ਪਹਿਲਾਂ ਤੋਂ ਹੀ ਅਲਰਟ ਮੋਡ 'ਚ
ਨਕਸਲਵਾਦੀਆਂ ਦੇ ਬੰਦ ਕਾਰਨ ਰੇਲਵੇ ਪਹਿਲਾਂ ਤੋਂ ਹੀ ਅਲਰਟ ਮੋਡ 'ਤੇ ਹੈ। ਗਤੀ ਨੂੰ ਧਿਆਨ 'ਚ ਰੱਖਦੇ ਹੋਏ ਹੀ ਟ੍ਰੇਨਾਂ ਦੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਬਹੁਤ ਧਿਆਨ ਰੱਖਿਆ ਜਾ ਰਿਹਾ ਸੀ ਸ਼ਾਇਦ ਇਹੀ ਕਾਰਨ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਪ੍ਰਸ਼ਾਂਤ ਬੋਸ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਝਾਰਖੰਡ- ਬਿਹਾਰ ਬੰਦ
ਨਕਸਲੀਆਂ ਨੇ 27 ਜਨਵਰੀ ਨੂੰ ਝਾਰਖੰਡ-ਬਿਹਾਰ ਬੰਦ ਦਾ ਸੱਦਾ ਦਿੱਤਾ ਹੈ। ਸੀਪੀਆਈ ਪੋਲਿਟ ਬਿਊਰੋ ਮੈਂਬਰ ਪ੍ਰਸ਼ਾਂਤ ਬੋਸ ਅਤੇ ਉਨ੍ਹਾਂ ਦੀ ਨਕਸਲੀ ਪਤਨੀ ਸ਼ੀਲਾ ਮਰਾਂਡੀਹ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਨਕਸਲੀਆਂ ਨੇ ਚਿਚਾਕੀ ਤੇ ਕਰਮਾਬਾਦ ਵਿਚਕਾਰ ਧਮਾਕਾ ਕੀਤਾ।
ਪ੍ਰਤੀਰੋਧ ਦਿਵਸ 'ਚ ਵੀ ਨਕਸਲਵਾਦੀਆਂ ਨੇ ਕੀਤੀ ਹਿੰਸਾ
ਪ੍ਰਸ਼ਾਂਤ ਬੋਸ ਤੇ ਉਸਦੀ ਪਤਨੀ ਸ਼ੀਲਾ ਮਰਾਂਡੀਹ ਨੇ ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ਹੋਏ ਨਕਸਲਵਾਦੀਆਂ ਨੇ ਝਾਰਖੰਡ-ਬਿਹਾਰ ਬੰਦ ਤੋਂ ਪਹਿਲਾਂ 21 ਤੋਂ 26 ਜਨਵਰੀ ਤੱਕ ਪ੍ਰਤੀਰੋਧ ਦਿਵਸ ਮਨਾਇਆ ਹੈ।ਇਸ ਦੌਰਾਨ ਵੀ ਹਿੰਸਾ ਕੀਤੀ। ਗਿਰੀਡੀਹ ਜ਼ਿਲ੍ਹੇ 'ਚ ਮੋਬਾਈਲ ਟਾਵਰ ਤੇ ਪੁਲ ਵੀ ਉਡਾਇਆ ਸੀ।