ਨਵੀਂ ਦਿੱਲੀ, ਏਜੰਸੀ: ਲੋਕ ਸਭਾ 'ਚ 'ਚੋਣ ਕਾਨੂੰਨ' (ਸੋਧ) ਬਿੱਲ, 2021 ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ 'ਚ ਆਧਾਰ ਨੂੰ ਵੋਟਰ ਲਿਸਟ ਨਾਲ ਜੋੜਨ ਦਾ ਪ੍ਰਬੰਧ ਹੈ। ਚੋਣ ਕਾਨੂੰਨ (ਸੋਧ) ਬਿੱਲ 2021 ਵੋਟਰ ਲਿਸਟ ਦੇ ਡੇਟਾ ਨੂੰ ਆਧਾਰ ਨਾਲ ਲਿੰਕ ਕਰਨ ਦੀ ਇਜਾਜ਼ਤ ਦਿੰਦਾ ਹੈ।
ਉੱਥੇ ਹੀ ਰਾਜ ਸਭਾ ਦੇ 12 ਮੈਂਬਰਾਂ ਦੇ ਮੁਅੱਤਲ ਹੋਣ ਦੇ ਮੁੱਦੇ ਤੇ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਟੇਨੀ ਦੇ ਤੁਰੰਤ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧ ਸੰਸਦ ਦੇ ਦੋਵਾਂ ਸਦਨਾਂ ਵਿਚ ਜ਼ੋਰਦਾਰ ਹੰਗਾਮਾ ਕਰ ਰਿਹਾ ਹੈ। ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮੇ ਦੌਰਾਨ ਰਾਜ ਸਭਾ ਨੂੰ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਮੁਅੱਤਲੀ ਦੇ ਮੁੱਦੇ 'ਤੇ ਚਰਚਾ ਕਰਨ ਲਈ ਬੁਲਾਈ ਗਈ ਸਰਕਾਰ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਾਂਗਰਸ, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ, ਸੀਪੀਆਈ (ਐਮ) ਅਤੇ ਸੀਪੀਆਈ ਦੀ ਮੀਟਿੰਗ ਬੁਲਾਈ ਸੀ, ਜਿਨ੍ਹਾਂ ਦੇ ਸੰਸਦ ਮੈਂਬਰਾਂ ਨੂੰ ਪਿਛਲੇ ਮਹੀਨੇ ਪੂਰੇ ਸਰਦ ਰੁੱਤ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਵਿਰੋਧੀ ਧਿਰ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਹੈ ਕਿ ਅਸੀਂ ਸੰਸਦ ਦੇ ਦੋਵੇਂ ਸਦਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।
Parliament winter session 2021 Live Updates:
ਸਟੈਂਡਿੰਗ ਕਮੇਟੀ ਦੇ ਕੋਲ ਭੇਜਣ ਦੀ ਮੰਗ
ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਚੋਣ ਕਾਨੂੰਨ (ਸੋਧ) ਬਿੱਲ 2021 ਨੂੰ ਸਥਾਈ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਹੈ। ਇਸ ਵਿਚ ਕਈ ਕਾਨੂੰਨੀ ਖਾਮੀਆਂ ਹਨ। ਇਹ ਸੁਪਰੀਮ ਕੋਰਟ ਦੇ ਫੈਸਲੇ ਦੇ ਖ਼ਿਲਾਫ਼ ਹੈ ਤੇ ਜੋ ਸਾਡੀ ਨਿੱਜਤਾ ਦੀ ਉਲੰਘਣਾ ਕਰਦਾ ਹੈ। ਇਸ ਨਾਲ ਲੱਖਾਂ ਲੋਕਾਂ ਦਾ ਚੋਣ ਅਧਿਕਾਰ ਖੋਹਿਆ ਜਾ ਸਕਦਾ ਹੈ।
ਅਜੇ ਮਿਸ਼ਰਾ ਟੇਨੀ ਨੂੰ ਹਟਾਣ ਦੀ ਮੰਗ
ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਜੇ ਮਿਸ਼ਰਾ ਟੇਨੀ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਲੋਕ ਦੇਖ ਰਹੇ ਹਨ, ਆਖਿਰ ਕਿਉਂ ਨਹੀਂ ਹਟਾ ਰਹੇ। ਅਜੈ ਮਿਸ਼ਰਾ ਟੈਨੀ ਦੀ ਵਿਸ਼ੇਸ਼ਤਾ ਕੀ ਹੈ? ਅਸੀਂ ਇਸ ਬੇਇਨਸਾਫ਼ੀ ਵਿਰੁੱਧ ਲੜ ਰਹੇ ਹਾਂ।
ਬੈਠਕ 'ਚ ਨਾ ਆਉਣਾ ਬਦਕਿਸਮਤੀ : ਗੋਇਲ
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਪੀਕਰ ਦੇ ਹੁਕਮਾਂ ਕਾਰਨ ਅੱਜ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੀਟਿੰਗ ਬੁਲਾਈ ਸੀ ਤੇ ਵਿਰੋਧੀ ਧਿਰ ਵਾਰ-ਵਾਰ ਕਹਿ ਰਹੀ ਸੀ। ਪਰ ਅਫਸੋਸ ਹੈ ਕਿ ਉਹ ਮੀਟਿੰਗ ਲਈ ਵੀ ਨਹੀਂ ਆਏ। ਜੇ ਉਹ ਆਪਣੀ ਗਲਤੀ ਮੰਨ ਕੇ ਮਾਫੀ ਮੰਗਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਸ ਵਿਚ ਕੋਈ ਵੀ ਛੋਟਾ ਨਹੀਂ ਹੈ। ਇਸ ਨਾਲ ਘਰ ਦੀ ਸ਼ਾਨ ਵਧੇਗੀ।
ਚੋਣ ਸੁਧਾਰ ਬਿੱਲ 'ਤੇ ਲੋਕ ਸਭਾ ਵਿਚ ਚਰਚਾ
ਚੋਣ ਸੁਧਾਰਾਂ ਵੱਲ ਵੱਡਾ ਕਦਮ ਚੁੱਕਣ ਵੱਲ ਵਧ ਰਹੀ ਸਰਕਾਰ ਨੇ ਵੋਟਰ ਸੂਚੀ ਨੂੰ ਆਧਾਰ ਨਾਲ ਜੋੜਨ ਦਾ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਹੈ। ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਲੋਕ ਸਭਾ 'ਚ ਚੋਣ ਸੁਧਾਰ ਬਿੱਲ 'ਤੇ ਚਰਚਾ ਚੱਲ ਰਹੀ ਹੈ। ਵੋਟਰ ਸੂਚੀ ਨੂੰ ਆਧਾਰ ਨਾਲ ਜੋੜਨ ਦਾ ਉਦੇਸ਼ ਇੱਕ ਤੋਂ ਵੱਧ ਸਥਾਨਾਂ 'ਤੇ ਇੱਕ ਤੋਂ ਵੱਧ ਵੋਟਰ ਸੂਚੀ ਵਿਚ ਇਕ ਵਿਅਕਤੀ ਦਾ ਨਾਂ ਦਰਜ ਕਰਨ ਦੀ ਗਲਤੀ ਨੂੰ ਰੋਕਣਾ ਹੈ ਅਤੇ ਜਾਅਲੀ ਵੋਟਿੰਗ ਦੇ ਘੇਰੇ ਨੂੰ ਖਤਮ ਕਰਨਾ ਹੈ।
ਆਧਾਰ ਨੂੰ ਵੋਟਰ ਲਿਸਟ ਨਾਲ ਜੋੜਨ ਦਾ ਵਿਰੋਧ
ਏਆਈਐੱਮਆਈਐੱਮ ਦੇ ਮੁਖੀ ਅਸਦੁਦੀਨ ਓਵੈਸੀ ਨੇ 'ਚੋਣ ਕਾਨੂੰਨ (ਸੋਧ) ਬਿੱਲ 2021' ਵਿਰੁੱਧ ਲੋਕ ਸਭਾ ਵਿਚ ਨੋਟਿਸ ਦਿੱਤਾ ਹੈ। ਓਵੈਸੀ ਨੇ ਕਿਹਾ ਹੈ ਕਿ ਬਿੱਲ ਸਦਨ ਦੀ ਵਿਧਾਨਕ ਸਮਰੱਥਾ ਤੋਂ ਬਾਹਰ ਹੈ ਕਿਉਂਕਿ ਇਹ ਸੁਪਰੀਮ ਕੋਰਟ ਦੁਆਰਾ ਆਪਣੇ ਫੈਸਲੇ ਵਿਚ ਨਿਰਧਾਰਤ ਕਾਨੂੰਨ ਦੀਆਂ ਸੀਮਾਵਾਂ ਦੀ ਉਲੰਘਣਾ ਕਰਦਾ ਹੈ। ਵੋਟਰ ਆਈਡੀ ਤੇ ਆਧਾਰ ਨੂੰ ਲਿੰਕ ਕਰਨਾ ਕਾਨੂੰਨ ਦੀ ਉਲੰਘਣਾ ਹੈ।
ਰਾਜ ਸਭਾ 2 ਵਜੇ ਤਕ ਮੁਲਤਵੀ
ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮੇ ਦੇ ਚੱਲਦੇ ਰਾਜ ਸਭਾ ਨੂੰ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਵਿਰੋਧ ਰਾਜ ਸਭਾ ਦੇ 12 ਮੈਂਬਰਾਂ ਦੇ ਮੁਅੱਤਲ ਨੂੰ ਵਾਪਸ ਲੈਣ ਤੇ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਟੇਨੀ ਦੇ ਤੁਰੰਤ ਅਸਤੀਫੇ ਦੀ ਮੰਗ ਕਰ ਰਿਹਾ ਹੈ।।
ਨਹੀਂ ਚੱਲਣ ਦੇਣਗੇ ਸੰਸਦ : ਸੰਜੇ ਰਾਉਤ
ਸ਼ਿਵ ਸੇਨਾ ਸੰਸਦ ਮੈਂਬਰ ਸੰਜੇ ਰਾਉਤ ਨੇ ਰਿਹਾ ਹੈ ਕਿ ਅਸੀਂ ਸਰਕਾਰ ਦੁਆਰਾ ਬੁਲਾਈ ਗਈ ਬੈਠਕ ਵਿਚ ਸ਼ਾਮਲ ਨਹੀਂ ਹੋਣਗੇ। ਅਸੀਂ ਰਾਜ ਸਭਾ ਵਿਚ 12 ਵਿਰੋਧੀ ਸੰਸਦ ਮੈਂਬਰਾਂ ਦੇ ਮੁਅੱਤਲ ਨੂੰ ਰੱਦ ਕਰਨ ਤੇ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਅਸਤੀਫੇ ਦੀ ਮੰਗ ਕਰਨਗੇ। ਅਸੀਂ ਸੰਸਦ ਦੇ ਦੋਵਾਂ ਸੰਦਨਾਂ ਨੂੰ ਚੱਲਣ ਨਹੀਂ ਦੇਵਾਂਗੇ।
ਸਰਕਾਰ ਦੀ ਰਣਨੀਤੀ 'ਤੇ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦ ਰੁੱਤ ਸੈਸ਼ਨ ਲਈ ਵੱਖ-ਵੱਖ ਮੁੱਦਿਆਂ ਤੇ ਸਰਕਾਰ ਦੀ ਰਣਨੀਤੀ 'ਤੇ ਚਰਚਾ ਕਰਨ ਲਈ ਸੰਸਦ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਪੀਯੂਸ਼ ਗੋਇਲ ਸਮੇਤ ਸੀਨੀਅਰ ਮੰਤਰੀਆਂ ਨਾਲ ਬੈਠਕ ਕਰ ਰਹੇ ਹਨ। ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਅਨੁਰਾਗ ਸਿੰਘ ਠਾਕੁਰ, ਨਰਿੰਦਰ ਸਿੰਘ ਤੋਮਰ, ਕਿਰਨ ਰਿਜਿਜੂ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਪੀਐਮ ਮੋਦੀ ਦੀ ਪ੍ਰਧਾਨਗੀ ਹੇਠ ਸੰਸਦ ਵਿੱਚ ਵੱਖ-ਵੱਖ ਮੁੱਦਿਆਂ 'ਤੇ ਹੋਈ ਮੀਟਿੰਗ ਵਿੱਚ ਸ਼ਿਰਕਤ ਕੀਤੀ।