ਨਵੀਂ ਦਿੱਲੀ (ਪੀਟੀਆਈ) : ਕੋਵਿਡ-19 ਨਾਲ ਪੂਰੀ ਦੁਨੀਆ ’ਚ ਔਰਤਾਂ ਦੇ ਮੁਕਾਬਲੇ ਮਰਦਾਂ ਦੀਆਂ ਵੱਧ ਮੌਤਾਂ ਹੋਈਆਂ ਹਨ। ਮਰਦਾਂ ਵਿਚ ਗੰਭੀਰ ਇਨਫੈਕਸ਼ਨ ਦਾ ਖ਼ਤਰਾ ਵੱਧ ਕਿਉਂ ਹੁੰਦਾ ਹੈ ਤੇ ਕਿਉਂ ਮੌਤ ਦਰ ਵਧ ਜਾਂਦੀ ਹੈ, ਇਸ ਸਬੰਧੀ ਵਿਗਿਆਨੀਆਂ ਨੂੰ ਨਵੇਂ ਸਬੂਤ ਮਿਲੇ ਹਨ। ਕੋਵਿਡ-19 ਨੂੰ ਲੈ ਕੇ ਨਰ ਤੇ ਮਾਦਾ ਚੂਹਿਆਂ ’ਤੇ ਕੀਤੇ ਗਏ ਅਧਿਐਨ ’ਚ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ।
ਇੰਟਰਨੈਸ਼ਨਲ ਜਰਨਲ ਆਫ ਮਾਲੀਕਿਊਲਰ ਸਾਇੰਸਿਜ਼ ’ਚ ਪ੍ਰਕਾਸ਼ਿਤ ਸੋਧ ਅਨੁਸਾਰ, ਕੋਰੋਨਾ ਫੇਫੜਿਆਂ ਦੇ ਟਿਸ਼ੂਜ਼ ਦੀ ਥਾਂ ਔਰਤਾਂ ਦੇ ਚਰਬੀ ਟਿਸ਼ੂ ’ਤੇ ਆਸਾਨੀ ਨਾਲ ਹਮਲਾ ਕਰਦਾ ਹੈ। ਅਮਰੀਕਾ ਦੇ ਹੈਕੇਂਸੈਕ ਮੈਰੀਡੀਅਨ ਸੈਂਟਰ ਫਾਰ ਡਿਸਕਵਰੀ ਐਂਡ ਇਨੋਵੇਸ਼ਨ (ਸੀਡੀਆਈ) ਦੀ ਜੋਤੀ ਨਾਗਜੋਤੀ ਨੇ ਕਿਹਾ ਕਿ ਮਾਦਾ ਚੂਹਿਆਂ ’ਚ ਚਰਬੀ ਦੇ ਟਿਸ਼ੂ ਵਾਇਰਸ ਲਈ ਤਰਲ ਤੱਤ ਇਕੱਠਾ ਕਰਨ ਦਾ ਕੰਮ ਕਰਦਾ ਹੈ। ਇਸ ਤਰ੍ਹਾਂ ਫੇਫੜਿਆਂ ਨੂੰ ਵੱਧ ਵਾਇਰਲ ਭਾਰ ਤੋਂ ਬਚਾਉਂਦਾ ਹੈ। ਇਹ ਫੇਫੜੇ ’ਚ ਰੋਗ ਪ੍ਰਤੀਰੋਧੀ ਸਮਰੱਥਾ ਵਾਲੀਆਂ ਕੋਸ਼ਿਕਾਵਾਂ ’ਚ ਘੁਸਪੈਠ ਤੇ ਪ੍ਰੋਸਾਈਟੋਕਿਨਸ ਦੀ ਸਰਗਰਮੀ ਕਾਰਨ ਫੇਫੜੇ ਨੂੰ ਨੁਕਸਾਨ ਹੁੰਦਾ ਹੈ। ਨਾਗਜੋਤੀ ਨੇ ਲੈਬ ’ਚ ਚੂਹਿਆਂ ਦੇ ਮਾਡਲ ਰਾਹੀਂ ਮਨੁੱਖੀ ਰੋਗ ਪ੍ਰਤੀਰੋਧੀ ਸਮਰੱਥਾ ਨੂੰ ਦਿਖਾਇਆ ਕਿ ਕੋਵਿਡ-19 ਨਾਲ ਇਨਫੈਕਟਿਡ ਹੋਣ ਦੌਰਾਨ ਔਰਤਾਂ ਨੇ ਮਰਦਾਂ ਦੇ ਮੁਕਾਬਲੇ ਵੱਧ ਚਰਬੀ ਗੁਆ ਦਿੱਤੀ। ਅਧਿਐਨ ’ਚ ਪਾਇਆ ਗਿਆ ਕਿ ਮਰਦਾਂ ਦੇ ਫੇਫੜਿਆਂ ’ਚ ਵਧ ਵਾਇਰਸ ਸੀ, ਜਦਕਿ ਔਰਤਾਂ ਦੇ ਚਰਬੀ ਟਿਸ਼ੂ ’ਚ ਵੱਧ ਵਾਇਰਸ ਪਾਏ ਗਏ। ਪਹਿਲਾਂ ਦੇ ਅਧਿਐਨ ’ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਵਾਇਰਸ ਔਰਤਾਂ ਦੇ ਮੁਕਾਬਲੇ ਮਰਦਾਂ ਦੇ ਫੇਫੜਿਆਂ ਵਿਚ ਤੇਜ਼ੀ ਨਾਲ ਘੁਸਪੈਠ ਕਰ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਦੇਸ਼ ’ਚ ਕੋਰੋਨਾ ਦੇ 99 ਨਵੇਂ ਮਾਮਲੇ ਮਿਲੇ
ਨਵੀਂ ਦਿੱਲੀ (ਪੀਟੀਆਈ) : ਦੇਸ਼ ਵਿਚ ਕੋਵਿਡ ਇਨਫੈਕਸ਼ਨ ਦੇ ਮਾਮਲਿਆਂ ’ਚ ਇਕ ਦਿਨ ’ਚ 99 ਦਾ ਵਾਧਾ ਹੋਇਆ ਹੈ ਤੇ ਕੋਈ ਮੌਤ ਵੀ ਨਹੀਂ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 4.46 ਕਰੋੜ ਦਰਜ ਕੀਤੀ ਗਈ ਤੇ ਮਰਨ ਵਾਲਿਆਂ ਦੀ ਗਿਣਤੀ 530741 ਹੈ। ਕੋਰੋਨਾ ਦੇ ਸਰਗਰਮ ਮਾਮਲੇ 1763 ਤੋਂ ਵੱਧ ਕੇ 1764 ਹੋ ਗਏ।