ਜੇਐੱਨਐੱਨ, ਨਵੀਂ ਦਿੱਲ਼ੀ : Lalu Prasad Yadav ਤਿਉਹਾਰਾਂ ਨੂੰ ਆਪਣੇ ਖ਼ਾਸ ਅੰਦਾਜ਼ 'ਚ ਮਨਾਉਣ ਲਈ ਦੇਸ਼ਭਰ 'ਚ ਚਰਚਿਤ ਰਾਜਨੇਤਾ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਇਕ ਵਾਰ ਫਿਰ ਜੇਲ੍ਹ 'ਚ ਹੀ ਮਕਰ ਸੰਕ੍ਰਾਂਤੀ ਮਨਾਉਣਗੇ। ਬਿਰਸਾ ਮੁੰਡਾ ਕੇਂਦਰੀ ਜੇਲ੍ਹ ਦੇ ਕੈਦੀ ਨੰਬਰ 3351 ਲਾਲੂ ਲਈ ਇਹ ਲਗਾਤਾਰ ਤੀਸਰਾ ਸਾਲ ਹੋਵੇਗਾ, ਜਦੋਂ ਉਹ ਰਾਂਚੀ ਦੇ ਰਿਮਸ 'ਚ ਸਕਰਾਤ 'ਚ ਦਹੀ-ਚੂਰਾ ਤੇ ਤਿਲ-ਗੁੜ ਦਾ ਆਨੰਦ ਲੈਣਗੇ। ਹਾਲਾਂਕਿ ਉਨ੍ਹਾਂ ਦੀ ਸਿਹਤ ਨੂੰ ਦੇਖਦਿਆਂ ਡਾਕਟਰਾਂ ਨੇ ਅਜੇ ਖਾਣ-ਪੀਣ 'ਤੇ ਕਈ ਪਾਬੰਦੀਆਂ ਲੱਗਾ ਰੱਖੀਆਂ ਹਨ, ਉਨ੍ਹਾਂ ਕਈ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਡਾਕਟਰਾਂ ਦੀ ਦੇਖਰੇਖ 'ਚ ਉਹ ਪਰਹੇਜ਼ 'ਚ ਰਹਿੰਦੇ ਹਨ। ਇਸ ਲਿਹਾਜ਼ ਨਾਲ ਹੁਣ ਇਸ ਵਾਰ ਵੀ ਮਕਰ ਸੰਕ੍ਰਾਂਤੀ 'ਤੇ ਡਾਕਟਰਾਂ ਤੋਂ ਪੁੱਛ ਕੇ ਹੀ ਲਿਮਟ ਮਾਤਰਾ 'ਚ ਦਹੀ-ਚੂਰਾ ਖਾਉਣਗੇ। ਇਸ ਵਾਰ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਦੀ ਗ਼ੈਰ-ਹਾਜ਼ਿਰੀ 'ਚ ਬਿਹਾਰ ਉਨ੍ਹਾਂ ਦੀ ਪਾਰਟੀ ਰਾਜਦ ਵੱਲ਼ੋਂ ਵੀ ਸਕਰਾਤ ਭੋਜਨ ਦਾ ਆਯੋਜਨ ਨਹੀਂ ਕੀਤਾ ਗਿਆ ਹੈ।
ਮਾਲੂਮ ਹੋਵੇ ਕਿ ਚਾਰਾ ਘੁਟਾਲੇ ਦੇ ਚਾਰ ਮਾਮਲਿਆਂ 'ਚ ਲਾਲੂ ਪ੍ਰਸਾਦ ਯਾਦਵ ਬਿਹਾਰ 'ਚ ਆਪਣੇ ਰਿਹਾਇਸ਼ 'ਤੇ ਸੰਕ੍ਰਾਂਤੀ ਭੋਜ ਲਈ ਵੀ ਖ਼ਾਸੇ ਮਸ਼ਹੂਰ ਰਹੇ ਹਨ। ਉਦੋਂ ਮੁੱਖ ਮੰਤਰੀ ਨੇ ਆਪਣੇ ਸ਼ਾਸਨਕਾਲ 'ਚ ਲਾਲੂ ਸਕਰਾਤ ਭੋਜ ਰਾਹੀਂ ਸਿਆਸੀ ਗਲਿਆਰੇ 'ਚ ਸਾਮਜਿਕ ਏਕਤਾ ਦਾ ਸੰਦੇਸ਼ ਦਿੰਦੇ ਸਨ।