ਜੇਐੱਨਐੱਨ, ਨਵੀਂ ਦਿੱਲੀ : 9 PM for 9 minutes ਕੋਰੋਨਾ ਖ਼ਿਲਾਫ਼ ਲੜਾਈ 'ਚ ਐਤਵਾਰ ਰਾਤ ਠੀਕ 9 ਵਜੇ ਤੋਂ ਅਗਲੇ 9 ਮਿੰਟ ਤਕ ਦੇਸ਼ ਦੇ ਕਰੋੜਾਂ ਲੋਕਾਂ ਨੇ ਦੀਵੇ ਬਾਲ਼ ਕੇ, ਮੋਬਾਈਲ ਫੋਨ ਦੀ ਲਾਈਟ ਜਗਾ ਕੇ ਤੇ ਟਾਰਚ ਦੀ ਰੋਸ਼ਨੀ ਕਰ ਕੇ ਏਕਤਾ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਲੋਕਾਂ ਨੇ ਇਸ ਦੀ ਭਾਵਨਾ ਦੇ ਉਲਟ ਜਾ ਕੇ ਸ਼ਰਮਸਾਰ ਕਰਨ ਵਾਲੇ ਕੰਮ ਵੀ ਕੀਤੇ। ਕੁਝ ਗਿਣੇ-ਚੁਣੇ ਲੋਕਾਂ ਨੇ ਇਸ ਭਾਵਨਾ ਦੇ ਉਲਟ ਪਟਾਕੇ ਵਜਾਏ। ਅਜਿਹੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਤੇ ਦੇਸ਼ ਦੇ ਮੰਨੇ-ਪ੍ਰਮੰਨੇ ਕਵੀ ਨੇ ਦੱਬ ਕੇ ਲਤਾੜ ਲਗਾਈ।
ਉਨ੍ਹਾਂ ਆਪਣੇ ਟਵੀਟ 'ਚ ਕਿਹਾ, 'ਇਹ ਤਾਂ ਹੱਦ ਹੈ। ਕਿਹਾ ਕੀ ਗਿਆ, ਹੋ ਕੀ ਰਿਹਾ ਹੈ? ਕਦੋਂ ਸੁਧਰੋਗੇ? ਮੇਰੀ ਕਾਲੋਨੀ 'ਚ ਲੋਕ ਸੜਕਾਂ 'ਤੇ ਪਟਾਕੇ ਵਜਾ ਰਹੇ ਹਨ। ਕੋਰੋਨਾ ਯੋਧੇ ਲਈ ਸ਼ੁਕਰਗੁਜ਼ਾਰ ਦਾ ਦੀਪਕ ਹੱਥਾਂ 'ਚ ਲਏ, ਬਾਲਕਨੀ ਤੋਂ ਪਟਾਕੇ ਨਾ ਚਲਾਉਣ ਲਈ ਗੁਆਂਢੀ 'ਤੇ ਚੀਖਦਾ ਮੈਂ ਇਕੱਲਿਆ ਕਿਉਂ ਹੋਵਾਂ?'
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਐਤਵਾਰ ਰਾਤ 9 ਵਜੇ ਦੇਸ਼ ਦੇ ਕਰੋੜਾਂ ਲੋਕਾਂ ਨੇ ਆਪਣੇ ਘਰਾਂ ਦੀ ਬਾਲਕਨੀ ਤੇ ਦਰਵਾਜ਼ਿਆਂ ਦੇ ਨੇੜੇ ਦੀਵੇ ਬਾਲ਼ੇ। ਉੱਥੇ ਕੁਝ ਲੋਕਾਂ ਨੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਜਗਾਕੇ ਏਕਤਾ ਦਾ ਪ੍ਰਦਰਸ਼ਨ ਕੀਤਾ। ਕੁਝ ਲੋਕ ਅਜਿਹੇ ਵੀ ਸਨ, ਜਿਨ੍ਹਾਂ ਨੇ ਟਾਰਚ ਵੀ ਜਗਾਈ।