ਕੋਰੋਨਾ ਕਾਲ 'ਚ ਆਨਲਾਈਨ ਸ਼ੌਪਿੰਗ (Online Shoping) ਦਾ ਕਰੇਜ਼ ਵਧਿਆ ਹੈ। ਕੋਰੋਨਾ ਇਨਫੈਕਸ਼ਨ ਤੋਂ ਬਚਣ ਲਈ ਲੋਕਾਂ ਨੇ ਹਰੇਕ ਚੀਜ਼ ਦੀ ਸ਼ੌਪਿੰਗ ਆਨਲਾਈਨ ਕੀਤੀ ਹੈ ਤੇ ਡਲਿਵਰੀ ਬੁਆਏ ਨਾਲ ਸੰਪਰਕ ਵਿਚ ਆਏ ਬਿਨਾਂ ਸਾਮਾਨ ਖਰੀਦਿਆ ਹੈ। ਇਸ ਦੌਰਾਨ ਆਨਲਾਈਨ ਫਰਾਡ ਵੀ ਵਧਿਆ ਹੈ। ਕਈ ਲੋਕ ਆਨਲਾਈਨ ਸਾਮਾਨ ਖਰੀਦਣ ਦੀ ਕੋਸ਼ਿਸ਼ 'ਚ ਠੱਗੀ ਦਾ ਸ਼ਿਕਾਰ ਵੀ ਹੋਏ ਹਨ। ਇਸੇ ਕਾਰਨ ਸਲਾਹ ਦਿੱਤੀ ਜਾਂਦੀ ਹੈ ਕਿ ਭਰੋਸੇਮੰਦ ਸਾਈਟਾਂ ਤੋਂ ਹੀ ਸਾਮਾਨ ਖਰੀਦਣ। ਕਈ ਵਾਰ ਤੁਸੀਂ ਆਨਲਾਈਨ ਸਾਮਾਨ ਮੰਗਵਾਉਂਦੇ ਹੋ ਤੇ ਮੰਗਵਾਏ ਗਏ ਸਾਮਾਨ ਦੀ ਮਾਤਰਾ ਘੱਟ ਹੁੰਦੀ ਹੈ ਜਾਂ ਖਰਾਬ ਸਾਮਾਨ ਤੁਹਾਡੇ ਘਰਭੇਜ ਦਿੱਤਾ ਜਾਂਦਾ ਹੈ। ਅਜਿਹੇ ਵਿਚ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਕੀ ਕਰੀਏ ਤੇ ਉਹ ਖਰਾਬ ਸਾਮਾਨ ਦਾ ਹੀ ਇਸਤੇਮਾਲ ਕਰਨ ਲੱਗਦੇ ਹਨ। ਜਦਕਿ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਖਰਾਬ ਸਾਮਾਨ ਆਉਣ 'ਤੇ ਤੁਸੀਂ ਕਾਨੂੰਨ ਦੀ ਮਦਦ ਲੈ ਸਕਦੇ ਹੋ।
ਕੀ ਹੈ ਨਿਯਮ
ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਆਨਲਾਈਨ ਸਾਈਟ ਤੋਂ ਮੋਬਾਈਲ ਆਰਡਰ ਕਰਨ 'ਤੇ ਪੱਥਰ ਭੇਜ ਦਿੱਤਾ ਜਾਂਦਾ ਹੈ ਤੇ ਗਾਹਕ ਨੂੰ ਵੱਡਾ ਘਾਟਾ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਕਦੀ ਆਨਲਾਈਨ ਸਾਮਾਨਾ ਖਰੀਦਦਾ ਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਤੋਂ ਮਨ੍ਹਾਂ ਕਰਦਾ ਹੈ। ਜੇਕਰ ਤੁਹਾਡੇ ਕੋਲ ਵੀ ਗ਼ਲਤ ਡਲਿਵਰੀ ਆਉਂਦੀ ਹੈ ਤਾਂ ਨਿਯਮਾਂ ਅਨੁਸਾਰ ਕੰਪਨੀ ਤੁਹਾਡਾ ਸਾਮਾਨ ਬਦਲ ਕੇ ਉਹੀ ਚੀਜ਼ ਦੇਵੇਗੀ, ਜੋ ਤੁਸੀਂ ਆਰਡਰ ਕੀਤੀ ਸੀ। ਜੇਕਰ ਕੰਪਨੀ ਅਜਿਹਾ ਕਰਨ ਤੋਂ ਇਨਕਾਰੀ ਹੈ ਜਾਂ ਕੋਈ ਵਾਧੂ ਚਾਰਜ ਮੰਗਦੀ ਹੈ ਤਾਂ ਤੁਸੀਂ ਕੰਪਨੀ ਖਿਲਾਫ ਸ਼ਿਕਾਇਤ ਕਰ ਕੇ ਕਾਨੂੰਨੀ ਮਦਦ ਲੈ ਸਕਦੇ ਹੋ।
ਤਿੰਨ ਪੱਧਰ 'ਤੇ ਹਨ ਕੰਜ਼ਿਊਮਰ ਕੋਰਟ
ਜੇਕਰ ਕੋਈ ਕੰਪਨੀ ਗ਼ਲਤ ਸਾਮਾਨ ਬਦਲੇ ਸਹੀ ਸਾਮਾਨ ਦੇਣ ਤੋਂ ਮਨ੍ਹਾਂ ਕਰਦੀ ਹੈ ਤਾਂ ਤੁਸੀਂ ਕੰਜ਼ਿਊਮਰ ਫੋਰਮ 'ਚ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 'ਚ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਤਿੰਨ ਪੱਧਰਾਂ 'ਤੇ ਕੰਜ਼ਿਊਮਰ ਕੋਰਟ ਬਣਾਈ ਗਈ ਹੈ। 20 ਲੱਖ ਰੁਪਏ ਤਕ ਦੇ ਮਾਮਲੇ 'ਚ ਤੁਸੀਂ ਜ਼ਿਲ੍ਹਾ ਕੰਜ਼ਿਊਮਰ ਫੋਰਮ 'ਚ ਸ਼ਿਕਾਇਤ ਕਰ ਸਕਦੇ ਹੋ। ਉੱਥੇ ਹੀ ਜੇਕਰ ਮਾਮਲਾ 20 ਲੱਖ ਤੋਂ ਇਕ ਕਰੋੜ ਰੁਪਏ ਤਕ ਦਾ ਹੈ ਤਾਂ ਤੁਸੀਂ ਸੂਬਾ ਕੰਜ਼ਿਊਮਰ ਕਮਿਸ਼ਨ 'ਚ ਸ਼ਿਕਾਇਤ ਕਰ ਸਕਦੇ ਹੋ। ਜਦਕਿ 1 ਕਰੋੜ ਤੋਂ ਜ਼ਿਆਦਾ ਦਾ ਵਿਵਾਦ ਹੋਣ 'ਤੇ ਸਿੱਧਾ ਨੈਸ਼ਨਲ ਕੰਜ਼ਿਊਮਰ ਕਮੀਸ਼ਨ 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਗਿਫਟ ਨਾ ਮਿਲਣ 'ਤੇ ਵੀ ਕਰ ਸਕਦੇ ਹੋ ਸ਼ਿਕਾਇਤ
ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਤੁਸੀਂ ਆਪਣੇ ਦੋਸਤ ਜਾਂ ਕਰੀਬੀ ਲੋਕਾਂ ਨੂੰ ਕੁਝ ਗਿਫਟ ਭੇਜਦੇ ਹੋ, ਪਰ ਉਹ ਉਨ੍ਹਾਂ ਤਕ ਨਹੀਂ ਪਹੁੰਚਦਾ ਹੈ। ਅਜਿਹੇ ਮਾਮਲੇ 'ਚ ਵੀ ਤੁਸੀਂ ਕੰਜ਼ਿਊਮਰ ਫੋਰਮ 'ਚ ਸ਼ਿਕਾਇਤ ਕਰ ਸਕਦੇ ਹੋ। ਇੱਥੇ ਤੁਹਾਡੇ ਵਿਵਾਦ 'ਚ ਕੀਮਤ ਦੇ ਆਧਾਰ 'ਤੇ ਜ਼ਿਲ੍ਹਾ, ਸੂਬਾ ਕੌਮੀ ਪੱਧਰ 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਕਿਵੇਂ ਦਰਜ ਕਰਵਾਈਏ ਆਪਣੀ ਸ਼ਿਕਾਇਤ
ਸਾਮਾਨ ਖਰੀਦਣ 'ਚ ਗੜਬੜ ਹੋਣ 'ਤੇ ਤੁਸੀਂ ਜ਼ਿਲ੍ਹਾ ਕੰਜ਼ਿਊਮਰ ਫੋਰਮ, ਸਟੇਟ ਕੰਜ਼ਿਊਮਰ ਕਮਿਸ਼ਨਰ ਤੇ ਫਿਰ ਰਾਸ਼ਟਰੀ ਕੰਜ਼ਿਊਮਰ ਆਯੋਗ 'ਚ ਸ਼ਿਕਾਇਤ ਕਰ ਸਕਦੇ ਹੋ।
consumerhelpline.gov.in 'ਤੇ ਆਨਲਾਈਨ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਟੋਲ ਫ੍ਰੀ ਨੰਬਰ 14404 ਤੇ 1800-11-4000 'ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਤੁਸੀਂ 8130009809 ਨੰਬਰ 'ਤੇ ਐੱਸਐੱਮਐੱਸ ਜ਼ਰੀਏ ਵੀ ਸ਼ਿਕਾਇਤ ਕਰ ਸਕਦੇ ਹੋ।
ਐੱਸਐੱਮਐੱਸ ਕਰਨ 'ਤੇ ਤੁਹਾਡੇ ਕੋਲ ਕਮਿਸ਼ਨ ਤੋਂ ਫੋਨ ਆਵੇਗਾ ਤੇ ਤੁਹਾਡੀ ਸ਼ਿਕਾਇਤ ਲਿਖੀ ਜਾਵੇਗੀ।