ਜੇਐੱਨਐੱਨ, ਨਵੀਂ ਦਿੱਲੀ : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਬਾਅਦ 90 ਸੀਟਾਂ ਲਈ ਗਿਣਤੀ ਜਾਰੀ ਹੈ। ਤਮਾਮ ਐਗਜ਼ਿਟ ਪੋਲਸ 'ਚ ਹਰਿਆਣਾ 'ਚ ਭਾਜਪਾ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਸੀ। ਰੁਝਾਨ ਜਿਸ ਤਰ੍ਹਾਂ ਦਿਖ ਰਹੇ ਹਨ ਉਸ ਅਨੁਸਾਰ ਭਾਜਪਾ ਬਹੁਮਤ ਦੇ ਅੰਕੜੇ ਅਨੁਸਾਰ ਭਾਜਪਾ 40, ਕਾਂਗਰਸ 33, ਜੇਜੇਪੀ 11 ਤੇ ਹੋਰ ਛੇ ਸੀਟਾਂ 'ਤੇ ਅੱਗੇ ਦਿਖ ਰਹੇ ਹਨ।
ਸਾਲ 2014 ਦੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 47 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ ਤੇ ਇਸ ਦੇ ਬਾਅਦ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਮਿਲੀ। ਸਾਲ 2019 ਦੀਆਂ ਚੋਣਾਂ 'ਚ ਭਾਜਪਾ ਖੱਟਰ ਦੇ ਚਹਿਰੇ ਦੇ ਨਾਲ ਗਈ ਸੀ ਤੇ ਇਸ ਵਾਰ 75 ਪਾਰ ਦਾ ਨਾਅਰਾ ਵੀ ਪਾਰਟੀ ਨੇ ਦਿੱਤਾ। ਹਾਲਾਂਕਿ, ਜੋ ਰੁਝਾਨ ਦਿਖ ਰਹੇ ਹਨ ਜੇਕਰ ਉਥੇ ਨਤੀਜਿਆਂ 'ਚ ਬਦਲਾਅ ਆਉਂਦਾ ਹੈ ਤਾਂ ਇਹ ਰਿਜ਼ਲਟ ਭਾਜਪਾ ਲਈ ਕਰਾਰੀ ਹਾਰ ਤੋਂ ਘੱਟ ਨਹੀਂ ਹੋਵੇਗਾ।
ਭਾਜਪਾ ਲਈ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਮੰਤਰੀ ਵੀ ਰੁਝਾਨਾਂ 'ਚ ਪੱਛੜ ਰਹੇ ਹਨ। ਸੂਬੇ ਦੇ ਕਿਸਾਨ ਮੰਤਰੀ ਓਮ ਪ੍ਰਕਾਸ਼ ਧਨਕੜ ਬਾਦਲੀ ਸੀਟ ਤੋਂ ਪੱਛੜ ਰਹੇ ਹਨ, ਜਦੋਂਕਿ ਉਹ ਪਿਛਲੀ ਵਾਰ ਇਥੋਂ ਚੋਣ ਜਿੱਤ ਕੇ ਸੂਬਾ ਸਰਕਾਰ ਦੇ ਮੰਤਰੀ ਬਣੇ ਸੀ। ਨਾਰਨੌਂਦ ਵਿਧਾਇਕ ਤੇ ਸੂਬੇ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਵੀ ਆਪਣੇ ਚੋਣ ਖੇਤਰ 'ਚ ਪੱਛੜ ਰਹੇ ਹਨ।
ਹਰਿਆਣਾ 'ਚ ਆਵਾਜਾਈ ਵਿਵਸਥਾ ਦੀ ਜ਼ਿੰਮੇਵਾਰੀ ਕ੍ਰਿਸ਼ਨ ਲਾਲ ਪੰਵਾਰ ਦੀ ਹੈ। ਸਾਲ 2014 ਦੇ ਵਿਧਾਨ ਸਭਾ ਚੋਣਾਂ 'ਚ ਇਸਰਾਨਾ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚਣ ਵਾਲੇ ਲਾਲ ਪੰਵਾਰ ਨੂੰ ਸੂਬਾ ਸਰਕਾਰ 'ਚ ਆਵਾਜਾਈ ਮੰਤਰੀ ਦੀ ਜ਼ਿੰਮੇਵਾਰੀ ਮਿਲੀ ਪਰ ਵਾਰ ਉਹ ਆਪਣੇ ਹੀ ਖੇਤਰ 'ਚ ਪਛੜਦੇ ਹੋਏ ਦਿਸ ਰਹੇ ਹਨ।