ਜੇਐੱਨਐ4ਨ, ਸ਼ਿਮਲਾ : ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਸਬ-ਡਿਵੀਜ਼ਨ ਵਿੱਚ ਇੱਕ ਔਰਤ ਨਾਲ ਜਬਰ-ਜਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨਾਲ ਉਸ ਦੇ ਪਤੀ ਦੇ ਦੋਸਤ ਨੇ ਜਬਰ-ਜਿਨਾਹ ਕੀਤਾ ਸੀ। ਜਦੋਂ ਪੀੜਤਾ ਘਰ 'ਚ ਇਕੱਲੀ ਸੀ ਤਾਂ ਉਸ ਦੇ ਪਤੀ ਦਾ ਦੋਸਤ ਕਿਸੇ ਕੰਮ ਦੇ ਬਹਾਨੇ ਘਰ 'ਚ ਦਾਖ਼ਲ ਹੋ ਗਿਆ ਅਤੇ ਪੀੜਤਾ ਨਾਲ ਜਬਰ-ਜਿਨਾਹ ਕੀਤਾ। ਪੁਲਸ ਨੇ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਸਬ-ਡਿਵੀਜ਼ਨ ਅਧੀਨ ਪੈਂਦੇ ਚਿਰਗਾਂਵ ਥਾਣਾ ਖੇਤਰ ਦੀ ਹੈ। ਪੀੜਤਾ ਨੇ ਇਲਾਕੇ 'ਚ ਰਹਿਣ ਵਾਲੇ ਆਪਣੇ ਪਤੀ ਦੇ ਦੋਸਤ ਰਾਕੇਸ਼ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ।
ਪੀੜਤ ਔਰਤ ਅਨੁਸਾਰ ਘਟਨਾ ਵਾਲੇ ਦਿਨ 3 ਜੂਨ ਨੂੰ ਜਦੋਂ ਉਹ ਘਰ 'ਚ ਇਕੱਲੀ ਸੀ। ਇਸ ਦੌਰਾਨ ਮੁਲਜ਼ਮ ਵਿਆਹ ਦੀ ਐਲਬਮ ਦੇਖਣ ਦੇ ਬਹਾਨੇ ਉਸ ਦੇ ਘਰ ਦਾਖ਼ਲ ਹੋ ਗਿਆ। ਕਮਰੇ ਨੂੰ ਤਾਲਾ ਲਗਾ ਕੇ ਉਸ ਨਾਲ ਜਬਰ-ਜਿਨਾਹ ਕੀਤਾ। ਔਰਤ ਨੇ ਇਹ ਗੱਲ ਆਪਣੇ ਪਤੀ ਨੂੰ ਦੱਸੀ ਅਤੇ ਫਿਰ ਦੋਸ਼ੀ ਖ਼ਿਲਾਫ਼ ਥਾਣੇ 'ਚ ਰਿਪੋਰਟ ਦਰਜ ਕਰਵਾਈ। ਮੁਲਜ਼ਮ 29 ਸਾਲਾ ਅਣਵਿਆਹਿਆ ਨੌਜਵਾਨ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਅਤੇ 342 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।