ਨਵੀਂ ਦਿੱਲੀ, ਜੇਐੱਨਐੱਨ : Go First Airline ਦਾ ਟਵਿੱਟਰ ਹੈਂਡਲ ਹੈਕ ਹੋ ਗਿਆ ਹੈ। ਸੋਮਵਾਰ ਸ਼ਾਮ ਨੂੰ Go First Airline ਦੇ ਟਵਿੱਟਰ ਹੈਂਡਲ ’ਤੇ ਕੁਝ ਅਜਿਹੀਆਂ ਗੱਲਾਂ ਲਿਖੀਆਂਂ ਜਾਣ ਲੱਗੀਆਂਂ, ਜਿਸ ਨਾਲ ਹਰ ਕੋਈ ਸਮਝ ਗਿਆ ਕਿ ਇਸ ਨੂੰ ਹੈਕ ਕਰ ਲਿਆ ਗਿਆ ਹੈ। ਰਿਪੋਰਟ ਮੁਤਾਬਕ ਗੋ ਫਰਸਟ ਏਅਰਲਾਈਨ ਦਾ ਟਵਿੱਟਰ ਅਕਾਊਂਟ ਪਿਛਲੇ 13 ਘੰਟਿਆਂ ਤੋਂਂ ਹੈਕਰਾਂ ਦੇ ਕਬਜ਼ੇ ’ਚ ਹੈ। GoFirst ਏਅਰਲਾਈਨ ਦੇ ਟਵਿੱਟਰ ਅਕਾਊਂਟ ਨੂੰ ਹੈਕ ਕਰਕੇ ਕਈ ਟਵੀਟ ਕੀਤੇ ਗਏ ਹਨ। ਹੈਕਰ ਨੇ ਅਕਾਊਂਟ ਹੈਕ ਕਰ ਕੇ ਪ੍ਰੋਫਾਈਲ ਦਾ ਨਾਂ Mlcheal Sayloor ਕਰ ਦਿੱਤਾ ਪਰ ਖ਼ਬਰ ਲਿਖੇ ਜਾਣ ਤਕ ਪ੍ਰੋਫਾਈਲ ਨਾਂ ਵੀ ਹਟਾ ਦਿੱਤਾ ਗਿਆ। ਇਸ ਤੋਂਂ ਇਲਾਵਾ ਪ੍ਰੋਫਾਈਲ ਫੋਟੋ ਵੀ ਹਟਾ ਦਿੱਤੀ ਗਈ।
ਹੈਕਿੰਗ ਤੋਂ ਪਹਿਲਾਂ GoFirst ਏਅਰਲਾਈਨ ਨੇ ਆਖ਼ਰੀ ਟਵੀਟ 24 ਜਨਵਰੀ ਰਾਤ 8.24 ਵਜੇ ਕੀਤਾ ਸੀ। ਉਦੋਂਂ ਤੋਂਂ ਹੀ ਅਕਾਊਂਟ ਨੂੰ ਹੈਕਰ ਨੇ ਆਪਣੇ ਕਬਜ਼ੇ ’ਚ ਲੈ ਰੱਖਿਆ ਹੈ। ਹੈਕਰ ਦਾ ਪਹਿਲਾ ਟਵੀਟ ਹੈਕ ਕਰਨ ਤੋਂਂ ਬਾਅਦ ਹੈਰਾਨੀਜਨਕ ਸੀ। ਇਸ ਤੋਂਂ ਬਾਅਦ ਇਕ ਤੋਂਂ ਬਾਅਦ ਇਕ ਕਈ ਟਵੀਟ ਕੀਤੇ ਜਾ ਰਹੇ ਹਨ। ਏਅਰਲਾਈਨ ਦਾ ਕਹਿਣਾ ਹੈ ਕਿ ਉਸ ਨੇ ਇਸ ਸਬੰਧੀ ਟਵਿੱਟਰ ਨਾਲ ਸੰਪਰਕ ਕੀਤਾ ਹੈ। ਇਸ ਤੋਂਂ ਇਲਾਵਾ ਏਅਰਲਾਈਨ ਦੀ ਟੀਮ ਵੀ ਖ਼ਾਤਾ ਬਹਾਲ ਕਰਨ ’ਚ ਲੱਗੀ ਹੋਈ ਹੈ।
ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਦੇ ਮੌਕੇ Go First ਨੇ Right to Fly ਨਾਂ ਦਾ ਆਫਰ ਪੇਸ਼ ਕੀਤਾ ਹੈ, ਜਿਸ ਤਹਿਤ ਗਾਹਕਾਂ ਨੂੰ ਬਹੁਤ ਘੱਟ ਕੀਮਤ ’ਤੇ ਹਵਾਈ ਯਾਤਰਾ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਆਫ਼ਰ ਤਹਿਤ ਗੋ ਫਰਸਟ ਏਅਰਲਾਈਨ ਟਿਕਟ ਦੀ ਸ਼ੁਰੂਆਤੀ ਕੀਮਤ ਸਿਰਫ 926 ਰੁਪਏ ਰੱਖੀ ਗਈ ਹੈ।