ਨਵੀਂ ਦਿੱਲੀ, ਜੇਐਨਐੱਨ : ਉੱਤਰ ਪ੍ਰਦੇਸ਼ ਵਿਚ ਮੈਨਪੁਰੀ ਲੋਕ ਸਭਾ ਸੀਟ ਸਮੇਤ 5 ਸੂਬਿਆਂ ਦੇ ਛੇ ਵਿਧਾਨ ਸਭਾ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਬਿਹਾਰ, ਛਤੀਸਗੜ੍ਹ, ਉੜੀਸਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਸਾਰੇ ਹਲਕਿਆਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਅੱਜ ਆਉਣੇ ਹਨ। ਯੂਪੀ ਦੀਆਂ ਦੋ ਵਿਧਾਨ ਸਭਾ ਸੀਟਾਂ ਰਾਮਪੁਰ ਤੇ ਖਤੌਲੀ ’ਤੇ ਇਸ ਵਾਰ ਸਾਰਿਆਂ ਦੀ ਨਜ਼ਰਾਂ ਹਨ।
ਆਜ਼ਮ ਦੇ ਗੜ੍ਹ ਰਾਮਪੁਰ ’ਚ ਸਪਾ ਅੱਗੇ
ਸਪਾ ਨੇਤਾ ਆਜ਼ਮ ਖ਼ਾਨ ਦੇ ਗੜ੍ਹ ਰਾਮਪੁਰ ’ਚ ਭਾਜਪਾ ਹੁਣ ਪੱਛੜ ਰਹੀ ਹੈ। ਭਾਜਪਾ ਉਮੀਦਵਾਰ ਆਕਾਸ਼ ਸਕਸੈਨਾ ਸਪਾ ਦੇ ਆਸਿਮ ਰਜ਼ਾ ਤੋਂ 3848 ਵੋਟਾਂ ਨਾਲ ਪਿੱਛੇ ਹੈ।
Manpuri Loksabha Byelection- ਮੈਨਪੁਰੀ ’ਚ ਡਿੰਪਲ ਅੱਗੇ
ਮੈਨਪੁਰੀ ਲੋਕ ਸਭਾ ਸੀਟ ’ਤੇ ਸਾਰੇ ਵਿਧਾਨ ਸਭਾ ਹਲਕਿਆਂ ਦੀ ਪਹਿਲੇ ਗੇੜ ਦੀ ਗਿਣਤੀ ਤੋਂ ਬਾਅਦ ਡਿੰਪਲ ਯਾਦਵ ਹੁਣ ਜੇਤੂ ਬੜ੍ਹਤ ਬਣਾਉਂਦੀ ਨਜ਼ਰ ਆ ਰਹੀ ਹੈ। ਡਿੰਪਲ ਹੁਣ ਤਕ ਕੁੱਲ 50,000 ਵੋਟਾਂ ਨਾਲ ਅੱਗੇ ਚੱਲ ਰਹੀ ਹੈ, ਜਿਨ੍ਹਾਂ ਦੀ ਗਿਣਤੀ ਜਾਰੀ ਹੈ।
Khatauli By Election Result 2022 - ਖਤੌਲੀ ’ਚ ਮਦਨ ਭਇਆ (Madan Bhaiya) ਅੱਗੇ
ਖਤੌਲੀ ਤੋਂ ਭਾਜਪਾ ਉਮੀਦਵਾਰ ਰਾਜਕੁਮਾਰੀ ਸੈਣੀ ਤੋਂ ਸਪਾ-ਰਾਲੋਦ ਉਮੀਦਵਾਰ ਮਦਨ ਭਇਆ 4883 ਵੋਟਾਂ ਨਾਲ ਅੱਗੇ ਚੱਲ ਰਹੀ ਹੈ।
Vidhansabha Bypoll Results ਵਿਧਾਨ ਸਭਾ ਸੀਟਾਂ ਦਾ ਹਾਲ
ਵਿਧਾਨ ਸਭਾ ਜ਼ਿਮਨੀ ਚੋਣਾਂ ’ਚ ਛਤੀਸਗੜ੍ਹ ਦੇ ਭਾਨੂਪ੍ਰਤਾਪਪੁਰ ਅਤੇ ਰਾਜਸਥਾਨ ਦੇ ਸਰਦਾਰਸ਼ਹਿਰ ’ਚ ਕਾਂਗਰਸ ਅੱਗੇ ਚੱਲ ਰਹੀ ਹੈ। ਉੱਥੇ ਹੀ ਉੜੀਸਾ ਦੇ ਪਦਮਪੁਰ ’ਚ ਬੀਜਦ, ਬਿਹਾਰ ਦੇ ਕੁਰਹਾਨੀ ’ਚ ਭਾਜਪਾ, ਰਾਮਪੁਰ ’ਚ ਸਮਾਜਵਾਦੀ ਪਾਰਟੀ ਅੱਗੇ ਚੱਲ ਰਹੀ ਹੈ।
ਬਿਹਾਰ ਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਦਾ ਹਾਲ
ਬਿਹਾਰ ਦੇ ਕੁਰਹਾਨੀ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ, ਰਾਜਸਥਾਨ ਦੇ ਸਰਦਾਰਸ਼ਹਿਰ ਤੋਂ ਕਾਂਗਰਸ ਨੇਤਾ ਅਨਿਲ ਕੁਮਾਰ ਸ਼ਰਮਾ ਅੱਗੇ ਚੱਲ ਰਹੇ ਹਨ।
ਬਿਹਾਰ ਦੀ ਕੁਡਨੀ ਜ਼ਿਮਨੀ ਚੋਣ ਵਿਚ ਭਾਜਪਾ ਦੀ ਬੜ੍ਹਤ
ਬਿਹਾਰ ਦੀ ਕੁਡਨੀ ਵਿਧਾਨ ਸਭਾ ਉਪ ਚੋਣ ਵਿਚ ਭਾਜਪਾ ਨੂੰ ਸ਼ੁਰੂਆਤੀ ਰੁਝਾਨਾਂ ਵਿਚ ਬੜ੍ਹਤ ਮਿਲਦੀ ਨਜ਼ਰ ਆ ਰਹੀ ਹੈ। ਪਹਿਲੇ ਗੇੜ ਦੀ ਗਿਣਤੀ ਤੋਂ ਬਾਅਦ ਸਥਿਤੀ
- ਕੇਦਾਰ ਪ੍ਰਸਾਦ ਗੁਪਤਾ (ਭਾਜਪਾ) : 4194
- ਮਨੋਜ ਕੁਮਾਰ ਸਿੰਘ (ਜੇਡੀਯੂ) : 2195
- ਨੀਲਾਭ ਕੁਮਾਰ (ਵੀਆਈਪੀ) : 372
- ਗੁਲਾਮ ਮੁਰਤੂਜਾ (ਏਆਈਐੱਮਆਈਐੱਮ) : 100
Manpuri Loksabha Byelection - ਡਿੰਪਲ ਯਾਦਵ ਸ਼ੁਰੂਆਤੀ ਰੁਝਾਨਾਂ ’ਚ ਅੱਗੇ
ਮੁਲਾਇਮ ਸਿੰਘ ਯਾਦਵ ਦੇ ਗੜ੍ਹ ਮੈਨਪੁਰੀ ’ਚ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਸ਼ੁਰੂਆਤੀ ਰੁਝਾਨਾਂ ’ਚ ਅੱਗੇ ਚੱਲ ਰਹੀ ਹੈ।
ਮੁਲਾਇਮ ਸਿੰਘ ਯਾਦਵ ਦੇ ਗੜ੍ਹ ਨੂੰ ਬਚਾਉਣ ਦੀ ਲੜਾਈ
5 ਸੂਬਿਆਂ ਦੀਆਂ ਸਾਰੀਆਂ 6 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਉੜੀਸਾ ਵਿਚ ਪਾਦਮਪੁਰ, ਰਾਜਸਥਾਨ ਵਿਚ ਸਰਦਾਰਸ਼ਹਿਰ, ਬਿਹਾਰ ਵਿਚ ਕੁਰਹਾਨੀ ਅਤੇ ਛਤੀਸਗੜ੍ਹ ਵਿਚ ਭਾਨੁਪ੍ਰਤਾਪਪੁਰ ਉਹ ਵਿਧਾਨ ਸਭਾ ਸੀਟਾਂ ਹਨ, ਜਿੱਥੇ ਅੱਜ ਨਤੀਜੇ ਐਲਾਨੇ ਜਾਣਗੇ। ਮੈਨਪੁਰੀ ਸੀਟ, ਜਿੱਥੇ ਅਕਤੂਬਰ ਵਿੱਚ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ ਕਾਰਨ ਜ਼ਿਮਨੀ ਚੋਣ ਹੋਈ ਸੀ, ਵਿਚ ਕਰੀਬੀ ਮੁਕਾਬਲਾ ਹੋਣ ਵਾਲਾ ਹੈ।