ਜੇਐੱਨਐੱਨ, ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ (ਡੀਯੂ) ਦੇ ਸੈਂਟਰ ਫਾਰ ਗਲੋਬਲ ਸਟੱਡੀਜ਼ (ਸੀਜੀਐਸ)ਵੱਲੋਂ ਦਿੱਲੀ ਨਗਰ ਨਿਗਮ (ਐੱਮਸੀਡੀ), ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਸਬੰਧੀ ਕਰਵਾਏ ਪ੍ਰੀ-ਪੋਲ ਸਰਵੇਖਣ ਦੇ ਨਤੀਜੇ ਜਾਰੀ ਕੀਤੇ ਗਏ ਹਨ। ਇਸ ਅਨੁਸਾਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਅਤੇ ਐੱਮਸੀਡੀ 'ਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਐਲਾਨੀ ਗਈ ਹੈ। ਇਹ ਸਰਵੇਖਣ 5 ਨਵੰਬਰ ਤੋਂ 3 ਦਸੰਬਰ, 2022 ਤੱਕ ਦਿੱਲੀ ਦੇ 250 ਵਾਰਡਾਂ, ਹਿਮਾਚਲ ਪ੍ਰਦੇਸ਼ ਦੇ 68 ਵਾਰਡਾਂ ਅਤੇ ਗੁਜਰਾਤ ਦੀਆਂ 182 ਵਿਧਾਨ ਸਭਾ ਸੀਟਾਂ ਅਤੇ ਕੁੱਲ 28 ਹਜ਼ਾਰ 36 ਵੋਟਰਾਂ ਦੇ ਵੋਟਿੰਗ ਵਿਹਾਰ 'ਤੇ ਕੀਤੇ ਗਏ ਆਨਲਾਈਨ ਅਧਿਐਨ 'ਤੇ ਆਧਾਰਿਤ ਹੈ।
ਸੀਜੀਐੱਸ ਸਮੀਖਿਆ ਦੀ ਲੜੀ ਵਿੱਚ ਇਹ ਸੱਤਵਾਂ ਵੱਡਾ ਚੋਣ ਸਰਵੇਖਣ ਹੈ। ਤਿੰਨਾਂ ਰਾਜਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਲਗਪਗ 1400 ਵਿਦਿਆਰਥੀਆਂ ਅਤੇ ਖੋਜਕਾਰਾਂ ਨੇ ਸਰਵੇਖਣ ਵਿੱਚ ਹਿੱਸਾ ਲਿਆ। ਡਾ. ਅਸ਼ੀਸ਼ ਕੁਮਾਰ ਸ਼ੁਕਲਾ, ਡਾ. ਮਹੇਸ਼ ਕੌਸ਼ਿਕ ਅਤੇ ਅਰੁਣ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਵੇਖਣ ਦਾ ਡਾਟਾ ਆਨਲਾਈਨ ਅਤੇ ਆਫ਼ਲਾਈਨ ਮਾਧਿਅਮ ਰਾਹੀਂ ਇਕੱਠਾ ਕੀਤਾ ਗਿਆ।
ਦਿੱਲੀ ਨਗਰ ਨਿਗਮ ਚੋਣ 2022 ਸਰਵੇਖਣ ਨਤੀਜੇ
ਸਿਆਸੀ ਪਾਰਟੀ ਦੀ ਅਨੁਮਾਨਿਤ ਸੀਟ ਵੋਟ ਫ਼ੀਸਦੀ
ਭਾਰਤੀ ਜਨਤਾ ਪਾਰਟੀ 99 38.4%
ਕਾਂਗਰਸ 06 11.1%
ਆਮ ਆਦਮੀ ਪਾਰਟੀ 140 42.2%
ਆਜ਼ਾਦ/ਹੋਰ 05 8.3%
ਕੁੱਲ 182 100%
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ 2022 ਸਰਵੇਖਣ ਨਤੀਜੇ
ਸਿਆਸੀ ਪਾਰਟੀ ਦੀ ਅਨੁਮਾਨਿਤ ਸੀਟ ਵੋਟ ਫ਼ੀਸਦੀ
ਭਾਰਤੀ ਜਨਤਾ ਪਾਰਟੀ 62 60.0%
INC 05 25.9%
ਆਮ ਆਦਮੀ ਪਾਰਟੀ 01 4.0%
ਆਜ਼ਾਦ
/ਹੋਰ 00 10.1%
ਕੁੱਲ 68 100%
ਗੁਜਰਾਤ ਵਿਧਾਨ ਸਭਾ ਚੋਣ 2022 ਸਰਵੇਖਣ ਨਤੀਜੇ
ਸਿਆਸੀ ਪਾਰਟੀ ਦੀ ਅਨੁਮਾਨਿਤ ਸੀਟ ਵੋਟ ਫ਼ੀਸਦੀ
ਭਾਰਤੀ ਜਨਤਾ ਪਾਰਟੀ 167 54.5%