ਛਤਰਪੁਰ, ਆਨਲਾਈਨ ਡੈਸਕ : ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਧੀਰੇਂਦਰ ਸ਼ਾਸਤਰੀ ਜਲਦ ਹੀ ਵਿਆਹ ਕਰਨ ਵਾਲੇ ਹਨ। ਉਨ੍ਹਾਂ ਨੇ ਬਾਗੇਸ਼ਵਰ ਧਾਮ ਵਿਚ ਲੱਗੇ ਬ੍ਰਹਮ ਦਰਬਾਰ ’ਚ ਇਹ ਐਲਾਨ ਕੀਤਾ। ਹਾਲਾਂਕਿ ਉਨ੍ਹਾਂ ਨੇ ਅਜੇ ਤਕ ਇਹ ਨਹੀਂ ਦੱਸਿਆ ਕਿ ਉਹ ਕਿਸ ਨਾਲ ਅਤੇ ਕਿੱਥੇ ਵਿਆਹ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਜਦੋਂ ਵੀ ਵਿਆਹ ਹੋਵੇਗਾ ਤਾਂ ਇਸ ਦਾ ਟੀਵੀ ’ਤੇ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਵਿਆਹ ਦੀ ਗੱਲ ਚੱਲਦੀ ਹੈ। ਅਸੀਂ ਕੋਈ ਸਾਧੂ ਮਹਾਤਮਾ ਨਹੀਂ ਹਾਂ। ਅਸੀਂ ਆਮ ਇਨਸਾਨ ਹਾਂ ਅਤੇ ਬਾਲਾ ਜੀ ਦੇ ਚਰਨਾਂ ਵਿਚ ਰਹਿੰਦੇ ਹਾਂ। ਸਾਡੀ ਪਰੰਪਰਾ ਵਿਚ ਬਹੁਤ ਸਾਰੇ ਮਹਾਪੁਰਖ ਗ੍ਰਹਿਸਥੀ ਜੀਵਨ ’ਚ ਰਹਿ ਰਹੇ ਹਨ। ਪਰਮਾਤਮਾ ਵੀ ਗ੍ਰਹਿਸਥ ਜੀਵਨ ਵਿਚ ਹੀ ਪ੍ਰਗਟ ਹੁੰਦਾ ਹੈ।
ਵਿਆਹ ’ਚ ਜ਼ਿਆਦਾ ਲੋਕਾਂ ਨੂੰ ਨਹੀਂ ਸਕਦਾ ਬੁਲਾ
ਵਿਆਹ ਬਾਰੇ ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਉਹ ਜਲਦੀ ਹੀ ਵਿਆਹ ਕਰਵਾਉਣਗੇ ਅਤੇ ਜਦੋਂ ਵੀ ਅਜਿਹਾ ਹੋਵੇਗਾ, ਉਹ ਲੋਕਾਂ ਨੂੰ ਇਸ ਬਾਰੇ ਜ਼ਰੂਰ ਦੱਸਣਗੇ ਪਰ ਉਹ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾ ਸਕਦੇ ਕਿਉਂਕਿ ਉਸ ਦੇ ਪ੍ਰਬੰਧ ਨਹੀਂ ਕੀਤੇ ਜਾ ਸਕਣਗੇ। ਇਸ ਲਈ ਜਦੋਂ ਵੀ ਵਿਆਹ ਹੋਵੇਗਾ, ਵਿਆਹ ਦਾ ਟੀਵੀ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਤਾਂ ਜੋ ਹਰ ਕੋਈ ਵਿਆਹ ਵਿੱਚ ਸ਼ਾਮਿਲ ਹੋ ਸਕੇ। ਉੱਥੇ ਹੀ ਧੀਰੇਂਦਰ ਸ਼ਾਸਤਰੀ ਨੇ ਇਕ ਟਵੀਟ ਕਰ ਕੇ ਕਿਹਾ ਹੈ ਕਿ ਅਸੀਂ ਸਾਰੇ ਹਿੰਦੂ ਇਕ ਹਾਂ, ਇਹੀ ਸਾਡੀ ਪਰਮਾਤਮਾ ਅੱਗੇ ਅਰਦਾਸ ਹੈ।