ਨਵੀਂ ਦਿੱਲੀ (ਆਈਏਐੱਨਐੱਸ) : ਓਮੀਕ੍ਰੋਨ ਵੈਰੀਐਂਟ ਆਪਣੇ ਤਿੰਨ ਸਬ-ਵੈਰੀਐਂਟ ਨਾਲ ਦੇਸ਼ ਵਿਚ ਤੇਜ਼ੀ ਨਾਲ ਡੈਲਟਾ ਵੈਰੀਐਂਟ ਦਾ ਸਥਾਨ ਲੈ ਰਿਹਾ ਹੈ। ਮਹਾਰਾਸ਼ਟਰ ਅਤੇ ਕੁਝ ਹੋਰਨਾਂ ਸੂਬਿਆਂ ਵਿਚ ਇਸ ਦੇ ਇਕ ਸਬ-ਵੈਰੀਐਂਟ ਬੀਏ.1 ਦੇ ਸਭ ਤੋਂ ਜ਼ਿਆਦਾ ਮਾਮਲੇ ਮਿਲ ਰਹੇ ਹਨ। ਇਹੀ ਵਜ੍ਹਾ ਹੈ ਕਿ ਦੇਸ਼ ਵਿਚ ਅਚਾਨਕ ਰੋਜ਼ਾਨਾ ਮਿਲਣ ਵਾਲੇ ਨਵੇਂ ਇਨਫੈਕਟਿਡਾਂ ਦੀ ਗਿਣਤੀ ਅਚਾਨਕ ਬਹੁਤ ਜ਼ਿਆਦਾ ਵਧ ਗਈ ਹੈ।
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ, ਓਮੀਕ੍ਰੋਨ ਵੈਰੀਐਂਟ (ਪੈਂਗੋ ਵੰਸ ਦੇੂਲ ਬੀ.1.529) ਵਿਚ ਤਿੰਨ ਵੈਰੀਐਂਟ (ਬੀਏ.1, ਬੀਏ.2 ਅਤੇ ਬੀਏ.3) ਹਨ। ਬੀਏ.1 ਅਤੇ ਬੀਏ.3 ਵਿਚ ਸਪਾਈਕ ਪ੍ਰੋਟੀਨ ’ਚ 69-70 ਵਿਲੋਪਨ ਹਨ, ਜਦਕਿ ਬੀਏ.2 ਵਿਚ ਅਜਿਹਾ ਨਹੀਂ ਹੈ। ਇਸ ਦੇ ਚੱਲਦੇ ਇਹ ਸਬ-ਵੈਰੀਐਂਟ ਮੌਜੂਦਾ ਵੈਕਸੀਨ ਨੂੰ ਚਮਕਾ ਦੇਣ ਵਿਚ ਸਫਲ ਹੁੰਦੇ ਹਨ ਅਤੇ ਉਨ੍ਹਾਂ ਦਾ ਤੇਜ਼ੀ ਨਾਲ ਪਸਾਰ ਹੁੰਦਾ ਹੈ।
ਜੈਵ ਤਕਨੀਕ ਵਿਭਾਗ (ਡੀਓਬੀ) ਦੇ ਭਾਰਤੀ ਸਾਰਸ-ਸੀਓਬੀ-2, ਜੀਨੋਮਿਕਸ ਕੰਸਟੋਰੀਅਮ (ਇੰਸਾਕਾਗ) ਦੇ ਵਿਗਿਆਨੀਆਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਸਬ-ਵੈਰੀਐਂਟ ਵਿਚੋਂ ਭਾਰਤ ਵਿਚ ਜਿਨੋਮ ਸੀਕਵੈਂਸਿੰਗ ਵਿਚ ਬੀਏ.1 ਅਤੇ ਬੀਏ.2 ਦੀ ਮੌਜੂਦਗੀ ਜ਼ਿਆਦਾ ਮਿਲ ਰਿਹੀ ਹੈ। ਇਸ ਵਿਚ ਵੀ ਖ਼ਾਸ ਕਰਕੇ ਬੀਏ.1 ਤੇਜ਼ੀ ਨਾਲ ਡੈਲਟਾ ਦਾ ਸਥਾਨ ਲੈ ਰਿਹਾ ਹੈ ਅਤੇ ਮਹਾਰਾਸ਼ਟਰ ਅਤੇ ਕਈ ਹੋਰਨਾਂ ਸੂਬਿਆਂ ਵਿਚ ਜ਼ਿਆਦਾਤਰ ਮਾਮਲੇ ਇਸੇ ਦੇ ਮਿਲ ਰਹੇ ਹਨ। ਬੀਏ.3 ਹਾਲੇ ਭਾਰਤ ਵਿਚ ਨਹੀਂ ਮਿਲਿਆ ਹੈ।
ਓਮੀਕ੍ਰੋਨ ਵੈਰੀਐਂਟ ਸਭ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿਚ ਦੱਖਣੀ ਅਫਰੀਕਾ ਅਤੇ ਬੋਤਸਵਾਨਾ ਵਿਚ ਪਾਇਆ ਗਿਆ ਸੀ। ਹੁਣ ਤਕ ਇਹ ਸੱਤਾਂ ਮਹਾਦੀਪਾਂ ਦੇ 100 ਤੋਂ ਜ਼ਿਆਦਾ ਦੇਸ਼ਾਂ ਵਿਚ ਫੈਲ ਚੁੱਕਾ ਹੈ। ਇਸ ਦੇ ਸਪਾਈਕ ਪ੍ਰੋਟੀਨ ਵਿਚ ਵਿਸ਼ੇਸ਼ ਬਦਲਾਅ ਦੇਖਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਇਹ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲਾਂਕਿ, ਹੁਣ ਤਕ ਦੇ ਅਧਿਐਨਾਂ ਮੁਤਾਬਕ ਡੈਲਟਾ ਦੇ ਮੁਕਾਬਲੇ ਵਿਚ ਇਹ ਘਾਤਕ ਘੱਟ ਹੈ।