ਨਵੀਂ ਦਿੱਲੀ, ਏਜੰਸੀ : ਭਾਰਤ ਇਸ ਸਾਲ ਆਪਣਾ 74ਵਾਂ ਗਣਤੰਤਰ ਦਿਵਸ ਮਨਾਉਣ ਜਾ ਰਿਹਾ ਹੈ। ਭਾਰਤ ਨੇ 26 ਜਨਵਰੀ 1950 ਨੂੰ ਸੰਵਿਧਾਨ ਅਪਣਾਇਆ ਸੀ, ਇਸ ਲਈ ਇਹ ਦਿਨ ਸਾਰੇ ਭਾਰਤੀਆਂ ਲਈ ਬਹੁਤ ਖ਼ਾਸ ਹੈ। ਹਰ ਸਾਲ ਇਹ ਰਾਸ਼ਟਰੀ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਭਰ ਵਿਚ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਮੌਕੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਇਕ ਆਕਰਸ਼ਕ ਪਰੇਡ ਹੰੁਦੀ ਹੈ। ਇਸ ਵਾਰ ਗਣਤੰਤਰ ਦਿਵਸ ’ਤੇ ਕੁਝ ਖਾਸ ਗੱਲਾਂ ਹੋਣ ਵਾਲੀਆਂ ਹਨ, ਜੋ ਪਹਿਲੀ ਵਾਰ ਹੋਣਗੀਆਂ।
1. 74ਵੇਂ ਗਣਤੰਤਰ ਦਿਵਸ ਦੀ ਪਰੇਡ ’ਚ ਇਸ ਵਾਰ ਪ੍ਰਦਰਸ਼ਿਤ ਕੀਤੇ ਗਏ ਫੌਜ ਦੇ ਸਾਰੇ ਹਥਿਆਰ ‘ਮੇਡ ਇਨ ਇੰਡੀਆ’ ਹੋਣਗੇ। 21 ਤੋਪਾਂ ਦੀ ਸਲਾਮੀ ਦੇਸੀ 105 ਐੱਐੱਮ ਭਾਰਤੀ ਫੀਲਡ ਗੰਨ ਨਾਲ ਹੋਵੇਗੀ।
2. ਇਕ ਮਿਸਰ ਦੀ ਫੌਜ ਦੀ ਟੁਕੜੀ ਅਤੇ ਨਵੇਂ ਭਰਤੀ ਹੋਏ ਅਗਨੀਵੀਰ ਪਹਿਲੀ ਵਾਰ ਪਰੇਡ ਵਿਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਗਣਤੰਤਰ ਦਿਵਸ ’ਤੇ ਪਾਕਿਸਤਾਨ ਨਾਲ ਲੱਗਦੀ ਰੇਗਿਸਤਾਨੀ ਸਰਹੱਦ ਦੀ ਰਾਖੀ ਕਰਨ ਵਾਲੀਆਂ ਮਹਿਲਾ ਸਿਪਾਹੀ ਬੀਐੱਸਐੱਫ ਵੀ ਹਿੱਸਾ ਹੋਣਗੀਆਂ। ਰਣਨੀਤਕ ਆਧਾਰ ’ਤੇ ਤਾਇਨਾਤ ਮਹਿਲਾ ਅਧਿਕਾਰੀ ‘ਨਾਰੀ ਸ਼ਕਤੀ’ ਦਾ ਪ੍ਰਦਰਸ਼ਨ ਕਰਨ ਵਾਲੀ ਜਲ ਸੈਨਾ ਦੇ 144 ਮਲਾਹਾਂ ਦੇ ਦਲ ਦੀ ਅਗਵਾਈ ਕਰਨਗੀਆਂ।
3 - ਪਰੇਡ ਲਈ ਆਪਣੀ ਆਖ਼ਰੀ ਸਵਾਰੀ ਨਾਲ ਨੇਵੀ ਦਾ ਆਈਐੱਲ-38 ਜਹਾਜ਼ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਹੋ ਜਾਵੇਗਾ। ਇਸ ਸਮੁੰਦਰੀ ਜਾਸੂਸੀ ਜਹਾਜ਼ ਨੇ ਲਗਭਗ 42 ਸਾਲਾਂ ਤੋਂ ਜਲ ਸੈਨਾ ਦੀ ਸੇਵਾ ਕੀਤੀ ਹੈ।
4- ਦਿੱਲੀ ਖੇਤਰ ਦੇ ਚੀਫ ਆਫ ਸਟਾਫ ਮੇਜਰ ਜਨਰਲ ਭਵਨੀਸ਼ ਕੁਮਾਰ ਨੇ ਦੱਸਿਆ ਕਿ ਪਰੇਡ ਸਵੇਰੇ 10.30 ਵਜੇ ਵਿਜੈ ਚੌਕ ਤੋਂ ਸ਼ੁਰੂ ਹੋਵੇਗੀ ਅਤੇ ਦਲ ਸਿੱਧਾ ਲਾਲ ਕਿਲੇ੍ਹ ਵੱਲ ਮਾਰਚ ਕਰੇਗਾ। ਮਹਾਮਾਰੀ ਕਰਕੇ ਲਾਲ ਕਿਲ੍ਹੇ ਤਕ ਪਰੇਡ ਦਾ ਰਵਾਇਤੀ ਮਾਰਗ ਬੰਦ ਕਰ ਦਿੱਤਾ ਗਿਆ ਸੀ।
5- ਫਲਾਈ ਪਾਸਟ ਵਿਚ ਹਿੱਸਾ ਲੈਣ ਵਾਲੇ 44 ਜਹਾਜ਼ਾਂ ਵਿਚ 9 ਰਾਫੇਲ ਜੈੱਟ ਅਤੇ ਹਲਕੇ ਹਮਲੇ ਵਾਲੇ ਹੈਲੀਕਾਪਟਰ ਸਮੇਤ ਹੋਰ ਜਹਾਜ਼ ਸ਼ਾਮਿਲ ਹੋਣਗੇ।
6- ਇਸ ਸਾਲ ਪਰੇਡ ਵਿਚ 23 ਝਾਕੀਆਂ ਦਿਖਾਈਆਂ ਜਾਣਗੀਆਂ, ਜਿਸ ਵਿਚ 17 ਝਾਕੀਆਂ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਹੋਣਗੀਆਂ ਜਦੋਂਕਿ ਛੇ ਵੱਖ-ਵੱਖ ਸਰਕਾਰੀ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਹੋਣਗੀਆਂ। ਇਸ ਤੋਂ ਇਲਾਵਾ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਪਹਿਲੀ ਵਾਰ ਝਾਕੀ ਦਿਖਾਈ ਜਾਵੇਗੀ। ਕਾਰਤਵਯ ਪਥ ਇਸ ਵਾਰ ਗਣਤੰਤਰ ਦਿਵਸ ਸਮਾਰੋਹ ਦੀ ਮੇਜ਼ਬਾਨੀ ਕਰੇਗਾ।