Potatoes Health Benefits : ਆਲੂ ਇਕ ਅਜਿਹੀ ਸਬਜ਼ੀ ਹੈ, ਜੋ ਸਾਰਿਆਂ ਦੀ ਮਨਪਸੰਦ ਹੁੰਦੀ ਹੈ। ਸ਼ਾਇਦ ਹੀ ਕੋਈ ਇਸ ਨੂੰ ਨਾਂਹ ਕਹੇ। ਆਲੂ ਤੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਿਚ ਆਲੂ ਦੀ ਸੁੱਕੀ ਸਬਜ਼ੀ, ਆਲੂ ਦੀ ਕਰੀ, ਮੈਸ਼ਡ ਆਲੂ, ਬਰਿਆਨੀ 'ਚ ਆਲੂ, ਆਮਲੇਟ 'ਚ ਆਲੂ, ਆਲੂ ਪਰਾਠਾ ਆਦਿ ਸ਼ਾਮਲ ਹਨ। ਹਾਲਾਂਕਿ ਫਰਾਈਜ਼, ਚਿਪਸ ਵਰਗੇ ਕੁਝ ਪਕਵਾਨ ਹਨ, ਜਿਨ੍ਹਾਂ ਕਾਰਨ ਆਲੂ ਕਾਫੀ ਬਦਨਾਮ ਹੋਇਆ ਹੈ। ਤਲੀ ਹੋਈ ਕੋਈ ਵੀ ਚੀਜ਼ ਸਿਹਤਮੰਦ ਨਹੀਂ ਹੋ ਸਕਦੀ, ਇਸੇ ਤਰ੍ਹਾਂ ਤਲੇ ਹੋਏ ਆਲੂ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਪਰ ਆਲੂ ਖਾਣ ਨਾਲ ਕਾਰਡੀਓ-ਮੈਟਾਬੋਲਿਕ ਸਿਹਤ ਵਿਚ ਸੁਧਾਰ ਹੁੰਦਾ ਹੈ, ਭਾਰ ਨੂੰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ, ਅੰਤੜੀਆਂ ਦੀ ਸਿਹਤ ਤੇ ਊਰਜਾ ਵਿੱਚ ਸੁਧਾਰ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਆਲੂ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ।
ਆਲੂ ਖਾਣ ਨਾਲ ਸਰੀਰ ਨੂੰ ਕੀ ਫਾਇਦੇ ਹੁੰਦੇ ਹਨ
ਆਲੂ ਆਪਣੇ 'ਚ ਮੌਜੂਦ ਕਾਰਬੋਹਾਈਡ੍ਰੇਟਸ ਲਈ ਜਾਣੇ ਜਾਂਦੇ ਹਨ, ਇਸ ਲਈ ਜੋ ਲੋਕ ਆਪਣੀ ਖੁਰਾਕ 'ਚ ਘੱਟ ਕਾਰਬੋਹਾਈਡ੍ਰੇਟਸ ਲੈਣਾ ਚਾਹੁੰਦੇ ਹਨ, ਉਹ ਆਲੂਆਂ ਤੋਂ ਦੂਰੀ ਬਣਾ ਕੇ ਰੱਖਣ। ਹਾਲਾਂਕਿ, ਆਲੂ ਸਿਹਤ ਲਈ ਕਈ ਤਰ੍ਹਾਂ ਦੇ ਫਾਇਦੇ ਵੀ ਲਿਆਉਂਦਾ ਹੈ, ਜਿਨ੍ਹਾਂ ਬਾਰੇ ਜਾਣਨਾ ਚਾਹੀਦਾ ਹੈ।
ਦਿਲ ਦੀ ਸਿਹਤ ਲਈ ਫਾਇਦੇਮੰਦ
ਆਲੂ ਫਾਈਬਰ ਦਾ ਚੰਗਾ ਸਰੋਤ ਹੈ ਜੋ ਸਿੱਧੇ ਤੌਰ 'ਤੇ ਦਿਲ ਦੀ ਸਿਹਤ ਨੂੰ ਫਾਇਦਾ ਦਿੰਦਾ ਹੈ। 2,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਵਾਲੇ ਇਕ ਅਧਿਐਨ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਆਲੂ ਖਾਂਦੇ ਸਨ, ਪਰ ਉਨ੍ਹਾਂ ਨੇ ਆਪਣੀ ਗਤੀਵਿਧੀ ਦੇ ਪੱਧਰ ਨੂੰ ਵੀ ਉੱਚਾ ਰੱਖਿਆ ਸੀ ਤੇ ਉਨ੍ਹਾਂ ਦੇ ਮੀਟ ਦਾ ਸੇਵਨ ਘੱਟ ਸੀ, ਉਨ੍ਹਾਂ ਵਿਚ ਟਾਈਪ 2 ਡਾਇਬਟੀਜ਼ ਦਾ ਖ਼ਤਰਾ 24 ਪ੍ਰਤੀਸ਼ਤ ਘੱਟ ਹੋਇਆ।
ਭਾਰ ਨੂੰ ਬਰਕਰਾਰ ਰੱਖਣ 'ਚ ਮਦਦ ਕਰਦੇ ਹਨ ਆਲੂ
ਆਲੂ ਵੀ ਪ੍ਰਤੀਰੋਧੀ ਸਟਾਰਚ ਦਾ ਇਕ ਸਰੋਤ ਹਨ, ਜੋ ਇਕ ਕਿਸਮ ਦਾ ਕਾਰਬੋਹਾਈਡ੍ਰੇਟ ਹੈ ਜੋ ਪਾਚਨ ਵਿਚ ਰੁਕਾਵਟ ਪਾਉਂਦਾ ਹੈ। ਇਸ ਤਰ੍ਹਾਂ ਦਾ ਸਟਾਰਚ ਭੁੱਖ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਹਾਲ ਹੀ 'ਚ ਹੋਈ ਇਕ ਸਟੱਡੀ ਦੱਸਦੀ ਹੈ ਕਿ ਆਲੂ ਨੂੰ ਜੇਕਰ ਆਂਡੇ ਜਾਂ ਫਿਰ ਹੋਰ ਪ੍ਰੋਟੀਨ ਨਾਲ ਮਿਲ ਕੇ ਖਾਧਾ ਜਾਵੇ, ਤਾਂ ਇਸ ਨਾਲ ਤੁਸੀਂ ਸੰਤੁਸ਼ਟ ਮਹਿਸੂਸ ਕਰਦੇ ਹੋ ਤੇ ਮੀਲਸ ਦੇ ਵਿਚਾਲੇ ਸਨੈਕਿੰਗ ਤੋਂ ਬਚਦੇ ਹੋ।
ਆਲੂ ਅੰਤੜੀਆਂ ਦੀ ਸਿਹਤ ਲਈ ਵੀ ਬਿਹਤਰੀਨ ਹੁੰਦੇ ਹਨ
ਪ੍ਰਤੀਰੋਧੀ ਸਟਾਰਚ ਵੀ ਅੰਤੜੀਆਂ ਦੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ। ਲਗਪਗ 50 ਲੋਕਾਂ ਨੂੰ ਸ਼ਾਮਲ ਕਰਨ ਵਾਲੇ ਇਕ ਛੋਟੇ ਜਿਹੇ ਅਧਿਐਨ 'ਚ ਪਾਇਆ ਗਿਆ ਹੈ ਕਿ ਜਿਹੜੇ ਲੋਕ 4 ਹਫ਼ਤਿਆਂ ਲਈ ਹਰ ਰੋਜ਼ ਆਪਣੇ ਭੋਜਨ ਨਾਲ ਆਲੂ ਖਾਂਦੇ ਹਨ ਉਨ੍ਹਾਂ ਦੀ ਅੰਤੜੀਆਂ ਦੀ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।
ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਆਲੂ
ਆਲੂ ਪੋਟਾਸ਼ੀਅਮ ਵਰਗੇ ਖਣਿਜਾਂ ਦਾ ਚੰਗਾ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਹਾਈਪਰਟੈਨਸ਼ਨ ਜਾਂ ਪ੍ਰੀ-ਹਾਈਪਰਟੈਨਸ਼ਨ ਤੋਂ ਪੀੜਤ ਬਾਲਗ ਜੇਕਰ 16 ਦਿਨਾਂ ਤਕ ਆਲੂਆਂ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਆ ਸਕਦਾ ਹੈ। ਯਾਨੀ ਕਿ ਆਲੂ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਘਟਾਉਣ ਨਾਲ ਜੁੜਿਆ ਹੋਇਆ ਹੈ, ਦੂਜੇ ਸ਼ਬਦਾਂ ਵਿਚ, ਆਲੂ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ ਕਰ ਸਕਦਾ ਹੈ।
ਆਲੂ ਅਥਲੈਟਿਕ ਪ੍ਰਦਰਸ਼ਨ ਵਧਾਉਂਦਾ
ਕਿਉਂਕਿ ਆਲੂਆਂ ਵਿਚ ਕਾਰਬੋਹਾਈਡਰੇਟ, ਪੋਟਾਸ਼ੀਅਮ ਤੇ ਭਰਪੂਰ ਮਾਤਰਾ ਹੁੰਦੀ ਹੈ, ਇਸ ਲਈ ਇਨ੍ਹਾਂ ਦੀ ਖਪਤ ਐਥਲੈਟਿਕ ਪ੍ਰਦਰਸ਼ਨ ਨੂੰ ਵਧਾਉਣ ਲਈ ਕੰਮ ਕਰ ਸਕਦੀ ਹੈ। ਕਾਰਬੋਹਾਈਡਰੇਟ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਸਰੀਰਕ ਗਤੀਵਿਧੀ ਲਈ ਬਾਲਣ ਪ੍ਰਦਾਨ ਕਰਦੇ ਹਨ। ਇਸ ਲਈ ਆਲੂਆਂ ਦਾ ਸੇਵਨ ਪ੍ਰੀ-ਵਰਕਆਊਟ ਭੋਜਨ ਦੇ ਤੌਰ 'ਤੇ ਕੀਤਾ ਜਾ ਸਕਦਾ ਹੈ।