Natural Remedies Delay Period : ਜਿਨ੍ਹਾਂ ਔਰਤਾਂ ਨੂੰ ਸਮੇਂ ਸਿਰ ਪੀਰੀਅਡਜ਼ ਆਉਂਦੇ ਹਨ ਤੇ ਕਈ ਵਾਰ ਨਿੱਜੀ ਕਾਰਨਾਂ ਕਰਕੇ ਇਸ ਨੂੰ ਟਾਲ਼ਣਾ ਚਾਹੁੰਦੀਆਂ ਹਨ। ਪਰਿਵਾਰਕ ਪ੍ਰੋਗਰਾਮ, ਪੂਜਾ ਜਾਂ ਯਾਤਰਾ ਦੌਰਾਨ ਔਰਤਾਂ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਮਾਸਿਕ ਧਰਮ ਦੀ ਪਰੇਸ਼ਾਨੀ ਝੱਲਣੀ ਪਵੇ, ਅਜਿਹੇ ਵਿਚ ਕਈ ਔਰਤਾਂ ਪੀਰੀਅਡਜ਼ ਨੂੰ ਟਾਲ਼ਣ ਲਈ ਦਵਾਈਆਂ ਵੀ ਲੈਂਦੀਆਂ ਹਨ ਪਰ ਅਜਿਹਾ ਕਰਨਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਘਰੇਲੂ ਔਸ਼ਧੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਜ਼ਮਾ ਕੇ ਤੁਸੀਂ ਕੁਝ ਹੱਦ ਤਕ ਪੀਰੀਅਡਜ਼ ਨੂੰ ਟਾਲ਼ ਸਕਦੇ ਹੋ...
ਸੇਬ ਦਾ ਸਿਰਕਾ
ਐੱਪਲ ਸਾਈਡਰ ਵਿਨੇਗਰ ਨੂੰ ਮੁਹਾਸਿਆਂ, ਛਾਤੀ 'ਚ ਜਲਨ ਤੇ ਇੱਥੋਂ ਤਕ ਕਿ ਪੇਟ ਦੀ ਚਰਬੀ ਲਈ ਇਕ ਚਮਤਕਾਰੀ ਇਲਾਜ ਦੇ ਰੂਪ 'ਚ ਮੰਨਿਆ ਜਾਂਦਾ ਹੈ, ਪਰ ਪੀਰੀਅਡਜ਼ ਨੂੰ ਟਾਲ਼ਣ ਲਈ ਵੀ ਐੱਪਲ ਸਾਈਡਰ ਵਿਨੇਗਰ ਇਕ ਕਾਰਗਰ ਔਸ਼ਧੀ ਹੈ। ਮਾਸਿਕ ਧਰਮ ਆਉਣ ਤੋਂ ਪਹਿਲਾਂ ਇਸ ਦਾ ਸੇਵਨ ਕੀਤਾ ਜਾ ਸਕਾ ਹੈ, ਹਾਲਾਂਕਿ ਸੇਬ ਦੇ ਸਿਰਕੇ 'ਤੇ ਅਜੇ ਤਕ ਰਿਸਰਚ ਨਹੀਂ ਹੋਈ ਹੈ, ਜਿਸ ਤੋਂ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਇਸ ਦੇ ਸੇਵਨ ਨਾਲ ਪੀਰੀਅਡਜ਼ ਦਾ ਆਉਣਾ ਟਾਲ਼ਿਆ ਜਾ ਸਕਦਾ ਹੈ। ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ ਚਾਹੀਦੈ ਕਿ ਸੇਬ ਸਾਈਡਰ ਦੀ ਵਾਰ-ਵਾਰ ਖੁਰਾਕ ਦੰਦਾਂ, ਮੂੰਹ ਤੇ ਗਲ਼ੇ ਦੇ ਨਾਜ਼ੁਕ ਸੈੱਲਾਂ 'ਤੇ ਵੀ ਨਕਾਰਾਤਮਕ ਅਸਰ ਪਾ ਸਕਦੀ ਹੈ। ਏਸੀਵੀ ਨੂੰ ਸਿੱਧੇ ਬੋਤਲ ਤੋਂ ਨਾ ਪੀਓ। ਇਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੀਣਾ ਠੀਕ ਰਹਿੰਦਾ ਹੈ।
ਛੋਲਿਆਂ ਦੀ ਦਾਲ ਦਾ ਜ਼ਿਆਦਾ ਸੇਵਨ
ਪੀਰੀਅਡਜ਼ ਤੋਂ ਠੀਕ ਪਹਿਲਾਂ ਛੋਲਿਆਂ ਦੀ ਦਾਲ ਦਾ ਸੇਵਨ ਜ਼ਿਆਦਾ ਕਰਨ ਨਾਲ ਵੀ ਤੁਸੀਂ ਮਾਸਿਕ ਧਰਮ ਨੂੰ ਟਾਲ਼ ਸਕਦੇ ਹੋ। ਦਾਲ ਨੂੰ ਨਰਮ ਹੋਣ ਤਕ ਭੁੰਨ ਲਓ, ਫਿਰ ਉਸ ਨੂੰ ਬਰੀਕ ਪੀਹ ਲਓ। ਫਿਰ ਇਸ ਦਾ ਸੂਪ ਬਣਾ ਕੇ ਸੇਵਨ ਕਰ ਸਕਦੇ ਹੋ। ਹਾਲਾਂਕਿ ਇਸ ਬਾਰੇ ਵੀ ਅਜੇ ਤਕ ਕੋਈ ਰਿਸਰਚ ਨਹੀਂ ਹੋਈ ਹੈ। ਛੋਲਿਆਂ ਦੀ ਦਾਲ ਦਾ ਜ਼ਿਆਦਾ ਸੇਵਨ ਕਰਨ ਨਾਲ ਇਸ ਦੌਰਾਨ ਤੁਹਾਨੂੰ ਗੈਸ, ਕਬਜ਼ ਜਾਂ ਪੇਟ ਫੁੱਲਣ ਵਰਗੀ ਸਮੱਸਿਆ ਹੋ ਸਕਦੀ ਹੈ।
ਨਿੰਬੂ ਦਾ ਰਸ
ਨਿੰਬੂ ਦਾ ਰਸ ਵੀ ਸੇਬ ਦੇ ਸਿਰਕੇ ਵਾਂਗ ਅਮਲੀ ਹੁੰਦਾ ਹੈ ਕਿਉਂਕਿ ਮਾਸਿਕ ਧਰਮ ਤੋਂ ਪਹਿਲਾਂ ਖੱਟੇ ਫਲ਼ਾਂ ਦੇ ਜ਼ਿਆਦਾ ਸੇਵਨ ਨਾਲ ਮਾਸਿਕ ਧਰਮ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਇਸ ਲਈ ਮਾਸਿਕ ਧਰਮ ਨੂੰ ਅੱਗੇ ਵਧਾਉਣ ਲਈ ਨਿੰਬੂ ਦਾ ਸੇਵਨ ਵੀ ਜ਼ਿਆਦਾ ਕਰਨਾ ਚਾਹੀਦਾ ਹੈ। ਇਕ ਗਿਲਾਸ ਪਾਣੀ ਜਾਂ ਬਿਨਾਂ ਦੁੱਧ ਵਾਲੀ ਚਾਹ 'ਚ ਨਿੰਬੂ ਨੂੰ ਪਾ ਕੇ ਸਵੇਰੇ-ਸ਼ਾਮ ਪੀ ਸਕਦੇ ਹੋ।