ਜੇਐੱਨਐੱਨ, ਨਵੀਂ ਦਿੱਲੀ : ਅਸੀਂ ਅਕਸਰ ਹੀ ਬਿਨਾਂ ਸੋਚੇ-ਸਮਝੇ ਹੀ ਆਪਣੇ ਚਿਹਰੇ ’ਤੇ ਸ਼ੀਟ ਮਾਸਕ ਲਗਾ ਲੈਂਦੇ ਹਾਂ ਪਰ ਕੀ ਇਹ ਸੱਚਮੁੱਚ ਸਾਡੇ ਚਿਹਰੇ ਨੂੰ ਸਹੀ ਰੱਖਦੇ ਹਨ। ਇਸ ਮਾਸਕ ਨੂੰ ਲਗਾਉਣ ਨਾਲ ਤੁਹਾਡਾ ਚਿਹਰੇ ਦੇ ਡੈੱਡ ਸੈੱਲ ਹਟ ਜਾਂਦੇ ਹਨ, ਸਕਿੱਨ ’ਚ ਤਾਜ਼ਗੀ ਦਾ ਇਹਿਸਾਸ ਹੁੰਦਾ ਹੈ ਤੇ ਗੁਆਚੀ ਹੋਈ ਚਮਕ ਵਾਪਸ ਆ ਜਾਂਦੀ ਹੈ। ਜੇ ਤੁਹਾਡੇ ਚਿਹਰੇ ’ਚ ਇਹ ਚੀਜ਼ਾਂ ਸਹੀ ਹਨ ਤਾਂ ਤੁਹਾਡਾ ਫੇਸ ਸ਼ੀਟ ਮਾਸਕ ਇਕਦਮ ਸਹੀ ਹੈ, ਪਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਚਿਹਰੇ ਲਈ ਇਹ ਮਾਸਕ ਵਧੀਆ ਹੀ ਹੋਵੇਗਾ। ਜੇ ਤੁਹਾਡੀ ਸਕਿੱਨ ਸਬੰਧੀ ਕੋਈ ਵੀ ਸਮੱਸਿਆ ਹੋਵੇ ਤਾਂ ਐਕਸਪਰਟਸ ਦੀ ਰਾਏ ਲੈ ਕੇ ਹੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮਾਸਕ ਨੂੰ ਵਾਰ-ਵਾਰ ਨਾ ਲਗਾਓ ਕਿਉਂਕਿ ਸਕਿੱਨ ਡਾਈ ਤੇ ਖੁਜਲੀਦਾਰ ਬਣਾ ਸਕਦਾ ਹੈ, ਜਿਸ ਦੇ ਕਾਰਨ ਸਕਿੱਨ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਫਿਣਸੀਆਂ
ਫੇਸ ਸ਼ੀਟ ਮਾਸਕ ਲਗਾਉਣ ਨਾਲ ਫਿਣਸੀਆਂ ਦੀ ਸਮੱਸਿਆ ਵੱਧ ਜਾਂਦੀ ਹੈ। ਜੋ ਸਕਿੱਨ ’ਤੇ ਫਿਣਸੀਆਂ ਹੋਣ ਵਾਲੇ ਬੈਕਟੀਰੀਆ ਤੇ ਸੀਬਮ ਨੂੰ ਫਸਾ ਸਕਦੇ ਹਨ, ਜਿਸ ਨਾਲ ਵ੍ਹਾਈਟਹੈਡਸ, ਬਲੈਕਹੈਡਸ ਤੇ ਸੋਜ ਆਦਿ ਹੋ ਸਕਦੀ ਹੈ। ਮਾਸਕ ਦੇ ਅੰਦਰ ਦੀ ਗਰਮੀ ਸਕਿੱਨ ਦੇ ਸੇਲਸ ਨੂੰ ਪਤਲਾ ਕਰ ਸਕਦੀ ਹੈ. ਜਿਸ ਨਾਲ ਰੋਸੈਸੀਆ ਹੋਣ ਦੇ ਚਾਂਸੇਜ਼ ਵੱਧ ਸਕਦੇ ਹਨ। ਇਸ ਗਰਮੀ ਨਾਲ ਚਿਨ ਏਰੀਆ ’ਚ ਰੋਸੈਸੀਆ ਦੀ ਪਰੇਸ਼ਾਨੀ ਹੋ ਸਕਦੀ ਹੈ।
ਡ੍ਰਾਈ ਸਕਿੱਨ
ਕੁਝ ਫੇਸ ਸ਼ੀਟ ਮਾਸਕ ਤੁਹਾਡੇ ਚਿਹਰੇ ਦੇ ਨੈਚੁਰਲ ਮਾਇਸਚਰ ਨੂੰ ਐਬਜਾਰਜ ਕਰ ਸਕਦੇ ਹਨ, ਜਿਸ ਦੇ ਕਾਰਨ ਉਸ ਹਿੱਸੇ ਦੀ ਸਕਿੱਨ ਰੁਖੀ ਹੋ ਜਾਂਦਾ ਹੈ.
ਉਪਾਅ
ਫੇਸ ਮਾਸਕ ਨੂੰ ਹਫ਼ਤੇ ’ਚ ਇਕ ਵਾਰ ਲਗਾਓ ਕਿਉਂਕਿ ਇਹ ਤੁਹਾਡੀ ਸਕਿੱਨ ਨੂੰ ਰੁਖੀ ਤੇ ਖੁਜਲੀਦਾਰ ਬਣਾ ਸਕਦੀ ਹੈ।