ਜੇਐੱਨਐੱਨ, ਨਵੀਂ ਦਿੱਲੀ : ਵਾਲ ਝੜਨ ਦੇ ਕਈ ਕਾਰਨ ਹਨ। ਪ੍ਰਦੂਸ਼ਣ, ਗਲਤ ਖਾਣ-ਪੀਣ, ਬਦਲਦੀ ਜੀਵਨਸ਼ੈਲੀ ਕਾਰਨ ਸਿਰ ਦੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਆਮ ਹਨ। ਬਾਜ਼ਾਰ 'ਚ ਅਜਿਹੇ ਕਈ ਉਤਪਾਦ ਉਪਲਬਧ ਹਨ, ਜੋ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਦਾ ਦਾਅਵਾ ਕਰਦੇ ਹਨ ਪਰ ਕਈ ਵਾਰ ਜ਼ਿਆਦਾ ਕੈਮੀਕਲ ਹੋਣ ਕਾਰਨ ਇਹ ਹੇਅਰ ਪੈਕ ਵਾਲਾਂ ਦੀ ਸਮੱਸਿਆ ਨੂੰ ਵਧਾ ਦਿੰਦੇ ਹਨ। ਅਜਿਹੇ 'ਚ ਤੁਸੀਂ ਘਰੇਲੂ ਹੇਅਰ ਪੈਕ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਵਾਲਾਂ 'ਤੇ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਅਤੇ ਵਾਲਾਂ ਦੇ ਝੜਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
1. ਸ਼ਹਿਦ ਅਤੇ ਪਪੀਤੇ ਦਾ ਪੈਕ
ਪਪੀਤਾ ਅਤੇ ਸ਼ਹਿਦ ਦੋਵੇਂ ਹੀ ਵਾਲਾਂ ਨੂੰ ਤਾਕਤ ਦਿੰਦੇ ਹਨ। ਇਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਵਾਲਾਂ ਦੇ ਝੜਨ ਨੂੰ ਕੰਟਰੋਲ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਇਕ ਕਟੋਰੀ 'ਚ 3-4 ਚੱਮਚ ਜੈਤੂਨ ਦਾ ਤੇਲ ਲਓ, ਇਸ 'ਚ ਪੱਕੇ ਹੋਏ ਪਪੀਤੇ ਨੂੰ ਮੈਸ਼ ਕਰ ਲਓ। ਇਸ ਮਿਸ਼ਰਣ ਵਿੱਚ ਇੱਕ ਜਾਂ ਦੋ ਚੱਮਚ ਸ਼ਹਿਦ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਹਿਲਾਓ। ਹੁਣ ਇਸ ਪੈਕ ਨੂੰ ਸਿਰ ਦੀ ਚਮੜੀ 'ਤੇ ਲਗਾਓ, ਲਗਭਗ 30 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।
2. ਅੰਡੇ ਅਤੇ ਦਹੀਂ ਦਾ ਪੈਕ
ਤੁਸੀਂ ਦਹੀਂ ਅਤੇ ਅੰਡੇ ਦੀ ਵਰਤੋਂ ਕਰਕੇ ਵਾਲਾਂ ਨੂੰ ਮਜ਼ਬੂਤ ਬਣਾ ਸਕਦੇ ਹੋ। ਇਹ ਵਾਲਾਂ ਲਈ ਕੁਦਰਤੀ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਸ ਦੇ ਲਈ ਇਕ ਕਟੋਰੀ 'ਚ ਦੋ ਚੱਮਚ ਦਹੀਂ ਲਓ, ਉਸ 'ਚ ਅੰਡੇ ਦਾ ਸਫੇਦ ਹਿੱਸਾ ਮਿਲਾਓ। ਇਸ ਪੇਸਟ ਨੂੰ ਵਾਲਾਂ 'ਤੇ ਲਗਾਓ, ਸੁੱਕਣ ਤੋਂ ਬਾਅਦ ਪਾਣੀ ਨਾਲ ਧੋ ਲਓ।
3. ਹਰੀ ਚਾਹ ਅਤੇ ਨਾਰੀਅਲ ਤੇਲ ਦਾ ਮਾਸਕ
ਤੁਸੀਂ ਇਸ ਹੇਅਰ ਪੈਕ ਦੀ ਵਰਤੋਂ ਕਰਕੇ ਵਾਲਾਂ ਦੇ ਝੜਨ ਨੂੰ ਰੋਕ ਸਕਦੇ ਹੋ। ਇਸ ਦੇ ਲਈ ਇਕ ਕਟੋਰੀ 'ਚ ਗ੍ਰੀਨ ਟੀ ਲਓ, ਉਸ 'ਚ ਨਾਰੀਅਲ ਦਾ ਤੇਲ ਮਿਲਾਓ। ਇਸ ਪੈਕ ਨੂੰ ਸਿਰ ਦੀ ਚਮੜੀ 'ਤੇ ਲਗਾਓ, ਲਗਭਗ 20-30 ਮਿੰਟਾਂ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।
4. ਕੇਲੇ ਦਾ ਹੇਅਰ ਪੈਕ
ਇਹ ਹੇਅਰ ਪੈਕ ਵਾਲਾਂ ਲਈ ਡੂੰਘੀ ਕੰਡੀਸ਼ਨਿੰਗ ਦਾ ਕੰਮ ਕਰਦਾ ਹੈ। ਇਸ ਦੇ ਲਈ 2-3 ਪੱਕੇ ਕੇਲਿਆਂ ਨੂੰ ਮੈਸ਼ ਕਰ ਲਓ, ਉਸ 'ਚ ਇਕ ਚਮਚ ਸ਼ਹਿਦ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ। ਕਰੀਬ 30 ਮਿੰਟ ਬਾਅਦ ਪਾਣੀ ਨਾਲ ਧੋ ਲਓ।