ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Postpartum Hair Loss: ਹਰ ਔਰਤ ਦੀ ਜ਼ਿੰਦਗੀ ਵਿਚ ਸਭ ਤੋਂ ਵੱਡੀ ਖੁਸ਼ੀ ਮਾਂ ਬਣਨਾ ਹੈ। ਪਰ ਇਕ ਬੱਚੇ ਨੂੰ ਦੁਨੀਆਂ ਵਿਚ ਲਿਆਉਣਾ ਆਸਾਨ ਨਹੀਂ ਹੈ। ਇਸ ਦੇ ਲਈ ਔਰਤਾਂ ਨੂੰ ਕਈ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਵਾਲਾਂ ਦਾ ਝੜਨਾ। ਜਨਮ ਦੇਣ ਤੋਂ ਤੁਰੰਤ ਬਾਅਦ ਜ਼ਿਆਦਾਤਰ ਔਰਤਾਂ 'ਚ ਬਹੁਤ ਜ਼ਿਆਦਾ ਵਾਲ ਝੜਨ ਦੀ ਸਮੱਸਿਆ ਨੂੰ ਦੇਖਿਆ ਜਾਂਦਾ ਹੈ ਅਤੇ ਇਹ ਪੂਰੀ ਤਰ੍ਹਾਂ ਆਮ ਹੈ। ਗਰਭ ਅਵਸਥਾ ਤੋਂ ਪਹਿਲਾਂ, ਉਸ ਦੌਰਾਨ ਤੇ ਬਾਅਦ ਵਿੱਚ ਤੁਹਾਡੇ ਹਾਰਮੋਨ ਦੇ ਪੱਧਰਾਂ ਨਾਲ ਸਬੰਧਤ ਬਹੁਤ ਸਾਰੀਆਂ ਤਬਦੀਲੀਆਂ ਹਨ ਜੋ ਤੁਹਾਡੇ ਵਾਲਾਂ ਦੇ ਵਿਕਾਸ ਨਾਲ ਖਿਲਵਾੜ ਕਰ ਸਕਦੀਆਂ ਹਨ।
ਸਿਹਤਮੰਦ ਵਾਲਾਂ ਨੂੰ ਉਤਸ਼ਾਹਿਤ ਕਰਨ ਲਈ ਇੱਥੇ ਕੁਝ ਸੁਝਾਅ ਹਨ-
1. ਸਿਹਤਮੰਦ ਖੁਰਾਕ ਲਓ
ਗਰਭ-ਅਵਸਥਾ ਤੋਂ ਬਾਅਦ ਦੀ ਕਮਜ਼ੋਰੀ ਤੋਂ ਠੀਕ ਹੋਣ ਤੇ ਆਪਣੇ ਸਰੀਰ ਨੂੰ ਦੁਬਾਰਾ ਮਜ਼ਬੂਤ ਕਰਨ ਲਈ ਸਿਹਤਮੰਦ ਖੁਰਾਕ ਖਾਣਾ ਸਭ ਤੋਂ ਮਹੱਤਵਪੂਰਨ ਹੈ। ਜਣੇਪੇ ਤੋਂ ਬਾਅਦ ਔਰਤਾਂ ਲਈ ਪੌਸ਼ਟਿਕ ਆਹਾਰ ਲੈਣਾ ਜ਼ਰੂਰੀ ਹੈ, ਖਾਸ ਤੌਰ 'ਤੇ ਵਿਟਾਮਿਨ ਤੇ ਖਣਿਜ ਭਰਪੂਰ ਭੋਜਨ ਜੋ ਤੁਹਾਨੂੰ ਮਜ਼ਬੂਤੀ ਨਾਲ ਖੜ੍ਹੇ ਹੋਣ ਵਿਚ ਮਦਦ ਕਰੇਗਾ। ਇਸ ਨਾਲ ਡਲਿਵਰੀ ਤੋਂ ਬਾਅਦ ਹੇਅਰ ਲੌਸ ਨਾਲ ਲੜਨ ਵਿਚ ਵੀ ਮਦਦ ਮਿਲਦੀ ਹੈ। ਨਾਲ ਹੀ, ਹਾਈਡਰੇਟਿਡ ਰਹਿਣ ਲਈ ਦਿਨ ਭਰ ਬਹੁਤ ਸਾਰੀ ਲਿਕਵਿਡ ਡਾਈਟ ਲਓ।
2. ਤਣਾਅ ਘਟਾਓ
ਤੁਹਾਨੂੰ ਜਿੰਨਾ ਸੰਭਵ ਹੋ ਸਕੇ ਤਣਾਅ ਲੈਣ ਤੋਂ ਬਚਣਾ ਚਾਹੀਦਾ ਹੈ। ਇਹ ਤੁਹਾਨੂੰ ਹਾਰਮੋਨਲ ਅਸੰਤੁਲਨ ਨੂੰ ਕੰਟਰੋਲ ਕਰਨ ਤੇ ਤੁਹਾਡੇ ਵਾਲਾਂ ਦੇ ਝੜਨ ਨੂੰ ਘਟਾਉਣ ਵਿਚ ਮਦਦ ਕਰੇਗਾ।
3. ਵਾਲਾਂ ਪ੍ਰਤੀ ਦਿਆਲੂ ਰਹੋ
ਗਰਭ ਅਵਸਥਾ ਤੋਂ ਬਾਅਦ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਇਨ੍ਹਾਂ ਦੇ ਨਾਲ ਕੋਮਲ ਰਹੋ। ਲੋੜ ਪੈਣ 'ਤੇ ਹੀ ਸ਼ੈਂਪੂ ਕਰੋ ਤੇ ਵਾਲਾਂ 'ਚ ਕੰਡੀਸ਼ਨਰ ਜ਼ਰੂਰ ਲਗਾਓ। ਇਸ ਤੋਂ ਬਾਅਦ ਚੌੜੇ ਦੰਦਾਂ ਵਾਲੀ ਕੰਘੀ ਦੀ ਵਰਤੋਂ ਕਰੋ। ਦੋਮੂੰਹੇ ਵਾਲ਼ਾਂ ਨੂੰ ਦੂਰ ਰੱਖਣ ਲਈ ਕਈ ਵਾਰ ਟ੍ਰਿਮਿੰਗ ਕਰਵਾਓ। ਜਿੰਨਾ ਹੋ ਸਕੇ, ਗਰਮੀ ਦੇ ਸਟਾਈਲਿੰਗ ਉਤਪਾਦਾਂ ਜਿਵੇਂ ਕਿ ਕਰਲਿੰਗ ਜਾਂ ਫਲੈਟ ਆਇਰਨ ਤੋਂ ਬਚਣ ਦੀ ਕੋਸ਼ਿਸ਼ ਕਰੋ। ਕੈਮੀਕਲ ਵਾਲ ਉਤਪਾਦਾਂ ਦੀ ਬਜਾਏ ਖੁਸ਼ਬੂ, ਸਲਫੇਟਸ ਤੇ ਪੈਰਾਬੇਨ ਮੁਕਤ ਉਤਪਾਦ ਚੁਣੋ।
ਗਰਭ ਅਵਸਥਾ ਤੋਂ ਬਾਅਦ ਵਾਲ਼ ਝੜਨ ਨੂੰ ਰੋਕਣ ਲਈ DIY-
1. ਆਂਡੇ ਦਾ ਚਿੱਟਾ ਹਿੱਸਾ
ਆਂਡੀ ਦੇ ਚਿੱਟੇ ਹਿੱਸੇ ਨੂੰ ਜੈਤੂਨ ਤੇਲ ਵਿਚ ਮਿਲਾ ਕੇ ਘਰੇਲੂ ਹੇਅਰ ਪੈਕ ਤਿਆਰ ਕਰੋ ਤੇ ਇਸ ਨੂੰ ਸਿੱਧੇ ਸਕੈਲਪ 'ਤੇ ਲਗਾਓ। ਡਲਿਵਰੀ ਤੋਂ ਬਾਅਦ ਵਾਲਾਂ ਦੇ ਝੜਨ ਨੂੰ ਘਟਾਉਣ ਲਈ ਇਹ ਇਕ ਵਧੀਆ ਉਪਾਅ ਹੈ। ਇਹ ਸਭ ਤੋਂ ਵਧੀਆ ਵਾਲ਼ ਕੰਡੀਸ਼ਨਿੰਗ ਇਲਾਜਾਂ ਵਿੱਚੋਂ ਇੱਕ ਹੈ ਜੋ ਤੁਹਾਡੇ ਵਾਲਾਂ ਨੂੰ ਮੁਲਾਇਮ ਬਣਾਵੇਗਾ ਤੇ ਤੁਹਾਡੀ ਸਕੈਲਪ ਨੂੰ ਪੂਰੀ ਤਰ੍ਹਾਂ ਪੋਸ਼ਣ ਦੇਵੇਗਾ।
2. ਮੇਥੀ ਦੇ ਬੀਜ
ਕੁਝ ਮੇਥੀ ਦੇ ਦਾਣਿਆਂ ਨੂੰ ਰਾਤ ਭਰ ਭਿਓਂ ਕੇ ਰੱਖੋ ਤੇ ਅਗਲੀ ਸਵੇਰ ਫਿਲਟਰ ਕੀਤੇ ਪਾਣੀ ਨੂੰ ਸਿੱਧੇ ਸਕੈਲਪ 'ਤੇ ਲਗਾਓ। ਇਸ ਨੂੰ ਇਕ ਜਾਂ ਦੋ ਘੰਟੇ ਲਈ ਛੱਡ ਦਿਓ ਤੇ ਫਿਰ ਨਹਾਉਂਦੇ ਸਮੇਂ ਧੋ ਲਓ। ਤੁਸੀਂ ਖੂਨ ਦੇ ਗੇੜ ਨੂੰ ਵਧਾਉਣ ਅਤੇ ਵਾਲਾਂ ਦੇ ਵਿਕਾਸ ਨੂੰ ਵਧਾਉਣ ਲਈ ਇਸਨੂੰ ਧੋਣ ਤੋਂ ਪਹਿਲਾਂ ਕੋਸੇ ਮੇਥੀ ਦੇ ਤੇਲ ਨਾਲ ਆਪਣੇ ਵਾਲ਼ਾਂ ਦੀ ਹੌਲੀ-ਹੌਲੀ ਮਾਲਿਸ਼ ਕਰ ਸਕਦੇ ਹੋ।
3. ਨਾਰੀਅਲ ਦਾ ਦੁੱਧ
ਵਾਲ਼ਾਂ ਦੇ ਝੜਨ ਨੂੰ ਰੋਕਣ ਲਈ ਨਾਰੀਅਲ ਦੇ ਤੇਲ ਦੇ ਫਾਇਦਿਆਂ ਬਾਰੇ ਅਸੀਂ ਸਾਰੇ ਜਾਣਦੇ ਹਾਂ, ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਨਾਰੀਅਲ ਦਾ ਦੁੱਧ ਵਾਲ਼ਾਂ ਦੇ ਝੜਨ ਨੂੰ ਰੋਕਣ ਤੇ ਵਿਕਾਸ ਨੂੰ ਸ਼ੁਰੂ ਕਰਨ ਵਿੱਚ ਕਿੰਨਾ ਅਦਭੁਤ ਹੋ ਸਕਦਾ ਹੈ। ਨਾਰੀਅਲ ਦੇ ਦੁੱਧ ਦੀ ਨਿਯਮਤ ਵਰਤੋਂ ਵਾਲ਼ਾਂ ਦੇ ਝੜਨ ਨੂੰ ਰੋਕਣ ਵਿੱਚ ਮਦਦ ਕਰਦੀ ਹੈ, ਵਾਲ਼ਾਂ ਦੀ ਮਾਤਰਾ ਨੂੰ ਵਧਾਉਂਦੀ ਹੈ, ਅਤੇ ਤੁਹਾਡੇ ਵਾਲਾਂ ਨੂੰ ਚੰਗੀ ਤਰ੍ਹਾਂ ਪੋਸ਼ਣ ਦਿੰਦੀ ਹੈ। ਬਸ, ਇੱਕ ਕਾਟਨ ਬਾਲ ਨੂੰ ਨਾਰੀਅਲ ਦੇ ਦੁੱਧ ਵਿੱਚ ਡੁਬੋ ਕੇ ਆਪਣੇ ਵਾਲ਼ਾਂ ਦੀਆਂ ਜੜ੍ਹਾਂ ਵਿੱਚ ਲਗਾਓ। ਇਸ ਨੂੰ ਲਗਪਗ 20 ਮਿੰਟ ਲਈ ਛੱਡ ਦਿਓ ਅਤੇ ਸਾਧਾਰਨ ਪਾਣੀ ਨਾਲ ਧੋ ਲਓ।
4. ਭ੍ਰਿੰਗਰਾਜ
ਭ੍ਰਿੰਗਰਾਜ ਜਿਸ ਨੂੰ ਫਾਲਸ ਡੇਜ਼ੀ ਵੀ ਕਿਹਾ ਜਾਂਦਾ ਹੈ, ਬੱਚੇ ਦੇ ਜਨਮ ਤੋਂ ਬਾਅਦ ਵਾਲ਼ਾਂ ਨੂੰ ਝੜਨ ਤੋਂ ਰੋਕਣ ਲਈ ਇਕ ਜਾਦੂਈ ਜੜੀ-ਬੂਟੀ ਮੰਨੀ ਜਾਂਦੀ ਹੈ। ਇੱਕ ਮੁੱਠੀ ਭ੍ਰਿੰਗਰਾਜ ਦੇ ਪੱਤੇ ਲਓ ਤੇ ਉਨ੍ਹਾਂ ਨੂੰ ਪੀਸ ਕੇ ਬਾਰੀਕ ਪੇਸਟ ਬਣਾ ਲਓ। ਮੈਜਿਕ ਪੋਸ਼ਨ ਨੂੰ ਸਿੱਧੇ ਆਪਣੇ ਵਾਲ਼ਾਂ 'ਤੇ ਲਗਾਓ ਜਾਂ ਦੁੱਧ ਨਾਲ ਮਿਲਾਓ।