ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਇਨਸਾਨਾਂ ਦਾ ਕੰਮ ਆਸਾਨ ਬਣਾਉਣ ਵਾਲੀ ਤਕਨੀਕ ਹੁਣ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਅੱਜ-ਕੱਲ੍ਹ ਲੋਕਾਂ ਦਾ ਜ਼ਿਆਦਾਤਰ ਸਮਾਂ ਗੈਜੇਟਸ ਵਿਚਕਾਰ ਹੀ ਬੀਤਦਾ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤਕ ਦਿਨ ਭਰ ਲੋਕ ਆਪਣੇ ਆਲੇ-ਦੁਆਲੇ ਮੌਜੂਦ ਯੰਤਰਾਂ ਨਾਲ ਘਿਰੇ ਰਹਿੰਦੇ ਹਨ। ਸੌਖ ਲਈ ਬਣਾਏ ਗਏ ਇਹ ਯੰਤਰ ਹੁਣ ਸਾਡੇ ਉੱਤੇ ਇੰਨੇ ਹਾਵੀ ਹੋ ਗਏ ਹਨ ਕਿ ਹੁਣ ਅਸੀਂ ਤਕਨਾਲੋਜੀ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਨਹੀਂ ਕਰ ਸਕਦੇ। ਇਨ੍ਹਾਂ ਵਿੱਚੋਂ ਇਕ ਯੰਤਰ ਈਅਰਫੋਨ ਅੱਜ ਲਗਭਗ ਹਰ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ।
ਅੱਜ-ਕੱਲ੍ਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕੋਈ ਆਪਣੇ ਕੰਨਾਂ ਵਿਚ ਈਅਰਫੋਨ ਜਾਂ ਹੈੱਡਫੋਨ ਲਾਇਆਂ ਨਜ਼ਰ ਆਉਂਦੇ ਹਨ। ਕੀ ਤੁਸੀਂ ਜਾਣਦੇ ਹੋ, ਇਸ ਦੀ ਜ਼ਿਆਦਾ ਵਰਤੋਂ ਨਾਲ ਸਾਡੇ ਕੰਨਾਂ ਅਤੇ ਦਿਮਾਗ਼ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜੇ ਤੁਸੀਂ ਵੀ ਅਜਿਹੇ ਲੋਕਾਂ ’ਚ ਹੋ, ਜੋ ਲਗਾਤਾਰ ਈਅਰਫੋਨ ਜਾਂ ਹੈੱਡਫੋਨ ਦੀ ਵਰਤੋਂ ਕਰਦੇ ਹਨ, ਤਾਂ ਇਸ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜ਼ਰੂਰ ਜਾਣ ਲਵੋ।
ਕੰਨ ਦਰਦ ਦੀ ਸਮੱਸਿਆ
ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਦਿਨ ਦੇ ਜ਼ਿਆਦਾਤਰ ਸਮੇਂ ’ਚ ਆਪਣੇ ਕੰਨਾਂ ਵਿਚ ਹੈੱਡਫੋਨ ਜਾਂ ਈਅਰਫੋਨ ਲਗਾ ਕੇ ਰੱਖਣ ਦੀ ਆਦਤ ਹੁੰਦੀ ਹੈ। ਲੰਬੇ ਸਮੇਂ ਤਕ ਲਗਾਤਾਰ ਈਅਰਫੋਨ ਜਾਂ ਹੈੱਡਫੋਨ ਦੀ ਵਰਤੋਂ ਕਰਨ ਨਾਲ ਤੁਹਾਡੇ ਕੰਨਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਤੁਹਾਡੇ ਕੰਨਾਂ ਵਿਚ ਤੇਜ਼ ਦਰਦ ਵੀ ਹੋ ਸਕਦਾ ਹੈ।
ਦਿਮਾਗ਼ ’ਤੇ ਪੈਂਦਾ ਹੈ ਪ੍ਰਭਾਵ
ਲਗਾਤਾਰ ਲੰਬੇ ਸਮੇਂ ਤਕ ਈਅਰਫੋਨ ਦੀ ਵਰਤੋਂ ਕਰਨ ਨਾਲ ਨਾ ਸਿਰਫ਼ ਸਾਡੇ ਕੰਨਾਂ ਨੂੰ ਨੁਕਸਾਨ ਹੁੰਦਾ ਹੈ ਸਗੋਂ ਸਾਡੇ ਦਿਮਾਗ਼ ’ਤੇ ਵੀ ਅਸਰ ਪੈਂਦਾ ਹੈ। ਦਰਅਸਲ ਈਅਰਫੋਨ ਜਾਂ ਹੈੱਡਫੋਨ ਤੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਸਾਡੇ ਦਿਮਾਗ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ।
ਕੰਨ ਦੀ ਲਾਗ ਦਾ ਖ਼ਤਰਾ
ਅਕਸਰ ਲੋਕ ਜ਼ਰੂਰਤ ਪੈਣ ’ਤੇ ਆਪਣੇ ਈਅਰਫੋਨ ਜਾਂ ਹੈੱਡਫੋਨ ਇਕ-ਦੂਜੇ ਨਾਲ ਬਦਲਦੇ ਹਨ ਪਰ ਅਜਿਹਾ ਕਰਨਾ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਦਰਅਸਲ ਈਅਰਫੋਨ ਬਦਲਣ ਨਾਲ ਕੰਨਾਂ ਦੀ ਲਾਗ ਦਾ ਖਤਰਾ ਵੱਧ ਜਾਂਦਾ ਹੈ ਕਿਉਂਕਿ ਕਿਸੇ ਹੋਰ ਦੇ ਈਅਰਫੋਨ ਦੀ ਵਰਤੋਂ ਕਰਨ ਨਾਲ ਦੂਜੇ ਦੇ ਕੰਨ ਦੇ ਬੈਕਟੀਰੀਆ ਇਸ ਵਿਚ ਮੌਜੂਦ ਸਪੰਜ ਰਾਹੀਂ ਤੁਹਾਡੇ ਕੰਨ ਵਿਚ ਆ ਜਾਂਦੇ ਹਨ। ਇਸ ਲਈ ਜਦੋਂ ਵੀ ਤੁਸੀਂ ਆਪਣਾ ਈਅਰਫੋਨ ਕਿਸੇ ਹੋਰ ਨੂੰ ਦਿੰਦੇ ਹੋ, ਤਾਂ ਇਸ ਨੂੰ ਵਾਪਸ ਲੈਣ ’ਤੇ ਸਪੰਜ ਨੂੰ ਸਾਫ ਕਰਨ ਤੋਂ ਬਾਅਦ ਹੀ ਇਸ ਦੀ ਵਰਤੋਂ ਕਰੋ।
ਬੋਲਾਪਣ
ਜ਼ਿਆਦਾ ਦੇਰ ਤਕ ਕੰਨਾਂ ਵਿਚ ਈਅਰਫੋਨ ਜਾਂ ਹੈੱਡਫੋਨ ਲਗਾਉਣ ਨਾਲ ਵੀ ਸੁਣਨ ਸਕਤੀ ਘੱਟ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਦਰਅਸਲ ਲੰਬੇ ਸਮੇਂ ਤਕ ਈਅਰਫੋਨ ਲਗਾਉਣ ਨਾਲ ਕੰਨਾਂ ਦੀਆਂ ਨਸਾਂ ’ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਨਸਾਂ ’ਚ ਸੋਜ਼ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਅਜਿਹੀ ਸਥਿਤੀ ਵਿਚ ਸੁਣਨ ਵਾਲੇ ਸੈੱਲ ਵਾਈਬ੍ਰੇਸ਼ਨ ਕਾਰਨ ਆਪਣੀ ਸੰਵੇਦਨਸ਼ੀਲਤਾ ਗੁਆਉਣ ਲਗਦੇ ਹਨ, ਜਿਸ ਨਾਲ ਬੋਲਾਪਣ ਵੀ ਹੋ ਸਕਦਾ ਹੈ।
ਈਅਰਫੋਨ ਨਾਲ ਕੰਨਾਂ ਦੀ ਕਿਵੇਂ ਕਰੀਏ ਸੁਰੱਖਿਆ?
- ਲੰਬੇ ਸਮੇਂ ਤਕ ਹੈੱਡਫੋਨ ਅਤੇ ਈਅਰਫੋਨ ਦੀ ਵਰਤੋਂ ਕਰਨ ਤੋਂ ਬਚੋ।
- ਹੈੱਡਫੋਨ ਅਤੇ ਈਅਰਫੋਨ ਦੀ ਵਰਤੋਂ ਕਰਦੇ ਸਮੇਂ ਦੋਵਾਂ ਦੀ ਆਵਾਜ਼ ਨੂੰ ਨਾਰਮਲ ਰੱਖੋ।
- ਜਿੰਨਾ ਹੋ ਸਕੇ ਆਪਣਾ ਹੈੱਡਫੋਨ ਜਾਂ ਈਅਰਫੋਨ ਕਿਸੇ ਨਾਲ ਸਾਂਝਾ ਨਾ ਕਰੋ।
- ਈਅਰਫੋਨ ਨੂੰ ਕੰਨਾਂ ਦੇ ਅੰਦਰ ਬਹੁਤ ਜ਼ਿਆਦਾ ਐਡਜਸਟ ਕਰਨ ਦੀ ਕੋਸ਼ਿਸ਼ ਨਾ ਕਰੋ।
- ਕੰਪਨੀ ਦੇ ਹੈੱਡਫੋਨ ਅਤੇ ਈਅਰਫੋਨ ਦੀ ਹੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ।
- ਸਮੇਂ-ਸਮੇਂ ’ਤੇ ਹੈੱਡਫੋਨ ਅਤੇ ਈਅਰਫੋਨਜ਼ ਤੋਂ ਬ੍ਰੇਕ ਲਓ ਅਤੇ ਦਿਨ ਵਿਚ 60 ਮਿੰਟ ਤੋਂ ਵੱਧ ਨਾ ਵਰਤੋ।