Almonds Benefits For Men : ਸੁੱਕੇ ਮੇਵੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਕਈ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਬਦਾਮ ਦਾ ਸੇਵਨ ਦਿਲ, ਵਾਲਾਂ ਅਤੇ ਭਾਰ ਘਟਾਉਣ ਵਿਚ ਮਦਦਗਾਰ ਹੁੰਦਾ ਹੈ। ਨਾਲ ਹੀ ਇਸ ਦਾ ਸੇਵਨ ਪੁਰਸ਼ਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਬਦਾਮ ਦੀ ਖਾਸੀਅਤ ਬਾਰੇ...
ਬਦਾਮ ਵਿੱਚ ਪੌਸ਼ਟਿਕ ਤੱਤ
ਔਰਤਾਂ ਦੀ ਤਰ੍ਹਾਂ, ਮਰਦਾਂ ਨੂੰ ਵੀ ਉਮਰ ਦੇ ਨਾਲ-ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਬਦਾਮ ਵੱਖ-ਵੱਖ ਪਦਾਰਥਾਂ ਦਾ ਭਰਪੂਰ ਸਰੋਤ ਹੈ, ਜੋ ਤੁਹਾਡੀ ਊਰਜਾ ਨੂੰ ਵਧਾਉਣ ਲਈ ਮਹੱਤਵਪੂਰਨ ਹੈ। ਬਦਾਮ ਖਾਣ ਨਾਲ ਤੁਹਾਨੂੰ ਵਿਟਾਮਿਨ ਬੀ2, ਮੈਂਗਨੀਜ਼, ਕਾਪਰ ਅਤੇ ਪ੍ਰੋਟੀਨ ਮਿਲਦਾ ਹੈ। ਇਸ ਤੋਂ ਇਲਾਵਾ ਬਦਾਮ ਘੱਟ ਗਲਾਈਸੈਮਿਕ ਇੰਡੈਕਸ ਵਾਲਾ ਭੋਜਨ ਹੈ।
ਵਾਲ ਝੜਨ ਨੂੰ ਰੋਕਦਾ ਹੈ
ਮਰਦਾਂ ਦੀ ਸਿਹਤ ਲਈ ਬਦਾਮ ਦਾ ਇੱਕ ਹੋਰ ਫਾਇਦਾ ਹੈ। ਇਹ ਵਾਲਾਂ ਦਾ ਝੜਨਾ ਅਤੇ ਪਤਲਾ ਹੋਣਾ ਘੱਟ ਕਰਦਾ ਹੈ। ਬਦਾਮ 'ਚ ਮੌਜੂਦ ਪੋਸ਼ਕ ਤੱਤ ਵਾਲਾਂ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ।
ਭਾਰ ਵਧਣ ਤੋਂ ਰੋਕਦਾ ਹੈ
ਬਦਾਮ ਵਿੱਚ ਕੈਲੋਰੀ ਹੁੰਦੀ ਹੈ, ਪਰ ਇਹ ਸਿਹਤਮੰਦ ਚਰਬੀ ਦੇ ਰੂਪ ਵਿੱਚ ਹੁੰਦੀ ਹੈ। ਇੱਕ ਅਧਿਐਨ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਹਫ਼ਤੇ ਵਿੱਚ ਘੱਟ ਤੋਂ ਘੱਟ ਦੋ ਵਾਰ ਬਦਾਮ ਖਾਣ ਨਾਲ ਪੁਰਸ਼ਾਂ ਵਿੱਚ ਭਾਰ ਵਧਣ ਤੋਂ ਰੋਕਦਾ ਹੈ। ਦੂਜੇ ਪਾਸੇ, ਬਦਾਮ ਹੱਡੀਆਂ ਦੇ ਫ੍ਰੈਕਚਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਇਹ ਦੰਦਾਂ ਦੇ ਸੜਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਜਿਨਸੀ ਸਿਹਤ ਵਿੱਚ ਮਦਦਗਾਰ
ਬੁਢਾਪਾ ਅਸਲ ਵਿੱਚ ਮਰਦਾਂ ਦੀ ਜਿਨਸੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਰੋਜ਼ਾਨਾ 6 ਬਦਾਮ ਖਾਣ ਨਾਲ ਆਦਮੀ ਦੀ ਸਰੀਰਕ ਸਬੰਧ ਦਾ ਸਮਾਂ ਵਧਦਾ ਹੈ। ਦੱਸ ਦੇਈਏ ਕਿ ਬਦਾਮ ਨੂੰ ਹਮੇਸ਼ਾ ਛਿੱਲ ਕੇ ਖਾਣਾ ਚਾਹੀਦਾ ਹੈ। ਇਸ ਦੇ ਲਈ ਬਦਾਮ ਨੂੰ ਰਾਤ ਭਰ ਕੋਸੇ ਪਾਣੀ 'ਚ ਭਿਓ ਕੇ ਰੱਖੋ। ਫਿਰ ਛਿੱਲ ਕੇ ਸਵੇਰੇ ਖਾਲੀ ਪੇਟ ਖਾਓ।