ਜੇਐੱਨਐੱਨ, ਨਵੀਂ ਦਿੱਲੀ : ਸਲਮਾਨ ਖ਼ਾਨ (Salman Khan) ਦੇ ਛੋਟੇ ਪਰਦੇ ਦੇ ਰਿਆਲਟੀ ਸ਼ੋਅ ਬਿੱਗ ਬੌਸ 15 (Bigg Boss 15) ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਸ ਸ਼ੋਅ 'ਚ ਹਿੱਸਾ ਲੈਣ ਵਾਲੇ ਕੁਝ ਕੰਟੈਸਟੈਂਟ ਦੇ ਨਾਂ ਦਾ ਖੁਲਾਸਾ ਹੋ ਚੁੱਕਾ ਹੈ ਪਰ ਬਿੱਗ ਬੌਸ 15 'ਚ ਸ਼ਾਮਲ ਹੋਣ ਨੂੰ ਲੈ ਕੇ ਇਕ ਅਦਾਕਾਰਾ ਦੇ ਨਾਂ ਦੀ ਤੇਜ਼ੀ ਨਾਲ ਚਰਚਾ ਹੋ ਰਹੀ ਹੈ। ਇਹ ਅਦਾਕਾਰਾ ਰਿਆ ਚੱਕਰਵਰਤੀ ਹੈ। ਰਿਆ ਚੱਕਰਵਰਤੀ ਬੀਤੇ ਸਾਲ ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਕਾਫੀ ਚਰਚਾ 'ਚ ਸੀ।
ਅੰਗ੍ਰੇਜ਼ੀ ਵੈੱਬਸਾਈਟ ਨਿਊਜ਼ 18 ਦੀ ਖ਼ਬਰ ਮੁਤਾਬਿਕ ਸੋਮਵਾਰ ਨੂੰ ਰਿਆ ਚੱਕਰਵਰਤੀ ਨੂੰ ਮੁੰਬਈ ਦੇ ਅੰਧੇਰੀ 'ਚ ਇਕ ਸਟੂਡੀਓ ਦੇ ਬਾਹਰ ਦੇਖਿਆ ਗਿਆ ਸੀ। ਇਹ ਉਹੀ ਸਟੂਡੀਓ ਹੈ ਜਿੱਥੇ ਬਿੱਗ ਬੌਸ 15 ਦੀ ਕੰਟੈਸਟੈਂਟ ਤੇਜਸਵੀ ਪ੍ਰਕਾਸ਼ ਬੇਗ ਤੇ ਬਿੱਗ ਬੌਸ ਦੀ ਸਾਬਕਾ ਕੰਟੈਸਟੈਂਟ ਦਿਲਜੀਤ ਕੌਰ ਨਜ਼ਰ ਆਈ ਸੀ। ਇਸ ਤੋਂ ਬਾਅਦ ਮੀਡੀਆ 'ਤੇ ਇਸ ਤਰ੍ਹਾਂ ਅਫਵਾਹ ਹੈ ਕਿ ਰਿਆ ਚੱਕਰਵਰਤੀ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 15 ਦਾ ਹਿੱਸਾ ਹੋ ਸਕਦੀ ਹੈ।
ਹਾਲਾਂਕਿ ਅਦਾਕਾਰਾ ਵੱਲੋਂ ਇਸ ਅਫਵਾਹ 'ਤੇ ਅਜੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਉਹ ਬਿੱਗ ਬੌਸ 15 ਦਾ ਹਿੱਸਾ ਬਣਦੀ ਹੈ ਤਾਂ ਜਾਹਿਰ ਹੈ ਕਿ ਸ਼ੋਅ ਦੇ ਅੰਦਰ ਕਾਫੀ ਰੰਗ ਦੇਖਣ ਨੂੰ ਮਿਲ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ 14 ਜੂਨ 2020 ਨੂੰ ਉਨ੍ਹਾਂ ਦੇ ਘਰ 'ਚ ਮਿਲੀ ਸੀ। ਉਸ ਸਮੇਂ ਤਕ ਰਿਆ ਚੱਕਰਵਰਤੀ ਉਨ੍ਹਾਂ ਦੀ ਗਰਲਫਰੈਂਡ ਸੀ। ਮਰਹੂਮ ਅਦਾਕਾਰ ਦੀ ਮੌਤ ਦੇ ਮਾਮਲੇ 'ਚ ਉਨ੍ਹਾਂ ਦੇ ਪਿਤਾ ਨੇ ਰਿਆ ਚੱਕਰਵਰਤੀ 'ਤੇ ਆਪਣੇ ਬੇਟੇ ਨੂੰ ਆਤਮਹੱਤਿਆ ਲਈ ਉਕਸਾਉਣ ਦਾ ਦੋਸ਼ ਲਾਇਆ ਸੀ।