ਨਵੀਂ ਦਿੱਲੀ, ਜੇਐੱਨਐੱਨ : ਲਵ ਰੰਜਨ ਦੇ ਨਿਰਦੇਸ਼ਨ ’ਚ ਬਣੀ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ਵਿਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਕੈਮਿਸਟਰੀ ਨੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਇਹੀ ਕਾਰਨ ਹੈ ਕਿ ਫਿਲਮ ਨੇ ਘੱਟ ਦਿਨਾਂ ’ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਰੋਮਾਂਸ ਅਤੇ ਕਾਮੇਡੀ ਨਾਲ ਭਰਪੂਰ ਇਸ ਫਿਲਮ ਰਾਹੀਂ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਨੇ ਪਹਿਲੀ ਵਾਰ ਸਕਰੀਨ ਸਪੇਸ ਸ਼ੇਅਰ ਕੀਤੀ ਹੈ।
ਪਹਿਲੇ ਪੰਜ ਦਿਨ ਦਰਸ਼ਕਾਂ ਨੇ ਫਿਲਮ ਦਾ ਜ਼ੋਰਦਾਰ ਸਵਾਗਤ ਕੀਤਾ। ਛੇਵੇਂ ਦਿਨ ਫਿਲਮ ਦੀ ਕਮਾਈ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇੰਨੇ ਹੀ ਦਿਨਾਂ ’ਚ ਫਿਲਮ ਨੇ ਦੁਨੀਆ ਭਰ ਵਿਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਅਤੇ ਹੁਣ ਇਸ ਅੰਕੜੇ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਘਰੇਲੂ ਬਾਕਸ ਆਫਿਸ ’ਤੇ ਕੀਤਾ ਕਮਾਲ
‘ਤੂ ਝੂਠੀ ਮੈਂ ਮੱਕਾਰ’ ਨੇ ਪਹਿਲੇ ਦਿਨ 15.73 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਨੇ ਘਰੇਲੂ ਬਾਕਸ ਆਫਿਸ ’ਤੇ ਸੱਤ ਦਿਨਾਂ ਤਕ 82.31 ਕਰੋੜ ਦੀ ਕਮਾਈ ਕੀਤੀ। ਫਿਲਮ ਨੇ ਅੱਠਵੇਂ ਦਿਨ 5.60 ਕਰੋੜ ਦਾ ਕਾਰੋਬਾਰ ਕੀਤਾ। ਨੌਵੇਂ ਦਿਨ ਫਿਲਮ ਦੀ ਕਮਾਈ 4.80 ਕਰੋੜ ਦੇ ਕਰੀਬ ਰਹੀ। ਜਿਸ ਰਫਤਾਰ ਨਾਲ ਫਿਲਮ ਭਾਰਤੀ ਬਾਕਸ ਆਫਿਸ ’ਤੇ ਝੰਡੇ ਗੱਡ ਰਹੀ ਹੈ ਇਸ ਹਿਸਾਬ ਨਾਲ ਵਰਲਡਵਾਈਡ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।
ਵਰਲਡਵਾਈਡ ਫਿਲਮ ਨੇ ਇੰਨੇ ਕਰੋੜ ਰੁਪਏ ਕਮਾਏ
ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਫਿਲਮ ਦੁਨੀਆ ਭਰ ’ਚ ਵੀ ਚੰਗਾ ਕੁਲੈਕਸ਼ਨ ਕਰ ਰਹੀ ਹੈ। ਫਿਲਮ ਆਲੋਚਕ ਰਮੇਸ਼ ਬਾਲਾ ਮੁਤਾਬਿਕ ‘ਤੂ ਝੂਠੀ ਮੈਂ ਮੱਕਾਰ’ ਨੇ ਦੁਨੀਆ ਭਰ ’ਚ 122 ਕਰੋੜ ਦੀ ਕੁਲੈਕਸ਼ਨ ਕੀਤੀ ਹੈ। ਭਾਰਤ ਅਤੇ ਵਿਦੇਸ਼ਾਂ ’ਚ ਵੀ ਚੰਗੀ ਕੁਲੈਕਸ਼ਨ ਕਰਨ ਤੋਂ ਬਾਅਦ ਫਿਲਮ ਦੂਜੇ ਵੀਕੈਂਡ ਵੱਲ ਵੱਧ ਰਹੀ ਹੈ।