Shivangi Joshi Discharge : ਟੀਵੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਹ ਬਿਮਾਰ ਹੈ ਅਤੇ ਉਸਨੂੰ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ ਹੈ। ਇੰਸਟਾਗ੍ਰਾਮ 'ਤੇ ਇਕ ਫੋਟੋ ਪੋਸਟ ਕਰ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਨੂੰ ਕਿਡਨੀ 'ਚ ਇਨਫੈਕਸ਼ਨ ਹੈ। ਇਸ ਦੇ ਨਾਲ ਹੀ ਇਕ ਵਾਰ ਫਿਰ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਹੈਲਥ ਅਪਡੇਟ ਸ਼ੇਅਰ ਕੀਤੀ ਹੈ ਅਤੇ ਦੱਸਿਆ ਹੈ ਕਿ ਉਹ ਹੁਣ ਘਰ ਆ ਗਈ ਹੈ।
ਇੰਸਟਾਗ੍ਰਾਮ ਲਾਈਵ ਆ ਕੇ ਦਿੱਤਾ ਹੈਲਥ ਅਪਡੇਟ
ਸ਼ਿਵਾਂਗੀ ਨੇ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਸ ਦੀ ਸਰਜਰੀ ਹੋਈ ਹੈ। ਅਦਾਕਾਰਾ ਨੂੰ ਸ਼ਨੀਵਾਰ (18 ਮਾਰਚ) ਨੂੰ ਛੁੱਟੀ ਮਿਲ ਗਈ ਤੇ ਉਹ ਘਰ ਵਿੱਚ ਆਰਾਮ ਕਰ ਰਹੀ ਹੈ। ਉਸ ਨੇ ਅੱਗੇ ਦੱਸਿਆ ਕਿ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਪਰ ਅਜੇ ਵੀ ਘਰ ਵਿੱਚ ਇਲਾਜ ਚੱਲ ਰਿਹਾ ਹੈ।
ਸ਼ਿਵਾਂਗੀ ਜੋਸ਼ੀ ਨੇ ਦੱਸਿਆ ਕਿ ਉਹ 6 ਦਿਨਾਂ ਤੋਂ ਹਸਪਤਾਲ 'ਚ ਭਰਤੀ ਸੀ। ਸ਼ੁਰੂਆਤੀ ਦਿਨ ਉਸ ਲਈ ਬਹੁਤ ਔਖੇ ਸਨ ਕਿਉਂਕਿ ਉਹ ਬੈਠ ਜਾਂ ਖੜ੍ਹੀ ਵੀ ਨਹੀਂ ਹੋ ਸਕਦੀ ਸੀ। ਉਹ ਅਜੇ ਕਮਜ਼ੋਰ ਹੈ, ਪਰ ਸਰਜਰੀ ਤੋਂ ਹੌਲੀ-ਹੌਲੀ ਠੀਕ ਹੋ ਰਹੀ ਹੈ। ਉਸਨੇ ਪ੍ਰਸ਼ੰਸਕਾਂ ਨੂੰ ਉਸਦੇ ਲਈ ਪ੍ਰਾਰਥਨਾ ਕਰਨ ਲਈ ਕਿਹਾ ਤਾਂ ਜੋ ਰਿਪੋਰਟਾਂ ਆਮ ਵਾਂਗ ਆ ਜਾਣ।
ਜਲਦੀ ਹੀ ਕੰਮ 'ਤੇ ਵਾਪਸੀ ਕਰਾਂਗੀ
ਸ਼ਿਵਾਂਗੀ ਪਿਛਲੇ ਕੁਝ ਦਿਨਾਂ ਤੋਂ ਕੰਮ ਤੋਂ ਦੂਰ ਹੈ ਅਤੇ ਉਹ ਸੈੱਟ ਨੂੰ ਮਿਸ ਕਰ ਰਹੀ ਹੈ। ਉਸਨੇ ਕਿਹਾ- ਮੈਂ ਕੰਮ 'ਤੇ ਵਾਪਸ ਜਾਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ। ਡ੍ਰਿੱਪ ਹਟਾਉਂਦੇ ਹੀ ਮੈਂ ਕੰਮ 'ਤੇ ਵਾਪਸ ਜਾਵਾਂਗੀ। ਮੈਂ ਸ਼ੂਟ ਅਤੇ ਉਸ ਮਾਹੌਲ ਨੂੰ ਮਿਸ ਕਰ ਰਹੀ ਹਾਂ।