Sana Khan-Anas Saiyad : ਬਾਲੀਵੁੱਡ ਇੰਡਸਟਰੀ ਨੂੰ ਅਲਵਿਦਾ ਕਹਿ ਚੁੱਕੀ ਅਦਾਕਾਰਾ ਸਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸਾਲ 2020 'ਚ ਸਨਾ ਨੇ ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇੰਡਸਟਰੀ ਛੱਡ ਦਿੱਤੀ ਸੀ। ਇਨ੍ਹੀਂ ਦਿਨੀਂ ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਬਹੁਤ ਵਿਅਸਤ ਤੇ ਖੁਸ਼ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਮਾਂ ਬਣਨ ਵਾਲੀ ਹੈ।
ਸਨਾ ਖਾਨ ਨੇ ਸ਼ੇਅਰ ਕੀਤੀ ਉਮਰਾ ਦੀ ਤਸਵੀਰ
ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਪਤੀ ਅਨਸ ਸਈਅਦ ਨਾਲ ਦੋ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਪਹਿਲੀ ਤਸਵੀਰ 'ਚ ਸਨਾ ਤੇ ਸਈਅਦ ਚਿੱਟੇ ਕੱਪੜਿਆਂ 'ਚ ਸੋਫੇ 'ਤੇ ਬੈਠੇ ਹਨ, ਜਦਕਿ ਦੂਜੀ ਤਸਵੀਰ 'ਚ ਇਹ ਜੋੜਾ ਫਲਾਈਟ 'ਚ ਬੈਠਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਤੇ ਲਿਖਿਆ- 'ਅਲਹਮਦੁਲਿਲਾਹ ਬਹੁਤ ਖੁਸ਼ ਹੈ, ਇਹ ਉਮਰਾ ਸਾਡੇ ਲਈ ਕਿਸੇ ਕਾਰਨ ਬਹੁਤ ਖਾਸ ਹੈ। ਇੰਸ਼ਾਅੱਲ੍ਹਾ ਜਲਦੀ ਹੀ ਅਸੀਂ ਇਸਨੂੰ ਸਾਰਿਆਂ ਨਾਲ ਸਾਂਝਾ ਕਰਾਂਗੇ। ਅੱਲ੍ਹਾ ਇਸ ਨੂੰ ਹੋਰ ਆਸਾਨ ਬਣਾਵੇ।
ਯੂਜ਼ਹਜ਼ ਨੇ ਲਾਇਆ ਪ੍ਰੈਗਨੈਂਸੀ ਦਾ ਅੰਦਾਜ਼ਾ
ਸਨਾ ਤੇ ਸਈਅਦ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਹੁਣ ਯੂਜ਼ਰਜ਼ ਸੋਸ਼ਲ ਮੀਡੀਆ 'ਤੇ ਪ੍ਰੈਗਨੈਂਸੀ ਨੂੰ ਲੈ ਕੇ ਅਟਕਲਾਂ ਲਾਉਂਦੇ ਨਜ਼ਰ ਆ ਰਹੇ ਹਨ। ਸਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਇਕ ਇੰਸਟਾ ਯੂਜ਼ਰ ਨੇ ਲਿਖਿਆ- ਮੈਨੂੰ ਲੱਗਦਾ ਹੈ ਕਿ ਤੁਸੀਂ ਦੋਵੇਂ ਬਹੁਤ ਜਲਦ ਮਾਤਾ-ਪਿਤਾ ਬਣਨ ਵਾਲੇ ਹੋ। ਇਕ ਹੋਰ ਯੂਜ਼ਰ ਨੇ ਲਿਖਿਆ- ਕੀ ਸਨਾ ਗਰਭਵਤੀ ਹੈ। ਤੀਜੇ ਨੇ ਲਿਖਿਆ- ਕੀ ਤੁਸੀਂ ਮਾਂ ਬਣਨ ਜਾ ਰਹੇ ਹੋ? ਕੀ ਇਹ ਉਮਰਾ ਤੁਹਾਡੇ ਲਈ ਖਾਸ ਹੈ?
ਸਾਲ 2020 'ਚ ਗੁਪਤ ਢੰਗ ਨਾਲ ਕੀਤਾ ਵਿਆਹ
ਸਨਾ ਤੇ ਅਨਸ ਨੇ 20 ਨਵੰਬਰ 2020 ਨੂੰ ਗੁਪਤ ਵਿਆਹ ਕਰਵਾ ਲਿਆ ਸੀ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਨਿਕਾਹ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਨਾ ਦਾ ਪਤੀ ਅਨਸ ਮੌਲਾਨਾ ਹੈ ਤੇ ਸੂਰਤ, ਗੁਜਰਾਤ ਦਾ ਰਹਿਣ ਵਾਲਾ ਹੈ। ਕੁਝ ਸਮਾਂ ਪਹਿਲਾਂ ਸਨਾ ਨੇ ਆਪਣੇ ਪਰਿਵਾਰ ਨਿਯੋਜਨ ਬਾਰੇ ਖੁਲਾਸਾ ਕੀਤਾ ਸੀ। ਨੇ ਇਕ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਦੇ ਪਤੀ ਅਨਸ ਸਈਦ ਪਰਿਵਾਰ ਨਿਯੋਜਨ ਲਈ ਸਮਾਂ ਚਾਹੁੰਦੇ ਹਨ ਪਰ ਉਹ ਜਲਦੀ ਮਾਂ ਬਣਨਾ ਚਾਹੁੰਦੇ ਹਨ।