ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫਿਲਮ Dhaakad ਨੂੰ ਲੈ ਕੇ ਸੁਰਖੀਆਂ ’ਚ ਹੈ। ਉਸ ਦੀ ਇਹ ਫਿਲਮ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਨਾਲ ਫਲਾਪ ਹੋਈ ਹੈ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਇੰਡਸਟਰੀ ਨਾਲ ਜੁੜੇ ਲੋਕ ਫਿਲਮ ਦਾ ਨਾਂ ਲਏ ਬਿਨਾਂ ਕੰਗਨਾ ’ਤੇ ਬਿਆਨ ਦੇ ਰਹੇ ਹਨ। ਹੁਣ ਅਦਾਕਾਰਾ ਰਿਚਾ ਚੱਢਾ ਨੇ ਫਿਲਮ ਫਲਾਪ ’ਤੇ ਰਿਐਕਸ਼ਨ ਦਿੱਤਾ ਹੈ। ਦਰਅਸਲ ਲੋਕ ਟਵਿੱਟਰ ’ਤੇ ਕੰਗਾਨਾ ਦੀ ਫਿਲਮ ਫਲਾਪ ਹੋਣ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਅਦਾਕਾਰਾ ਨੂੰ ਟ੍ਰੋਲ ਕਰ ਰਹੇ ਹਨ। ਇਸ ਦੌਰਾਨ ਇੰਡਸਟਰੀ ਨਾਲ ਜੁੜੇ ਤਹਿਸੀਨ ਪੂਨਾਵਾਲਾ ਨੇ ਲੋਕਾਂ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਕਿਹਾ, ‘ਕਿਸੇ ਫਿਲਮ ਦੇ ਫਲਾਪ ਹੋਣ ਦਾ ਜਸ਼ਨ ਮਨਾਉਣਾ ਚੰਗਾ ਨਹੀਂ ਹੈ।’
ਤਹਿਸੀਨ ਪੂਨਾਵਾਲਾ ਦੇ ਇਸ ਟਵੀਟ ਦੇ ਜਵਾਬ ਦਿੰਦਿਆਂ ਰਿਚਾ ਚੱਢਾ ਨੇ ਆਪਣੇ ਅਧਿਕਾਰਤ ਟਵਿੱਟਰ ’ਤੇ ਫਿਲਮ ਦਾ ਨਾਂ ਲਏ ਬਿਨਾਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ, ‘ਸੱਤਾ ਨਾਲ ਤਾਲਮੇਲ ਬਿਠਾਉਣਾ ਸੌਖਾ ਹੈ ਅਤੇ ਇਸ ’ਚ ਤੁਹਾਨੂੰ ਟੈਕਸ ਤੋਂ ਛੋਟ, ਐਵਾਰਡਜ਼, ਵਿਸ਼ੇਸ਼ ਦਰਜਾ, ਸੁਰੱਖਿਆ ਤੇ ਪ੍ਰਚਾਰ ਰਕਰਨ ਵਾਲੀ ਇਕ ਵਿਧਾਇਕ ਮਿਲਦੀ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਚੀਜ਼ਾਂ ਉਲਟੀਆਂ ਵੀ ਹੋ ਜਾਂਦੀਆਂ ਹਨ। ਤੇ ਲੋਕ ਹੁਣ ਕਿਸੇ ਵੀ ਤਰ੍ਹਾਂ ਆਪਣਾ ਰੋਸ ਪ੍ਰਗਟ ਕਰ ਰਹੇ ਹਨ, ਤਾਂ ਠੰਢੇ ਰਹੋ।
ਉਥੇ ਹੀ ਰਿਚਾ ਚੱਢਾ ਨੇ ਆਪਣੇ ਹੋਰ ਟਵੀਟ ’ਚ ਲਿਖਿਆ, ਬਹੁਤ ਹੀ ਸੋਚ-ਸਮਝ ਕੇ ਇਕ ਕਹਾਣੀ ਨਾਲ ਤਿਆਰ ਕੀਤਾ ਗਿਆ ਸੀ ਕਿ ਮੁੰਬਈ ’ਚ ਉਦਯੋਗ ਸਾਰੇ ਦੋਸ਼ਾਂ ਦਾ ਅੱਡਾ ਹੈ। ਇੱਥੋਂ ਦੇ ਲੋਕ ਕਾਤਲ ਹਨ। ਇਸ ਕਹਾਣੀ ਨੂੰ ਤਿਆਰ ਤਿਆਰ ਕਰਨ ’ਚ ਬਹੁਤ ਸਾਰੇ ਲੋਕ ਸ਼ਾਮਲ ਸਨ। ਹੁਣ ਕੁਝ ਲੋਕ ਦੂਜੇ ਲੋਕਾਂ ਦੇ ਪਤਨ ਦਾ ਜਸ਼ਨ ਮਨਾ ਰਹੇ ਹਨ। ਜ਼ਿਕਰਯੋਗ ਹੈ ਕਿ ਕੰਰਨਾ ਰਣੌਤ ਤੇ ਰਿਚਾ ਚੱਢਾ ਫਿਲਮ ਪੰਗਾ ’ਚ ਨਾਲ ਨਜ਼ਰ ਆ ਚੱੁਕੀਆਂ ਹਨ। ਉਨ੍ਹਾਂ ਦੀ ਇਹ ਫਿਲਮ 2020 ’ਚ ਰਿਲੀਜ਼ ਹੋਈ ਸੀ। ਜੇ ਉਸ ਦੇ ਵਰਕਫਰੰਟ ਬਾਰੇ ਗੱਲ ਕਰੀਏ ਤਾਂ ਉਸ ਨੂੰ ਜਲਦੀ ਹੀ ਫੁਕਰੇ ਫਰੈਂਚਾਇਜੀ ਦੀ ਤੀਜੀ ਫਿਲਮ ’ਚ ਵੇਖਿਆ ਜਾਵੇਗਾ। ਇਸ ਫਿਲਮ ’ਚ ਰਿਚਾ ਚੱਢਾ, ਅਲੀ ਫਜ਼ਲ, ਵਰੁਣ ਸ਼ਰਮਾ, ਪੰਕਜ ਤਿ੍ਰਪਾਠੀ ਨੇ ਕਿਰਦਾਰ ਨਿਭਾਇਆ ਹੈ।