ਨਵੀਂ ਦਿੱਲੀ, ਜਾਗਰਣ ਸੰਵਾਦਦਾਤਾ : Raghav Chadha and Parineeti Chopra Engagement : ਪਰਿਣੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਵਿਚਾਲੇ ਕੀ ਚੱਲ ਰਿਹਾ ਹੈ, ਇਸ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ। ਲੋਕ ਹੈਰਾਨ ਹਨ, ਕੀ ਉਹ ਡੇਟਿੰਗ ਕਰ ਰਹੇ ਹਨ? ਕੀ ਉਹ ਪੁਰਾਣੇ ਦੋਸਤ ਹਨ? ਕੀ ਉਹ ਵਿਆਹ ਕਰ ਰਹੇ ਹਨ? ਹਾਲਾਂਕਿ ਦੋਵਾਂ ਨੇ ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਹੈ ਪਰ ਹੁਣ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਇਕ ਵੱਡੀ ਡਿਟੇਲ ਸਾਹਮਣੇ ਆਈ ਹੈ।
ਯੇ ਰਿਸ਼ਤਾ ਕਯਾ ਕਹਿਲਾਤਾ ਹੈ !
ਪਿਛਲੇ ਦਿਨੀਂ ਲੋਕ ਹੈਰਾਨ ਰਹਿ ਗਏ ਸਨ ਜਦੋਂ ਉਨ੍ਹਾਂ ਨੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੂੰ ਇਕੱਠੇ ਡਿਨਰ ਆਊਟਿੰਗ 'ਤੇ ਦੇਖਿਆ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਵੀ ਦੋਹਾਂ ਨੂੰ ਲੰਚ ਮੀਟਿੰਗ ਕਰਦੇ ਦੇਖਿਆ ਗਿਆ। ਸਵਾਲ ਉੱਠਣ ਲੱਗੇ ਕਿ ਆਖ਼ਿਰ ਯੇ ਰਿਸ਼ਤਾ ਕਯਾ ਕਹਿਲਾਤਾ ਹੈ...।
ਜਲਦ ਹੋਣ ਵਾਲੀ ਹੈ ਪਰਿਣੀਤੀ-ਰਾਘਵ ਦੀ ਮੰਗਣੀ
ਈ-ਟਾਈਮਜ਼ ਦੀਆਂ ਰਿਪੋਰਟਾਂ ਅਨੁਸਾਰ, “ਦੋਵੇਂ ਹਾਲ ਹੀ 'ਚ ਡਿਨਰ ਲਈ ਬਾਹਰ ਗਏ ਸਨ ਜਦੋਂ ਉਨ੍ਹਾਂ ਦੇ ਪਰਿਵਾਰ ਵਿਆਹ ਬਾਰੇ ਚਰਚਾ ਕਰਨ ਲੱਗੇ। ਉਹ ਇਕ-ਦੂਜੇ ਨੂੰ ਜਾਣਦੇ ਸਨ, ਇਕ-ਦੂਜੇ ਨੂੰ ਪਸੰਦ ਕਰਦੇ ਸਨ ਤੇ ਉਨ੍ਹਾਂ ਵਿਚਕਾਰ ਸਭ ਕੁਝ ਠੀਕ-ਠਾਕ ਹੋ ਗਿਆ। ਉਨ੍ਹਾਂ ਦੇ ਪਰਿਵਾਰ ਕੁਝ ਸਮੇਂ ਤੋਂ ਇਕ-ਦੂਜੇ ਨੂੰ ਜਾਣਦੇ ਹਨ।' ਸੂਤਰਾਂ ਦੀ ਮੰਨੀਏ ਤਾਂ ਜਲਦ ਹੀ ਦੋਹਾਂ ਦਾ ਰੋਕਾ ਹੋ ਸਕਦਾ ਹੈ। ਪਰਿਵਾਰ ਇਸ ਬਾਰੇ ਰਸਮੀ ਐਲਾਨ ਕਰੇਗਾ।
ਰੋਕੇ ਦੀਆਂ ਤਿਆਰੀਆਂ 'ਚ ਜੁਟਿਆ ਪਰਿਵਾਰ
ਰਿਪੋਰਟਾਂ ਅਨੁਸਾਰ, "ਅਜੇ ਕੋਈ ਰਸਮੀ ਸਮਾਰੋਹ ਨਹੀਂ ਹੋਇਆ ਹੈ, ਪਰ ਪਰਿਵਾਰਕ ਮੈਂਬਰ ਇਸ ਬਾਰੇ ਵਿਚਾਰ-ਚਰਚਾ ਕਰ ਰਹੇ ਹਨ ਅਤੇ ਜਲਦ ਹੀ ਇੱਕ ਸਮਾਰੋਹ ਹੋਵੇਗਾ। ਦੋਵਾਂ ਦੇ ਇਕੱਠੇ ਹੋਣ 'ਤੇ ਦੋਵੇਂ ਪਰਿਵਾਰ ਖੁਸ਼ ਹਨ ਪਰ ਦੋਵੇਂ ਆਪੋ-ਆਪਣੇ ਸ਼ੈਡਿਊਲ 'ਚ ਰੁੱਝੇ ਹੋਏ ਹਨ, ਇਸ ਲਈ ਕਿਸੇ ਵੀ ਸਮਾਰੋਹ ਦੀ ਤਰੀਕ ਤੈਅ ਕਰਨਾ ਮੁਸ਼ਕਿਲ ਹੈ। ਸਮਾਰੋਹ ਕਰੀਬੀ ਪਰਿਵਾਰਕ ਮੈਂਬਰਾਂ ਦੇ ਨਾਲ ਇਕ ਛੋਟਾ, ਕਲੋਜ਼ ਫੰਕਸ਼ਨ ਹੋਵੇਗਾ।'
ਲੰਡਨ 'ਚ ਹੋਈ ਸੀ ਮੁਲਾਕਾਤ
ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਇਕ ਦੂਜੇ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਉਹ ਯੂਕੇ 'ਚ ਪੜ੍ਹ ਰਹੇ ਸਨ। ਖਬਰਾਂ ਮੁਤਾਬਕ ਪਰਿਣੀਤੀ ਨੇ ਮਾਨਚੈਸਟਰ ਬਿਜ਼ਨਸ ਸਕੂਲ 'ਚ ਪੜ੍ਹਾਈ ਕੀਤੀ ਹੈ ਜਦਕਿ ਰਾਘਵ ਨੇ ਲੰਡਨ ਸਕੂਲ ਆਫ ਇਕਨਾਮਿਕਸ 'ਚ ਪੜ੍ਹਾਈ ਕੀਤੀ ਹੈ। ਪਰਿਣੀਤੀ ਅਤੇ ਰਾਘਵ ਦੋਵੇਂ ਜਨਵਰੀ ਵਿਚ ਲੰਡਨ 'ਚ ਪਹਿਲੇ ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਅਵਾਰਡ ਵਿੱਚ ਸ਼ਾਮਲ ਹੋਏ। ਉਹ ਬਰਤਾਨਵੀ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਵਾਲੇ ਸਮਾਗਮ ਵਿੱਚ 75 ਪੁਰਸਕਾਰ ਜੇਤੂਆਂ ਵਿਚ ਵੀ ਸ਼ਾਮਲ ਸਨ।