ਨਵੀਂ ਦਿੱਲੀ, ਜੇਐੱਨਐਨ : ਬਾਲੀਵੁੱਡ ਦੀ ਦੇਸੀ ਗਰਲ ਪਿ੍ਰਅੰਕਾ ਚੋਪੜਾ ਜੋ ਵੀ ਕਰਦੀ ਹੈ, ਉਹ ਅਕਸਰ ਚਰਚਾ ’ਚ ਆ ਜਾਂਦਾ ਹੈ। ਗਲੋਬਲ ਆਈਕਨ ਬਣ ਚੁੱਕੀ ਭਾਵੇਂ ਹੀ ਉਹ ਹਿੰਦੀ ਫਿਲਮਾਂ ਤੋਂ ਦੂਰ ਹੋਵੇ ਪਰ ਸੋਸ਼ਲ ਮੀਡੀਆ ’ਤੇ ਉਹ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਪਿ੍ਰਅੰਕਾ ਚੋਪੜਾ ਨੇ ਆਪਣੀ ਪਿਆਰੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ’ਚ ਉਸ ਨੇ ਪਹਿਲੀ ਵਾਰ ਅੱਖਾਂ ਨੂੰ ਛੱਡ ਕੇ ਆਪਣੀ ਬੇਟੀ ਦਾ ਪੂਰਾ ਚਿਹਰਾ ਦਿਖਾਇਆ ਸੀ ਅਤੇ ਹੁਣ ਹਾਲ ਹੀ ’ਚ ਕਵਾਂਟਿਕੋ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਦੀ ਪ੍ਰੋਫਾਈਲ ਤਸਵੀਰ ਬਦਲਦਿਆਂ ਇਸ ਖ਼ਾਸ ਸ਼ਖ਼ਸ ਨਾਲ ਫੋਟੋ ਪੋਸਟ ਕੀਤੀ ਹੈ।
ਪਿ੍ਰਅੰਕਾ ਚੋਪੜਾ ਨੇ ਇਸ ਖ਼ਾਸ ਸ਼ਖ਼ਸ ਨਾਲ ਫੋਟੋ ਕੀਤੀ ਸ਼ੇਅਰ
ਹਾਲ ਹੀ ’ਚ ਪਿ੍ਰਅੰਕਾ ਚੋਪੜਾ ਨੇ ਇੰਸਟਾਗ੍ਰਾਮ ਪ੍ਰੋਫਾਈਲ ’ਤੇ ਇਕ ਨਵੀਂ ਤਸਵੀਰ ਪੋਸਟ ਕੀਤੀ ਹੈ। ਇਹ ਇਕ ਸੈਲਫੀ ਹੈ। ਇਸ ਫੋਟੋ ’ਚ ਪਿ੍ਰਅੰਕਾ ਨੇ ਭੂਰੇ ਰੰਗ ਦਾ ਸਲੀਵਲੈੱਸ ਟਾਪ ਅਤੇ ਗ੍ਰੇ ਪੈਂਟ ਪਾਈ ਹੋਈ ਹੈ। ਉਸ ਦੀ ਇਸ ਨਵੀਂ ਪ੍ਰੋਫਾਈਲ ਤਸਵੀਰ ’ਚ ਉਨ੍ਹਾਂ ਦੀ ਬੇਟੀ ਮਾਲਤੀ ਆਪਣੀ ਮਾਂ ਦੀ ਗੋਦ ’ਚ ਬੈਠੀ ਹੈ ਅਤੇ ਉਸ ਨੇ ਮਲਟੀਕਲਰ ਆਊਟਫਿਟ ਪਾਇਆ ਹੋਇਆ ਹੈ। ਇਸ ਖੂਬਸੂਰਤ ਤਸਵੀਰ ਵਿਚ ਪਿ੍ਰਅੰਕਾ ਕੈਮਰੇ ਵੱਲ ਦੇਖ ਰਹੀ ਹੈ ਅਤੇ ਆਪਣੀ ਪਿਆਰੀ ਮਾਲਤੀ ਮੈਰੀ ਜੋਨਸ ਨੂੰ ਪਿਆਰ ਨਾਲ ਫੜਿਆ ਹੋਇਆ ਹੈ। ਹਾਲਾਂਕਿ ਇਸ ਤਸਵੀਰ ’ਚ ਮਾਲਤੀ ਦਾ ਚਿਹਰਾ ਸਾਫ ਨਜ਼ਰ ਨਹੀਂ ਆ ਰਿਹਾ। ਪਿ੍ਰਅੰਕਾ ਦੀ ਇਹ ਪ੍ਰੋਫਾਈਲ ਤਸਵੀਰ ਉਸ ਦੇ ਫੈਨ ਕਲੱਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਸ਼ੇਅਰ ਕੀਤੀ ਹੈ। ਮਾਂ-ਧੀ ਦੀ ਇਸ ਪਿਆਰੀ ਸਾਂਝ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਸੋਸਲ ਮੀਡੀਆ ’ਤੇ ਕਾਫੀ ਪਿਆਰ ਦੇ ਰਹੇ ਹਨ।
ਸੋਸ਼ਲ ਮੀਡੀਆ ’ਤੇ ਪਿ੍ਰਅੰਕਾ ਤੇ ਉਸ ਦੀ ਬੇਟੀ ਦੀਆਂ ਤਸਵੀਰਾਂ ’ਤੇ ਪ੍ਰਸ਼ੰਸਕਾਂ ਨੇ ਦਿੱਤਾ ਖ਼ੂਬ ਪਿਆਰ
ਜਿਵੇਂ ਹੀ ਪਿ੍ਰਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਪ੍ਰੋਫਾਈਲ ਤਸਵੀਰ ਬਦਲੀ, ਇਹ ਇੰਟਰਨੈੱਟ ’ਤੇ ਵਾਇਰਲ ਹੋ ਗਈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ’ਤੇ ਟਿੱਪਣੀ ਕਰਦਿਆਂ ਇਕ ਯੂਜ਼ਰ ਨੇ ਕਿਹਾ, ‘ਮਾਂ ਅਤੇ ਬੇਟੀ ਦੀ ਬਹੁਤ ਹੀ ਪਿਆਰੀ ਜੋੜੀ, ਬਹੁਤ ਹੀ ਖ਼ਾਸ ਤਸਵੀਰ’। ਇਕ ਹੋਰ ਯੂਜ਼ਰ ਨੇ ਲਿਖਿਆ, ‘ਇਹ ਬਹੁਤ ਪਿਆਰੀ ਹੈ‘। ਇਸ ਤੋਂ ਪਹਿਲਾਂ ਪਿ੍ਰਅੰਕਾ ਚੋਪੜਾ ਨੇ ਆਪਣੀ ਇੰਸਟਾ ਸਟੋਰੀ ’ਤੇ ਇਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ’ਚ ਉਸ ਦਾ ਭਰਾ ਸਿਧਾਰਥ ਚੋਪੜਾ ਆਪਣੀ ਭਤੀਜੀ ਨਾਲ ਪਿਆਰ ਭਰੇ ਪਲ ਬਿਤਾਉਂਦੇ ਨਜ਼ਰ ਆ ਰਿਹਾ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਪਿ੍ਰਅੰਕਾ ਚੋਪੜਾ ਨੇ ਕੈਪਸਨ ’ਚ ਲਿਖਿਆ, ‘ਮੇਰਾ ਦਿਲ’। ਪਿ੍ਰਅੰਕਾ ਅਕਸਰ ਇੰਸਟਾਗ੍ਰਾਮ ’ਤੇ ਬੇਟੀ ਮਾਲਤੀ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।