VIDEO : ਮੁੰਬਈ, ਏਜੰਸੀ ਮੁੰਬਈ 'ਚ ਸ਼ੁੱਕਰਵਾਰ ਨੂੰ ਇਕ ਸ਼ਾਨਦਾਰ ਸਮਾਰੋਹ ਦੇ ਨਾਲ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦਾ ਉਦਘਾਟਨ ਹੋਇਆ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਇਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਕਲਚਰਲ ਸੈਂਟਰਾਂ ਵਿੱਚੋਂ ਇੱਕ ਦੱਸਿਆ। ਇਸ ਦੌਰਾਨ ਨੀਤਾ ਅੰਬਾਨੀ ਨੇ (NMACC) 'ਚ 'ਰਘੁਪਤੀ ਰਾਘਵ ਰਾਜਾ ਰਾਮ' ਭਜਨ 'ਤੇ ਡਾਂਸ ਵੀ ਕੀਤਾ।
ਨੌਜਵਾਨਾਂ ਨੂੰ ਵੀ ਮਿਲੇਗਾ ਕਲਾ ਦਿਖਾਉਣ ਦਾ ਮੌਕਾ
ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (NMACC) ਵਿਖੇ ਵੱਡੇ ਸ਼ੋਅ ਆਯੋਜਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਛੋਟੇ ਕਸਬਿਆਂ ਤੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੁੰਬਈ ਦੇ ਨਾਲ-ਨਾਲ ਇਹ ਦੇਸ਼ ਲਈ ਕਲਾ ਦੇ ਵੱਡੇ ਕੇਂਦਰ ਵਜੋਂ ਵੀ ਉਭਰੇਗਾ। ਮੈਨੂੰ ਉਮੀਦ ਹੈ ਕਿ ਭਾਰਤੀ ਆਪਣੀ ਪੂਰੀ ਕਲਾ ਨਾਲ ਅਸਲੀ ਸ਼ੋਅ ਬਣਾਉਣ ਦੇ ਯੋਗ ਹੋਣਗੇ।
ਕਈ ਮਸ਼ਹੂਰ ਹਸਤੀਆਂ ਨੇ ਕੀਤੀ ਸ਼ਿਰਕਤ
ਦੱਸ ਦਈਏ ਕਿ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਉਦਘਾਟਨ ਮੌਕੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਭਾਰਤ ਰਤਨ ਸਚਿਨ ਤੇਂਦੁਲਕਰ, ਅਭਿਨੇਤਾ ਆਮਿਰ ਖਾਨ, ਅਭਿਨੇਤਰੀ ਦੀਪਿਕਾ ਪਾਦੂਕੋਣ, ਸਾਧਗੁਰੂ ਜੱਗੀ ਵਾਸੂਦੇਵ ਸਮੇਤ ਰਾਜਨੀਤੀ, ਖੇਡਾਂ, ਸਿਨੇਮਾ ਅਤੇ ਧਰਮ ਅਤੇ ਅਧਿਆਤਮਿਕਤਾ ਜਗਤ ਦੇ ਵੱਖ-ਵੱਖ ਦਿੱਗਜਾਂ ਨੇ ਸ਼ਿਰਕਤ ਕੀਤੀ।