Bigg Boss 16 : ਸ਼ਾਲੀਨ ਭਨੋਟ ਬਿੱਗ ਬੌਸ ਦੇ ਘਰ ਦੇ ਸਭ ਤੋਂ ਮਸ਼ਹੂਰ ਕੰਟੈਸਟੈਂਟ ਹਨ। ਹਰ ਹਫ਼ਤੇ, ਕਿਸੇ ਨਾ ਕਿਸੇ ਕਾਰਨ ਉਹ ਸਲਮਾਨ ਖਾਨ ਦੇ ਹੱਥੇ ਚੜ੍ਹ ਹੀ ਜਾਂਦੇ ਹਨ। ਹਾਲ ਹੀ 'ਚ ਬਿੱਗ ਬੌਸ ਦੇ ਘਰ 'ਚ ਉਨ੍ਹਾਂ ਦਾ ਅਤੇ ਟੀਨਾ ਦਾ ਰਿਸ਼ਤਾ ਟੁੱਟ ਗਿਆ। ਸ਼ਾਲੀਨ ਨਾਲ ਗੱਲਬਾਤ ਬੰਦ ਹੋਣ ਤੋਂ ਬਾਅਦ ਟੀਨਾ ਨੇ ਅਦਾਕਾਰ 'ਤੇ ਕਈ ਦੋਸ਼ ਲਾਏ। ਸੌਂਦਰਿਆ ਦੇ ਐਵਿਕਸ਼ਨ ਤੋਂ ਬਾਅਦ ਘਰ ਵਿੱਚ ਕੋਈ ਵੀ ਅਜਿਹਾ ਮੈਂਬਰ ਨਹੀਂ ਹੈ ਜੋ ਸ਼ਾਲੀਨ ਨਾਲ ਗੱਲ ਕਰਨੀ ਚਾਹੁੰਦਾ ਹੈ। ਇਸ ਦੌਰਾਨ ਹਾਲ ਹੀ 'ਚ ਆਪਣੇ ਸਾਬਕਾ ਪਤੀ ਨੂੰ ਰੋਂਦਿਆਂ ਦੇਖ ਦਿਲਜੀਤ ਕੌਰ ਦਾ ਦਿਲ ਟੁੱਟ ਗਿਆ। ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕਰ ਕੇ ਅਦਾਕਾਰ ਨੂੰ ਆਪਣਾ ਸਪੋਰਟ ਦਿੱਤਾ ਹੈ।
ਜਦੋਂ ਇਹ ਸੀਜ਼ਨ ਸ਼ੁਰੂ ਹੋਇਆ, ਸ਼ਾਲੀਨ ਨੇ ਟੀਨਾ ਨੂੰ ਆਪਣੇ ਅਤੇ ਆਪਣੀ ਸਾਬਕਾ ਪਤਨੀ ਬਾਰੇ ਕੁਝ ਗੱਲਾਂ ਦੱਸੀਆਂ। ਇਹ ਗੱਲਾਂ ਸੁਣ ਕੇ ਭੜਕੀ ਦਲਜੀਤ ਕੌਰ ਨੇ ਟਵਿਟਰ 'ਤੇ ਸ਼ਾਲੀਨ ਦੀ ਕਲਾਸ ਲਗਾ ਦਿੱਤੀ ਸੀ। ਪਰ ਹੁਣ ਜਦੋਂ ਸੀਜ਼ਨ ਖਤਮ ਹੋਣ ਜਾ ਰਿਹਾ ਹੈ ਤਾਂ ਦਿਲਜੀਤ ਵੀ ਸ਼ਾਲੀਨ ਦੇ ਸਮਰਥਨ 'ਚ ਆ ਗਈ ਹਨ।
ਟੀਵੀ ਅਦਾਕਾਰਾ ਦਲਜੀਤ ਕੌਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ਵਿਚ ਉਹ ਆਪਣੇ ਬੇਟੇ ਜੈਡਨ ਦਾ ਹੱਥ ਫੜ ਕੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਦਲਜੀਤ ਨੇ ਕੈਪਸ਼ਨ 'ਚ ਲਿਖਿਆ, 'ਬਿੱਗ ਬੌਸ ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਮੈਂ ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਥੋੜ੍ਹਾ ਸਬਰ ਰੱਖੋ, ਆਪਣੇ ਆਪ ਨੂੰ ਸ਼ਾਂਤ ਤੇ ਮਜ਼ਬੂਤ ਬਣਾ ਕੇ ਰੱਖੋ।
ਦਲਜੀਤ ਕੌਰ ਨੇ ਸ਼ਾਲੀਨ ਦੀ ਬਿੱਗ ਬੌਸ ਜਰਨੀ ਬਾਰੇ ਕਹੀ ਸੀ ਇਹ ਗੱਲ
ਸ਼ਾਲੀਨ ਦੀ ਸਾਬਕਾ ਪਤਨੀ ਅਤੇ ਅਦਾਕਾਰਾ ਦਲਜੀਤ ਕੌਰ ਨੂੰ ਕਈ ਵਾਰ ਬਿੱਗ ਬੌਸ ਵਿੱਚ ਸ਼ਾਲੀਨ ਦਾ ਸਮਰਥਨ ਕਰਦੇ ਦੇਖਿਆ ਗਿਆ ਹੈ। ਕੁਝ ਦਿਨ ਪਹਿਲਾਂ ਇਕ ਯੂ-ਟਿਊਬ ਚੈਨਲ 'ਤੇ ਗੱਲਬਾਤ ਕਰਦੇ ਹੋਏ ਦਲਜੀਤ ਨੇ ਕਿਹਾ ਸੀ ਕਿ ਸ਼ਾਲੀਨ ਮਾਨਸਿਕ ਤੌਰ 'ਤੇ ਬਹੁਤ ਮਜ਼ਬੂਤ ਹਨਹੈ ਤੇ ਉਹ ਘਰ 'ਚ ਵੀ ਬਹੁਤ ਵਧੀਆ ਖੇਡ ਰਹੇ ਹਨ।
ਉਨ੍ਹਾਂ ਨੇ ਇਸ ਗੱਲਬਾਤ ਵਿੱਚ ਇਹ ਵੀ ਕਿਹਾ ਸੀ ਕਿ ਉਹ ਪ੍ਰਿਅੰਕਾ, ਅਬਦੂ, ਸ਼ਿਵ, ਸਟੈਨ ਦੇ ਨਾਲ ਬਿੱਗ ਬੌਸ ਦੇ ਟਾਪ ਫਾਈਨਲਿਸਟਾਂ 'ਚ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਕੋਈ ਸ਼ੋਅ ਵਿੱਚ ਅਦਾਕਾਰ ਦੀ ਸਾਬਕਾ ਪਤਨੀ ਬਾਰੇ ਗੱਲ ਕਰਦਾ ਹੈ ਤਾਂ ਉਹ ਹਾਈਪਰ ਹੋ ਜਾਂਦਾ ਹੈ। ਹਾਲ ਹੀ 'ਚ ਟੀਨਾ ਨੇ ਸ਼ਾਲੀਨ ਨਾਲ ਝਗੜੇ ਤੋਂ ਬਾਅਦ ਆਪਣੀ ਸਾਬਕਾ ਪਤਨੀ ਦਾ ਨਾਂ ਵੀ ਵਿਚਾਲੇ ਘਸੀਟਿਆ ਸੀ।