Bigg Boss 16 Finale : ਨਵੀਂ ਦਿੱਲੀ, ਜੇਐਨਐਨ : ਬਿੱਗ ਬੌਸ 16 ਦੇ ਤਾਜ਼ਾ ਐਪੀਸੋਡ 'ਚ ਲਾਈਵ ਦਰਸ਼ਕਾਂ ਨੇ ਘਰ ਵਿਚ ਐਂਟਰੀ ਕੀਤੀ ਹੈ। ਇਸ ਦੌਰਾਨ ਸ਼ੋਅ 'ਚ ਮੌਜੂਦ ਸ਼ਿਵ ਠਾਕਰੇ, ਪ੍ਰਿਅੰਕਾ ਚਾਹਰ ਚੌਧਰੀ, ਸ਼ਾਲੀਨ ਭਨੋਟ, ਅਰਚਨਾ ਗੌਤਮ ਤੇ ਐਮਸੀ ਸਟੈਨ ਵਰਗੇ ਸਾਰੇ ਮੁਕਾਬਲੇਬਾਜ਼ ਉਨ੍ਹਾਂ ਨੂੰ ਪ੍ਰਭਾਵਿਤ ਕਰਦੇ ਨਜ਼ਰ ਆਉਣਗੇ। ਦਰਸ਼ਕਾਂ ਨੇ ਆਪਣੀ ਪਸੰਦ ਨੂੰ ਵੋਟ ਦਿੱਤੀ ਤੇ ਨਿਮਰਤ ਕੌਰ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ, ਜਿਸ ਤੋਂ ਬਾਅਦ ਉਹ ਬਾਹਰ ਹੋ ਗਈ। ਇਸ ਤੋਂ ਇਲਾਵਾ ਅਰਚਨਾ ਗੌਤਮ ਸਟੇਜ ਤੋਂ ਹੇਠਾਂ ਡਿੱਗ ਪਈ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦਾ ਖੂਬ ਮਜ਼ਾਕ ਉਡਾਇਆ।
ਅਰਚਨਾ ਗੌਤਮ ਦਾ ਲੋਕਾਂ ਨੇ ਉਡਾਇਆ ਮਜ਼ਾਕ
ਸ਼ੋਅ ਦੇ ਨਵੇਂ ਪ੍ਰੋਮੋ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਰਚਨਾ ਗੌਤਮ ਮਾਈਕ ਦੇ ਸਾਹਮਣੇ ਪੋਡੀਅਮ 'ਤੇ ਖੜ੍ਹੀ ਹੋ ਕੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਅਰਚਨਾ ਵੀ ਦਰਸ਼ਕਾਂ ਨੂੰ ਫਿਨਾਲੇ ਦੀ ਟਿਕਟ ਤਕ ਪਹੁੰਚਣ ਵਿੱਚ ਮਦਦ ਕਰਨ ਲਈ ਬੇਨਤੀ ਕਰਦੀ ਨਜ਼ਰ ਆਈ। ਅਰਚਨਾ ਅੱਗੇ ਵਧਦੀ ਹੈ ਤੇ ਦਰਸ਼ਕਾਂ ਨੂੰ ਪੁੱਛਦੀ ਹੈ, 'ਕਿਆ ਚਲ ਰਹਾ ਹੈ ਆਪ ਲੋਗੋਂ ਕਾ', ਅਤੇ ਦਰਸ਼ਕਾਂ ਵਿਚ ਮੌਜੂਦ ਹਰ ਕੋਈ 'ਸ਼ਿਵ ਚਲ ਰਿਹਾ ਹੈ' ਕਹਿ ਕੇ ਜਵਾਬ ਦਿੰਦਾ ਹੈ। ਇਸ ਤੋਂ ਬਾਅਦ ਸ਼ਿਵ ਸਟੇਜ 'ਤੇ ਆਉਂਦਾ ਹੈ ਤੇ ਸਾਰਿਆਂ ਦਾ ਧੰਨਵਾਦ ਕਰਦਾ ਹੈ।'
ਦਰਸ਼ਕਾਂ ਤੋਂ ਮੰਗੀਆਂ ਵੋਟਾਂ
ਇਸ ਤੋਂ ਬਾਅਦ ਐਮਸੀ ਸਟੈਨ ਆਉਂਦਾ ਹੈ ਅਤੇ ਸਾਰਿਆਂ ਦੇ ਸਾਹਮਣੇ ਆਪਣਾ ਗਿਗ ਕਰਦੇ ਹਨ ਤੇ ਲੋਕ ਤਾੜੀਆਂ ਵਜਾਉਣਾ ਸ਼ੁਰੂ ਕਰ ਦਿੰਦੇ ਹਨ। ਉਹ ਕਹਿੰਦਾ ਹੈ, ‘ਦੋ ਹਫ਼ਤੇ ਪਹਿਲਾਂ ਮੈਕੋ ਗੇਮ ਸਝਿਆ, ਮਜ਼ਾ ਆਉਣ ਲੱਗਾ ਤਾਂ, ਲੇਕਿਨ ਸ਼ੋਅ ਹੀ ਖ਼ਤਮ ਹੋ ਗਿਆ ਭਾਈ..’ ਇੱਥੋਂ ਤਕ ਕਿ ਸ਼ਾਲੀਨ ਭਨੋਟ ਤੇ ਪ੍ਰਿਅੰਕਾ ਚਾਹਰ ਚੌਧਰੀ ਵਾਰੀ-ਵਾਰੀ ਸਟੇਜ ‘ਤੇ ਆ ਕੇ ਦਰਸ਼ਕਾਂ ਨੂੰ ਸ਼ੋਅ 'ਚ ਉਨ੍ਹਾਂ ਦੇ ਪਿਆਰ ਤੇ ਸਮਰਥਨ ਲਈ ਧੰਨਵਾਦ ਦਿੰਦੇ ਹਨ।
ਮੰਚ 'ਤੇ ਧੜੰਮ ਹੋਏ ਅਰਚਨਾ-ਸ਼ਾਲੀਨਾ
ਅਰਚਨਾ ਅੱਗੇ ਕਹਿੰਦੀ ਹੈ, 'ਮੇਰੀ ਨਾ ਕੋਈ ਮੰਡਲੀ ਨਾ ਕੋਈ ਗਰੁੱਪ, ਕੁਝ ਵੀ ਨਹੀਂ ਸੀ। ਸਟਾਰਟਿੰਗ ਤੋਂ ਲੈ ਕੇ ਹੁਣ ਤਕ ਇਕੱਲੀ ਖੇਡਦੀ ਆਈ ਹਾਂ।' ਇਸ ਤੋਂ ਬਾਅਦ ਸ਼ਾਲੀਨ ਤੇ ਅਰਚਨਾ ਜੋੜਾ ਸਟੇਜ 'ਤੇ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਧਮਾਕੇ ਨਾਲ ਡਿੱਗ ਜਾਂਦੇ ਹਨ। ਉੱਥੇ ਮੌਜੂਦ ਲੋਕ ਹੱਸਣ ਅਤੇ ਤਾੜੀਆਂ ਵਜਾਉਣ ਲੱਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਰਚਨਾ ਦੀ ਹਾਲਤ ਦੇਖ ਕੇ ਲੋਕ ਕਹਿ ਰਹੇ ਹਨ- 'ਖ਼ੁਦ ਨੂੰ ਸੰਭਾਲੋ ਅਗਲਾ ਨੰਬਰ ਤੁਹਾਡਾ ਹੈ...'