Bigg Boss 16 : ਬਿੱਗ ਬੌਸ ਦੇ ਗ੍ਰੈਂਡ ਫਿਨਾਲੇ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਆਪਣੇ ਪਸੰਦੀਦਾ ਮੁਕਾਬਲੇਬਾਜ਼ ਨੂੰ ਜੇਤੂ ਬਣਾਉਣ ਲਈ ਸੋਸ਼ਲ ਮੀਡੀਆ 'ਤੇ ਲੋਕ ਲਗਾਤਾਰ ਉਨ੍ਹਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ। ਫਿਨਾਲੇ ਤੋਂ ਦੋ ਹਫਤੇ ਦੂਰ ਘਰ ਦੇ ਹਰ ਪ੍ਰਤੀਯੋਗੀ ਦੀਆਂ ਨਜ਼ਰਾਂ ਵੀ ਟਰਾਫੀ 'ਤੇ ਟਿਕੀਆਂ ਹੋਈਆਂ ਹਨ। ਪਿਛਲੇ ਹਫਤੇ ਟੀਨਾ ਦੱਤਾ ਦੇ ਘਰ ਤੋਂ ਬੇਦਖਲ ਹੋਣ ਤੋਂ ਬਾਅਦ ਘਰ ਵਿੱਚ ਸਿਰਫ ਸੱਤ ਪ੍ਰਤੀਯੋਗੀ ਬਚੇ ਹਨ, ਜੋ ਹੁਣ ਫਾਈਨਲ ਰੇਸ ਵਿੱਚ ਜਗ੍ਹਾ ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਹਾਲ ਹੀ 'ਚ ਇਸ ਸੀਜ਼ਨ ਦੀ ਪਹਿਲੀ ਫਾਈਨਲਿਸਟ ਬਣੀ ਨਿਮਰਤ ਕੌਰ ਆਹਲੂਵਾਲੀਆ ਅਰਚਨਾ ਨਾਲ ਲੜਨ ਤੋਂ ਬਾਅਦ ਇਸ ਮੁਕਾਬਲੇਬਾਜ਼ ਦੇ ਸਾਹਮਣੇ ਗਿੜਗਿੜਾਉਂਦੀ ਨਜ਼ਰ ਆਈ।
ਇਸ ਮੁਕਾਬਲੇਬਾਜ਼ ਸਾਹਮਣੇ ਤਰਲੇ ਕਰਦੀ ਨਜ਼ਰ ਆਈ ਨਿਮਰਤ
ਇਸ ਹਫਤੇ ਬਿੱਗ ਬੌਸ ਦੇ ਘਰ 'ਚ ਟਿਕਟ ਟੂ ਫਿਨਾਲੇ ਦਾ ਟਾਸਕ ਹੋਇਆ। ਇਸ ਦੌਰਾਨ ਨਿਮਰਤ ਕੋਲ ਪ੍ਰਿਅੰਕਾ ਦੇ ਨਾਂ ਵਾਲੀ ਕੈਸੇਟ ਸੀ। ਪ੍ਰਿਅੰਕਾ ਫਿਨਾਲੇ 'ਚ ਜਾਵੇਗੀ ਜਾਂ ਨਹੀਂ ਇਸ ਦਾ ਰਿਮੋਟ ਕੰਟਰੋਲ ਨਿਮਰਤ ਕੋਲ ਸੀ। ਇਸ ਟਾਸਕ ਦੀ ਸ਼ੁਰੂਆਤ 'ਚ ਨਿਮਰਤ ਕੌਰ ਆਹਲੂਵਾਲੀਆ ਨੇ ਸਭ ਤੋਂ ਪਹਿਲਾਂ ਪ੍ਰਿਅੰਕਾ ਚਾਹਰ ਚੌਧਰੀ ਨੂੰ ਬਾਹਰ ਕੱਢਿਆ।
ਨਿਮਰਤ ਦੀ ਕੈਸੇਟ ਐਮਸੀ ਸਟੈਨ ਦੇ ਹੱਥਾਂ ਵਿੱਚ ਸੀ। ਟਾਸਕ ਦੌਰਾਨ, ਨਿਮਰਤ ਐਮਸੀ ਸਟੈਨ ਸਾਹਮਣੇ ਗਿੜਗਿੜਾਉਂਦੀ ਨਜ਼ਰ ਆਈ ਕਿ ਉਹ ਆਪਣੀ ਕੈਸੇਟ ਨੂੰ ਰਿਮੋਟ 'ਚ ਨਾ ਪਾਵੇ ਅਤੇ ਇਸਨੂੰ ਬਲਾਸਟ ਨਾ ਕਰੇ। ਹਾਲਾਂਕਿ, ਐਮਸੀ ਸਟੈਨ ਅਜਿਹਾ ਦਿਖਾਉਂਦੇ ਨਜ਼ਰ ਆਏ ਕਿ ਉਹ ਆਪਣੀ ਵੱਖਰੀ ਗੇਮ ਖੇਡਣਗੇ।
ਪ੍ਰਿਅੰਕਾ ਦੇ ਦਾਅ ਨਾਲ ਨਿਮਰਤ ਦੀ ਹਾਲਤ ਖਸਤਾ
ਪ੍ਰਿਅੰਕਾ ਚਾਹਰ ਚੌਧਰੀ ਫਾਈਨਲ ਦੀ ਟਿਕਟ ਤੋਂ ਬਾਹਰ ਹੋਣ ਤੋਂ ਬਾਅਦ ਇਹ ਕੋਸ਼ਿਸ਼ ਕਰਦੀ ਨਜ਼ਰ ਆਈ ਕਿ ਨਿਮਰਤ ਕੌਰ ਆਹਲੂਵਾਲੀਆ ਤੀਜੀ ਵਾਰ ਮੁਫਤ ਵਿਚ ਟਿਕਟ ਟੂ ਫਿਨਾਲੇ ਨਾ ਜਾਵੇ। ਪ੍ਰਿਅੰਕਾ ਐਮਸੀ ਸਟੈਨ ਨੂੰ ਕਹਿੰਦੀ ਦਿਖਾਈ ਦਿੱਤੀ ਕਿ ਮੇਰੇ ਕੋਲ ਸੁੰਬੁਲ ਦੀ ਕੈਸੇਟ ਹੈ ਤੇ ਦੋਵੇਂ ਤੁਹਾਡੀਆਂ ਦੋਸਤ ਹਨ।
ਪ੍ਰਿਅੰਕਾ ਨੇ ਕਿਹਾ ਕਿ ਉਹ ਫਿਨਾਲੇ 'ਚ ਸੁੰਬੁਲ ਨੂੰ ਭੇਜਣਾ ਚਾਹੁੰਦੀ ਹੈ ਤੇ ਉਹ ਕਿਸੇ ਵੀ ਹਾਲਤ ਵਿੱਚ ਉਸਦੀ ਕੈਸੇਟ ਨੂੰ ਬਲਾਸਟ ਨਹੀਂ ਕਰੇਗੀ। ਜਿਵੇਂ ਹੀ ਪ੍ਰਿਅੰਕਾ ਨੇ ਐਮਸੀ ਸਟੈਨ ਨੂੰ ਪਹਿਲਾਂ ਜਾ ਕੇ ਨਿਮਰਤ ਨੂੰ ਬਾਹਰ ਕੱਢਣ ਲਈ ਕਿਹਾ ਤਾਂ ਨਿਮਰਤ ਤੁਰੰਤ ਵਿਚਕਾਰ ਬੋਲ ਪਈ। ਪ੍ਰਿਅੰਕਾ ਦੀ ਇਸ ਬਾਜ਼ੀ ਤੋਂ ਨਿਮਰਤ ਕਾਫੀ ਡਰੀ ਹੋਈ ਸੀ ਤੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ 'ਤੇ ਇਹ ਸਾਫ ਦੇਖਣ ਨੂੰ ਮਿਲਿਆ।
ਇਕ ਵਾਰ ਫਿਰ ਨਿਮਰਤ ਨੂੰ ਮਿਲੀ ਟਿਕਟ
ਬਿੱਗ ਬੌਸ 'ਤੇ ਕਈ ਵਾਰ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਨਿਮਰਤ ਕੌਰ ਆਹਲੂਵਾਲੀਆ ਦਾ ਪੱਖ ਪੂਰਦੇ ਹਨ ਤੇ ਉਸ ਨੂੰ ਫਿਨਾਲੇ ਤਕ ਪਹੁੰਚਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਟਿਕਟ ਟੂ ਫਿਨਾਲੇ 9 ਕੰਟੈਸਟੈਂਟਸ ਦੀ ਮੌਜੂਦਗੀ 'ਚ ਸ਼ੁਰੂ ਹੋਇਆ ਤਾਂ ਬਿੱਗ ਬੌਸ ਨੇ ਬਿਨਾਂ ਕਿਸੇ ਕੋਸ਼ਿਸ਼ ਦੇ ਨਿਮਰਤ ਨੂੰ ਕਪਤਾਨੀ ਦੇ ਦਿੱਤੀ ਸੀ।
ਇਸ ਤੋਂ ਬਾਅਦ ਇਕ ਟਾਸਕ ਸੀ, ਜੋ ਨਿਮਰਤ ਦੀ ਕਪਤਾਨੀ ਲਈ ਸੌਂਦਰਿਆ ਨੇ ਖੇਡਿਆ। ਇਸ ਤੋਂ ਬਾਅਦ ਬਿੱਗ ਬੌਸ ਦੇ ਇਸ ਟਾਸਕ ਨੂੰ ਪ੍ਰਿਅੰਕਾ ਚਾਹਰ ਚੌਧਰੀ ਨੇ ਰੱਦ ਕਰ ਦਿੱਤਾ, ਜਿਸ ਕਾਰਨ ਇਕ ਵਾਰ ਫਿਰ ਨਿਮਰਤ ਨੂੰ ਨਾ ਸਿਰਫ ਬਿਨਾਂ ਕਿਸੇ ਮਿਹਨਤ ਦੇ ਕਪਤਾਨੀ ਮਿਲੀ, ਸਗੋਂ ਉਸ ਨੂੰ ਇਸ ਸੀਜ਼ਨ ਦੀ ਪਹਿਲੀ ਫਾਈਨਲਿਸਟ ਵੀ ਐਲਾਨ ਦਿੱਤਾ ਗਿਆ।