Bigg Boss 16 Runner Up : ਟੀਵੀ ਦਾ ਵਿਵਾਦਤ ਰਿਐਲਿਟੀ ਸ਼ੋਅ ਬਿੱਗ ਬੌਸ 16 ਕੁਝ ਹਫ਼ਤਿਆਂ 'ਚ ਆਪਣੇ ਫਾਈਨਲ ਦੌਰ 'ਚ ਦਾਖਲ ਹੋਣ ਵਾਲਾ ਹੈ। ਫਿਲਹਾਲ ਸ਼ੋਅ 'ਚ 7 ਖਿਡਾਰੀ ਬਚੇ ਹਨ, ਜੋ ਆਪਣੀ ਖੇਡ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਫਿਰ ਵੀ ਸ਼ੋਅ ਦੇ ਇਸ ਪੜਾਅ 'ਤੇ ਘਰ 'ਚ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਸਰੀਰਕ ਤੇ ਭਾਵਨਾਤਮਕ ਤੌਰ 'ਤੇ ਥੱਕੇ ਹੋਏ ਇਹ ਕੰਟੈਸਟੈਂਟ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਬਿੱਗ ਬੌਸ 16 ਦੇ ਰਨਰਅੱਪ ਦੀ ਜਾਣਕਾਰੀ ਸਾਹਮਣੇ ਆਈ ਹੈ।
ਫਸਟ ਰਨਰਅਪ ਦਾ ਨਾਂ ਸੁਣ ਕੇ ਲੱਗੇਗਾ ਧੱਕਾ
ਬਿੱਗ ਬੌਸ 16 ਨਾਲ ਜੁੜੀ ਇਕ ਨਵੀਂ ਪੋਸਟ ਟਵਿਟਰ 'ਤੇ ਟ੍ਰੈਂਡ ਕਰ ਰਹੀ ਹੈ। ਇਸ ਪੋਸਟ 'ਚ ਬਿੱਗ ਬੌਸ 16 ਦੇ ਟਾਪ 3 ਕੰਟੈਸਟੈਂਟਸ ਦੇ ਨਾਂ ਸਾਹਮਣੇ ਆਏ ਹਨ। ਫਸਟ ਰਨਰ ਅੱਪ ਦਾ ਨਾਂ ਦੇਖ ਕੇ ਸ਼ੋਅ ਦੇ ਪ੍ਰਸ਼ੰਸਕ ਹੈਰਾਨ ਰਹਿ ਸਕਦੇ ਹਨ ਕਿਉਂਕਿ ਇਹ ਮੁਕਾਬਲੇਬਾਜ਼ ਸ਼ੁਰੂ ਤੋਂ ਹੀ ਸ਼ੋਅ 'ਚ ਹੈ ਤੇ ਆਪਣੀ ਖੇਡ ਨਾਲ ਕਈ ਵਾਰ ਦਰਸ਼ਕਾਂ ਦਾ ਦਿਲ ਜਿੱਤ ਚੁੱਕਾ ਹੈ। ਸ਼ੋਅ ਦੇ ਦਰਸ਼ਕ ਇਸ ਮੁਕਾਬਲੇਬਾਜ਼ ਨੂੰ ਜੇਤੂ ਵਜੋਂ ਦੇਖ ਰਹੇ ਹਨ।
ਜੇਤੂ ਬਣਨ ਤੋਂ ਖੁੰਝਿਆ ਇਹ ਕੰਟੈਸਟੈਂਟ
ਸੋਸ਼ਲ ਮੀਡੀਆ 'ਤੇ ਇਸ ਪੋਸਟ 'ਚ ਬਿੱਗ ਬੌਸ 16 ਦੇ ਪਹਿਲੇ ਰਨਰ-ਅੱਪ ਸ਼ਿਵ ਠਾਕਰੇ ਨੂੰ ਦੱਸਿਆ ਗਿਆ ਹੈ, ਜਦਕਿ ਦੂਜੇ ਰਨਰ-ਅੱਪ ਦੇ ਅੱਗੇ ਐਮਸੀ ਸਟੈਨ ਦਾ ਨਾਂ ਲਿਖਿਆ ਗਿਆ ਹੈ, ਜਦਕਿ ਵਿਜੇਤਾ ਪ੍ਰਿਅੰਕਾ ਚਾਹਰ ਚੌਧਰੀ ਹੈ। ਟਵਿੱਟਰ 'ਤੇ ਲੀਕ ਹੋਈ ਇਸ ਬਿੱਗ ਬੌਸ 16 ਵਿਨਰ ਲਿਸਟ ਨੂੰ ਲੈ ਕੇ ਕੋਈ ਅਧਿਕਾਰਤ ਦਾਅਵਾ ਨਹੀਂ ਕੀਤਾ ਗਿਆ ਹੈ ਪਰ ਟਵਿੱਟਰ 'ਤੇ ਪੋਸਟ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਬਿੱਗ ਬੌਸ 16 ਐਲਿਮੀਨੇਸ਼ਨ
ਬਿੱਗ ਬੌਸ 16 ਦੇ ਅਪਡੇਟ ਦੀ ਗੱਲ ਕਰੀਏ ਤਾਂ ਸ਼ੋਅ ਵਿੱਚ ਹਾਲ ਹੀ 'ਚ ਹੋਏ ਐਲਿਮੀਨੇਸ਼ਨ ਦੌਰਾਨ ਮੁਕਾਬਲੇਬਾਜ਼ ਸੌਂਦਰਿਆ ਸ਼ਰਮਾ ਨੂੰ ਘਰੋਂ ਬਾਹਰ ਜਾਣਾ ਪਿਆ ਸੀ। ਅਭਿਨੇਤਰੀ ਨੂੰ ਵੋਟਿੰਗ ਦੇ ਆਧਾਰ 'ਤੇ ਨਹੀਂ, ਸਗੋਂ ਘਰ ਵਾਲਿਆਂ ਦੀਆਂ ਵੋਟਾਂ 'ਤੇ ਹਟਾਇਆ ਗਿਆ। ਹੁਣ ਬਿੱਗ ਬੌਸ 16 'ਚ ਟੀਨਾ ਦੱਤਾ, ਸ਼ਾਲੀਨ ਭਨੋਟ, ਸੁੰਬਲੁ ਤੌਕੀਰ, ਪ੍ਰਿਅੰਕਾ ਚਾਹਰ ਚੌਧਰੀ, ਅਰਚਨਾ ਗੌਤਮ, ਸ਼ਿਵ ਠਾਕਰੇ ਤੇ ਐਸਸੀ ਸਟੈਨ ਰਹਿ ਗਏ ਹਨ।