Athiya Shetty Trolled : ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅਤੇ ਭਾਰਤੀ ਕ੍ਰਿਕਟਰ ਕੇਐਲ ਰਾਹੁਲ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਦੋਵਾਂ ਦੇ ਵਿਆਹ 'ਚ ਬਾਲੀਵੁੱਡ ਤੋਂ ਲੈ ਕੇ ਕ੍ਰਿਕਟ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਆਥੀਆ ਤੇ ਕੇਐਲ ਰਾਹੁਲ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਪਹਿਲੀ ਵਾਰ ਦੋਵਾਂ ਨੂੰ ਸੋਮਵਾਰ ਨੂੰ ਡਿਨਰ ਡੇਟ 'ਤੇ ਦੇਖਿਆ ਗਿਆ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੌਰਾਨ ਆਥੀਆ ਆਪਣੇ ਲੁੱਕ ਨੂੰ ਲੈ ਕੇ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਈ ਹੈ। ਲੋਕ ਉਸ ਨੂੰ ਕਈ ਤਰ੍ਹਾਂ ਦੇ ਕਮੈਂਟ ਕਰਕੇ ਟਰੋਲ ਕਰ ਰਹੇ ਹਨ।
ਇਸ ਲੁੱਕ 'ਚ ਨਜ਼ਰ ਆਏ ਨਿਊਲੀਵੈੱਡ ਕਪਲ
ਆਥੀਆ ਸ਼ੈੱਟੀ ਤੇ ਕੇਐੱਲ ਰਾਹੁਲ ਸੋਮਵਾਰ ਨੂੰ ਡਿਨਰ ਡੇਟ 'ਤੇ ਬਾਹਰ ਨਿਕਲੇ ਸਨ। ਹਾਲਾਂਕਿ ਇਸ ਦੌਰਾਨ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸਾੜ੍ਹੀ-ਚੂੜਾ ਛੱਡ ਕੇ ਕੈਜ਼ੂਅਲ ਫੰਕੀ ਲੁੱਕ 'ਚ ਨਜ਼ਰ ਆਈ। ਉਸਨੇ ਇਕ ਪ੍ਰਿੰਟਿਡ ਨੀਲੀ ਕਮੀਜ਼ ਤੇ ਡੈਨਿਮ ਜੀਨਸ ਪਹਿਨੀ ਹੋਈ ਸੀ, ਜਿਸ 'ਤੇ ਇਕ ਪ੍ਰਿੰਟਿਡ ਕਮੀਜ਼ ਪਾਈ ਹੋਈ ਸੀ। ਉਥੇ ਹੀ, ਕੇਐੱਲ ਰਾਹੁਲ ਜੀਨਸ ਤੇ ਸਫੈਦ ਟੀ-ਸ਼ਰਟ 'ਚ ਹਮੇਸ਼ਾ ਵਾਂਗ ਖੂਬਸੂਰਤ ਲੱਗ ਰਹੇ ਸਨ। ਦੋਵੇਂ ਇਕੱਠੇ ਕਾਫੀ ਚੰਗੇ ਲੱਗ ਰਹੇ ਸਨ। ਇਕ ਪਾਸੇ ਜਿੱਥੇ ਕਈ ਯੂਜ਼ਰਜ਼ ਆਥੀਆ ਦੇ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਯੂਜ਼ਰਜ਼ ਉਸ ਨੂੰ ਨਵੀਂ ਦੁਲਹਨ ਕਹਿ ਕੇ ਨੈਗੇਟਿਵ ਕੁਮੈਂਟਸ ਕਰ ਰਹੇ ਹਨ।
ਫੰਕੀ ਲੁੱਕ 'ਤੇ ਭੜਕੇ ਲੋਕ
ਆਥੀਆ ਸ਼ੈੱਟੀ ਤੇ ਕੇਐਲ ਰਾਹੁਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਤੇ ਯੂਜ਼ਰਜ਼ ਦੇ ਕਮੈਂਟਸ ਲਗਾਤਾਰ ਆ ਰਹੇ ਹਨ। ਆਥੀਆ ਨੂੰ ਟ੍ਰੋਲ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਘੱਟੋ-ਘੱਟ ਪਰੰਪਰਾ ਦਾ ਪਾਲਣ ਕਰੋ, ਪਤੀ ਲਈ ਜੋ ਜ਼ਰੂਰੀ ਹੈ ਉਹ ਤਾਂ ਪਹਿਨ ਲਓ।' ਇੱਕ ਨੇ ਲਿਖਿਆ ਹੈ, 'ਬਹੁਤ ਚੰਗਾ ਹੁੰਦਾ ਜੇ ਉਹ ਥੋੜ੍ਹਾ ਜਿਹਾ ਨਿਊਲੀ ਮੈਰਿਡ ਵਾਂਗ ਸਜ਼ੀ ਹੁੰਦੀ।' ਇਸ ਦੇ ਨਾਲ ਹੀ ਇਕ ਨੇ ਲਿਖਿਆ, 'ਯਾਰ ਥੋਰ੍ਹਾ ਤਾਂ ਇੰਡੀਅਨਪਣ ਦਿਖਾਉਂਦੇ। ਫੌਰਨਰਜ਼ ਵਰਗਾ ਰਹਿਣਾ ਖਾਣ-ਪੀਣਾ ਪਹਿਨਣਾ ਸਭ ਕਰ ਹੀ ਦਿੱਤਾ ਹੈ। ਨਿਊਲੀ ਵੈੱਡ ਵਾਂਗ ਆਉਣ 'ਤੇ ਸ਼ਰਮ ਆਉਂਦੀ ਹੈ ਇਨ੍ਹਾਂ ਨੂੰ।' ਉੱਥੇ ਹੀ ਕਈ ਯੂਜ਼ਰਜ਼ ਆਥੀਆ ਨੂੰ ਸਪੋਰਟ ਕਰਦੇ ਦਿਸੇ।