ਨਵੀਂ ਦਿੱਲੀ, ਜੇਐਨਐਨ : ਸਪਨਾ ਚੌਧਰੀ ਦੇ ਇਕ ਤੋਂ ਬਾਅਦ ਇਕ ਕਈ ਮਿਊਜ਼ਿਕ ਵੀਡੀਓ ਰਿਲੀਜ਼ ਹੋ ਰਹੇ ਹਨ। ਇਸ ਦੌਰਾਨ ਸਪਨਾ ਦਾ ਨਵਾਂ ਗਾਣਾ ‘ਸ਼ੀਸ਼ਾ ਦੇਖੂੰਗੀ ਜ਼ਰੂਰ’ ਰਿਲੀਜ਼, ਹੋ ਗਿਆ ਹੈ। ਸਪਨਾ ਚੌਧਰੀ ਦਾ ਇਹ ਗਾਣਾ ਰਿਲੀਜ਼ ਹੁੰਦੇ ਹੀ ਯੂਟਿਊਬ ’ਤੇ ਧੂਮਾਂ ਪਾ ਰਿਹਾ ਹੈ। ਇਸ ਗਾਣੇ ’ਚ ਸਪਨਾ ਲਹਿੰਗਾ ਪਾ ਕੇ ਸਜੀ-ਧਜੀ ਨਜ਼ਰ ਆ ਰਹੀ ਹੈ। ਇਸਦੇ ਨਾਲ ਹੀ ਪੂਰੇ ਗਾਣੇ ’ਚ ਸਪਨਾ ਨੇ ਇਕ ਵਾਰ ਫਿਰ ਆਪਣੇ ਕਾਤਲਾਨਾ ਅੰਦਾਜ਼ ’ਚ ਫੈਂਸ ਦਾ ਦਿੱਲ ਜਿੱਤ ਲਿਆ ਹੈ। ਕੁਝ ਹੀ ਘੰਟਿਆਂ ਪਹਿਲਾਂ ਰਿਲੀਜ਼ ਹੋਏ ਇਸ ਗਾਣੇ ਨੂੰ ਹੁਣ ਤਕ ਲੱਖਾਂ ਵਿਊਜ਼ ਮਿਲ ਚੁੱਕੇ ਹਨ।
VIDEO
ਸਪਨਾ ਚੌਧਰੀ ਦੇ ਇਸ ਨਵੇਂ ਗਾਣੇ ‘ਸ਼ੀਸ਼ਾ ਦੇਖੂੰਗੀ ਜ਼ਰੂਰ’ ਨੂੰ ਗਾਇਕ ਏਕੇ ਜੱਟੀ ਤੇ ਅੱਕੀ ਆਰਯਨ ਨੇ ਮਿਲ ਕੇ ਗਾਇਆ ਹੈ। ਦੂਜੇ ਪਾਸੇ, ਸਪਨਾ ਦੇ ਨਾਲ ਗਾਣੇ ’ਚ ਪ੍ਰੇਮ ਵੱਤਸ ਨਜ਼ਰ ਆ ਰਹੇ ਹਨ। ਇਸਦੇ ਲਿਰਿਕਸ ਫਰਿਸਤਾ ਤੇ ਸੋਨੂੰ ਰਾਠੀ ਨੇ ਦਿੱਤੇ ਹਨ। ਇਸਦੇ ਨਾਲ ਹੀ ਇਸਨੂੰ ਡਾਇਰੈਕਟ ਵੀ ਫਰਿਸਤਾ ਨੇ ਹੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਡਾਂਸ ਦੇ ਇਲਾਵਾ ਸਪਨਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਤਾਜ਼ਾ ਤਸਵੀਰਾਂ ਕੇ ਵੀਡੀਓਜ਼ ਸੋਸ਼ਲ ਪਲੇਟਫਾਰਮ ’ਤੇ ਫੈਂਸ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸਪਨਾ ਨੇ ਇੰਸਟਾਗ੍ਰਾਮ ਅਕਾਉਂਟ ’ਤੇ ਆਪਣੀਆਂ ਹਰਿਆਣਵੀ ਲੁੱਕ ’ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿਚ ਉਹ ਪਿੰਕ ਡ੍ਰੈਸ ’ਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।
ਸਪਨਾ ਚੌਧਰੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਹਰਿਆਣਵੀ ਤੋਂ ਇਲਾਵਾ, ਭੋਜਪੁਰੀ, ਪੰਜਾਬੀ ਤੇ ਬਾਲੀਵੁਡ ਇੰਡਸਟਰੀ ’ਚ ਵੀ ਕੰਮ ਕੀਤਾ ਹੈ।