ਨਵੀਂ ਦਿੱਲੀ, ਐਜੂਕੇਸ਼ਨ ਡੈਸਕ : SSC Phase X 2022 : ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਸਿਲੈਕਸ਼ਨ ਪੋਸਟ ਫੇਜ਼10 ਪ੍ਰੀਖਿਆ ਦਾ ਪ੍ਰਬੰਧ ਸਾਰੇ ਲੈਵਲ ਦੀਆਂ ਨਿਰਧਾਰਤ ਕੁੱਲ 1920 ਅਸਮੀਆਂ ਲਈ ਉਮੀਦਵਾਰਾਂ ਦੀ ਚੋਣ ਹੇਤੂ ਕਰਵਾਇਆ ਜਾਵੇਗਾ। ਇਸ ਵਾਰ 334 ਅਸਾਮੀਆਂ ਲਈ ਸੈਕੰਡਰੀ, ਹਾਇਰ ਸੈਕੰਡਰੀ, ਗ੍ਰੈਜੂਏਟ ਤੇ ਹਾਇਰ ਲੈਵਲ ਦੇ ਉਮੀਦਵਾਰਾਂ ਲਈ ਇਹ ਅਸਾਮੀਆਂ ਐਲਾਨੀਆਂ ਗਈਆਂ ਹਨ। SSC ਵੱਲੋਂ ਜਾਰੀ ਨੋਟਿਸ ਅਨੁਸਾਰ ਚੋਣ ਪੋਸਟ ਫੇਜ਼ 10 ਲਈ ਬਿਨੈ ਪੱਤਰ ਦੀ ਪ੍ਰਕਿਰਿਆ ਵੀਰਵਾਰ 12 ਮਈ ਤੋਂ ਸ਼ੁਰੂ ਹੋਵੇਗੀ ਤੇ ਉਮੀਦਵਾਰ 13 ਜੂਨ, 2022 ਤਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਣਗੇ। ਇਸ ਦੇ ਨਾਲ ਹੀ ਇਹ ਪ੍ਰੀਖਿਆ ਅਗਸਤ ਮਹੀਨੇ ਦੌਰਾਨ ਕਰਵਾਉਣ ਦੀ ਤਜਵੀਜ਼ ਰੱਖੀ ਗਈ ਹੈ।
ਦੱਸ ਦੇਈਏ ਕਿ SSC ਵੱਲੋਂ ਐਲਾਨੀ ਪ੍ਰੀਖਿਆ 2021-22 ਦੇ ਅਨੁਸਾਰ, ਚੋਣ ਪੋਸਟ ਫੇਜ਼ 10 ਲਈ ਨੋਟੀਫਿਕੇਸ਼ਨ ਮੰਗਲਵਾਰ, 10 ਮਈ ਨੂੰ ਜਾਰੀ ਕੀਤਾ ਜਾਣਾ ਸੀ ਤੇ ਅਰਜ਼ੀਆਂ 9 ਜੂਨ 2022 ਤਕ ਹੋਣੀਆਂ ਸਨ। ਹਾਲਾਂਕਿ, ਕਮਿਸ਼ਨ ਨੇ ਤਾਜ਼ਾ ਨੋਟਿਸ ਜਾਰੀ ਕਰਦੇ ਹੋਏ ਅਰਜ਼ੀਆਂ ਦੀਆਂ ਨਵੀਆਂ ਤਰੀਕਾਂ ਦੇ ਨਾਲ-ਨਾਲ ਸੰਭਾਵੀ ਪ੍ਰੀਖਿਆ ਦੀ ਮਿਤੀ ਵੀ ਜਾਰੀ ਕਰ ਦਿੱਤੀ ਹੈ।
ਅਪਲਾਈ ਪ੍ਰਕਿਰਿਆ
ਐੱਸਐੱਸਸੀ ਸਿਲੈਕਸ਼ਨ ਪੋਸਟ ਫੇਜ 10 ਲਈ ਅਪਲਾਈ ਕਰਨ ਦੇ ਚਾਹਵਾਨ ਤੇ ਯੋਗ ਉਮੀਦਵਾਰ ਕਰਮਚਾਰੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ, ssc.nic.in 'ਤੇ ਅਪਲਾਈ ਕਰ ਸਕਣਗੇ। ਉਮੀਦਵਾਰਾਂ ਨੂੰ ਹੋਮ ਪੇਜ 'ਤੇ ਦਿੱਤੇ ਗਏ ਲੌਗ-ਇਨ ਸੈਕਸ਼ਨ 'ਚ ਪਹਿਲਾਂ ਰਜਿਸਟ੍ਰੇਸ਼ਨ ਦੇ ਲਿੰਕ 'ਤੇ ਕਲਿੱਕ ਕਰ ਕੇ ਅਤੇ ਮੰਗੇ ਗਏ ਵੇਰਵਿਆਂ ਨੂੰ ਭਰ ਕੇ ਸਬਮਿਟ ਕਰ ਕੇ ਰਜਿਸਟ੍ਰੇਸ਼ਨ ਕਰਨਾ ਪਵੇਗਾ। ਇਸ ਤੋਂ ਬਾਅਦ ਐੱਸਐੱਸਪੀ ਵੱਲੋਂ ਅਲਾਟ ਪੰਜੀਕਰਨ ਨੰਬਰ ਤੇ ਪਾਸਵਰਡ ਜ਼ਰੀਏ ਲੌਗਇਨ ਕਰ ਕੇ ਸੰਬੰਧਤ ਲੈਵਲ (10ਵੀਂ ਜਾਂ 12ਵੀਂ ਜਾਂ ਗ੍ਰੈਜੂਏਟ ਤੇ ਹੋਰ ਉੱਚ ਡਿਗਰੀ) ਦੀਆਂ ਪੋਸਟਾਂ ਲਈ ਆਪਣੀ ਐਪਲੀਕੇਸ਼ਨ ਸਬਮਿਟ ਕਰ ਸਕਣਗੇ। ਇਸ ਦੌਰਾਨ ਉਮੀਦਵਾਰਾਂ ਨੂੰ 100 ਰੁਪਏ ਦੀ ਫੀਸ ਦਾ ਭੁਗਤਾਨ ਵੀ ਆਨਲਾਈਨ ਮੋਡ 'ਚ ਕਰਨਾ ਪਵੇਗਾ।
ਦੱਸ ਦੇਈਏ ਕਿ ਐੱਸਐੱਸਸੀ ਵੱਲੋਂ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਤੇ ਕੇਂਦਰੀ ਸੰਗਠਨਾਂ 'ਚ ਵੱਖ-ਵੱਖ ਪੋਸਟਾਂ 'ਤੇ ਭਰਤੀ ਲਈ ਸਿਲੈਕਸ਼ਨ ਪੋਸਟ ਪ੍ਰੀਖਿਆ ਕਰਵਾਈ ਜਾਂਦੀ ਹੈ। ਇਸ ਪ੍ਰੀਖਿਆ ਦੇ ਤਿੰਨ ਪੱਧਰ ਹੁੰਦੇ ਹਨ- ਮੈਟ੍ਰਿਕ, ਹਾਇਰ ਸੈਕੰਡਰੀ ਤੇ ਗ੍ਰੈਜੂਏਟ ਤੇ ਹਾਇਰ ਲੈਵਲ। ਉਮੀਦਵਾਰ ਆਪਣੀ ਯੋਗਤਾ ਅਨੁਸਾਰ ਸੰਬੰਧਤ ਲੈਵਲ ਦੀਆਂ ਪੋਸਟਾਂ ਲਈ ਐਲਾਨੀਆਂ ਅਸਾਮੀਆਂ ਲਈ ਚੋਣ ਲਈ ਚੋਣ ਪ੍ਰਕਿਰਿਆ 'ਚ ਸ਼ਾਮਲ ਹੋ ਸਕਦੇ ਹਨ।