ਨਵੀਂ ਦਿੱਲੀ, ਐਜੂਕੇਸ਼ਨ ਡੈਸਕ : SSC MTS 2020 : SSC MTS ਪ੍ਰੀਖਿਆ 2020 ਦੇ ਚਾਹਵਾਨਾਂ ਲਈ ਵੱਡੀ ਖਬਰ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਮਲਟੀ-ਟਾਸਕਿੰਗ ਸਟਾਫ (ਗੈਰ-ਤਕਨੀਕੀ) ਪ੍ਰੀਖਿਆ 2020 ਲਈ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਐਲਾਨ ਦਿੱਤੀ ਹੈ। ਕਮਿਸ਼ਨ ਵੱਲੋਂ ਅੱਜ 25 ਜਨਵਰੀ 2022 ਨੂੰ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਕੁੱਲ 3972 ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ SSC MTS ਪ੍ਰੀਖਿਆ 2020 ਦੇ ਵੱਖ-ਵੱਖ ਪੜਾਵਾਂ ਰਾਹੀਂ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ 'ਚੋਂ 3266 ਅਸਾਮੀਆਂ 18 ਤੋਂ 25 ਸਾਲ ਦੀ ਉਮਰ ਹੱਦ ਵਾਲੀਆਂ ਅਸਾਮੀਆਂ ਲਈ ਹਨ ਜਦਕਿ ਬਾਕੀ 706 ਅਸਾਮੀਆਂ 18 ਤੋਂ 27 ਸਾਲ ਦੀ ਉਮਰ ਹੱਦ ਵਾਲੀਆਂ ਅਸਾਮੀਆਂ ਲਈ ਹਨ।
SSC MTS 2020 ਲਈ ਐਲਾਨੀਆਂ ਖਾਲੀ ਅਸਾਮੀਆਂ ਦੇ ਨੋਟਿਸ ਅਨੁਸਾਰ, ਉੱਤਰੀ ਖੇਤਰ (ਦਿੱਲੀ, ਰਾਜਸਥਾਨ ਅਤੇ ਉੱਤਰਾਖੰਡ) ਲਈ 18 ਤੋਂ 25 ਸਾਲ ਦੀ ਉਮਰ ਵਰਗ 'ਚ ਸਭ ਤੋਂ ਵੱਧ 959 ਅਸਾਮੀਆਂ ਕੱਢੀਆਂ ਗਈਆਂ ਹਨ। ਇਸਦੇ ਨਾਲ ਹੀ ਅਸਾਮੀਆਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਪੱਛਮੀ ਖੇਤਰ (ਮਹਾਰਾਸ਼ਟਰ, ਗੁਜਰਾਤ ਤੇ ਗੋਆ) ਲਈ 877 ਹੈ ਅਤੇ ਕੇਰਲ ਕਰਨਾਟਕ ਖੇਤਰ ਲਈ ਤੀਜੀ ਸਭ ਤੋਂ ਵੱਡੀ 608 ਹੈ।
ਤੁਹਾਨੂੰ ਦੱਸ ਦੇਈਏ ਕਿ 18 ਤੋਂ 27 ਸਾਲ ਦੀ ਉਮਰ ਹੱਦ ਵਾਲੀਆਂ ਅਸਾਮੀਆਂ ਲਈ SSC MTS 2020 ਦੇ ਨੋਟਿਸ ਅਨੁਸਾਰ, ਉੱਤਰੀ ਖੇਤਰ (ਦਿੱਲੀ, ਰਾਜਸਥਾਨ ਤੇ ਉੱਤਰਾਖੰਡ) ਲਈ ਵੱਧ ਤੋਂ ਵੱਧ 257 ਅਸਾਮੀਆਂ ਐਲਾਨੀਆਂ ਗਈਆਂ ਹਨ। ਇਸ ਤੋਂ ਬਾਅਦ ਦੂਜੀ ਸਭ ਤੋਂ ਵੱਧ 121 ਅਸਾਮੀਆਂ ਪੂਰਬੀ ਖੇਤਰ ਲਈ ਹਨ ਤੇ ਤੀਜੀ ਸਭ ਤੋਂ ਵੱਧ 79 ਅਸਾਮੀਆਂ ਪੱਛਮੀ ਖੇਤਰ (ਮਹਾਰਾਸ਼ਟਰ, ਗੁਜਰਾਤ ਅਤੇ ਗੋਆ) ਲਈ ਹਨ।
ਪੇਪਰ 1 ਦੇ ਨਤੀਜੇ ਇਸੇ ਹਫ਼ਤੇ ਸੰਭਵ
ਦੂਜੇ ਪਾਸੇ, ਐਸਐਸਸੀ ਐਮਟੀਐਸ ਇਮਤਿਹਾਨ 2020 ਤਹਿਤ ਪਹਿਲੇ ਪੜਾਅ ਯਾਨੀ ਪੇਪਰ 1 ਦੇ ਨਤੀਜੇ ਜਲਦ ਐਲਾਨੇ ਜਾ ਸਕਦੇ ਹਨ। ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ, SSC ਪੇਪਰ 1 ਦਾ ਨਤੀਜਾ 2020-21 ਇਸੇ ਹਫਤੇ ਐਲਾਨਿਆ ਜਾ ਸਕਦਾ ਹੈ। ਅਜਿਹੀ ਸਥਿਤੀ 'ਚ ਉਮੀਦਵਾਰਾਂ ਨੂੰ SSC MTS ਨਤੀਜੇ ਲਈ ਕਮਿਸ਼ਨ ਦੀ ਵੈੱਬਸਾਈਟ ssc.nic.in 'ਤੇ ਨਜ਼ਰ ਰੱਖਣੀ ਚਾਹੀਦੀ ਹੈ।