ਸਤਵਿੰਦਰ ਸਿੰਘ ਧੜਾਕ, ਮੋਹਾਲੀ : PSSEB Junio Draftsman Recruitment 2022 : ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਪੰਜਾਬ (SSSB Punjab) ਨੇ 72 ਜੂਨੀਅਰ ਡਰਾਫਟਸਮੈਨ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਅਧਿਕਾਰਤ ਵੈੱਬਸਾਈਟ https://sssb.punjab.gov.in/ 'ਤੇ ਜਾਰੀ ਕਰ ਦਿੱਤਾ ਹੈ। ਜੂਨੀਅਰ ਡਰਾਫਟਸਮੈਨ (ਸਿਵਲ) ਲਈ 46 ਤੇ ਜੂਨੀਅਰ ਡਰਾਫਟਸਮੈਨ (ਬਿਜਲੀ/ਮਕੈਨੀਕਲ) ਲਈ 26 ਪੋਸਟਾਂ ਹਨ। ਇਹ ਨੋਟੀਫਿਕੇਸ਼ਨ ਇਸ਼ਤਿਹਾਰ ਨੰਬਰ 09/ 2022 ਤਹਿਤ ਜਾਰੀ ਕੀਤਾ ਗਿਆ ਹੈ। ਵਿਭਾਗ ਨੇ 21 ਮਈ 2022 ਤੋਂ ਆਨਲਾਈਨ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 21 ਜੂਨ 2022 ਹੈ। ਚੋਣ ਹੋਣ 'ਤੇ 25,000 ਰੁਪਏ ਮਹੀਨਾ ਤਨਖ਼ਾਹ ਮਿਲੇਗੀ। ਇਸ ਲੇਖ ਵਿੱਚ ਅਸੀਂ ਤੁਹਾਨੂੰ PSSSB ਜੂਨੀਅਰ ਡਰਾਫਟਸਮੈਨ ਭਰਤੀ 2022 ਲਈ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ।
ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਡਾਇਰੈਕਟ ਲਿੰਕ 'ਤੇ ਕਰੋ ਕਲਿੱਕ
ਆਨਲਾਈਨ ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
ਵਿਦਿਅਕ ਯੋਗਤਾ : ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ। ਉਸ ਕੋਲ ਆਈਟੀਆਈ ਤੋਂ ਸਿਵਿਲ/ਮਕੈਨੀਕਲ 'ਚ ਡਰਾਫਟਸਮੈਨ ਦਾ 2 ਸਾਲ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
ਉਮਰ ਹੱਦ
ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੰਜਾਬ ਰਾਜ ਦੇਅਨੁਸਿੂਚਤ ਜਾਤੀ ਅਤੇਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 42 ਸਾਲ ਹੋਵੇਗੀ। ਰਾਜ ਅਤੇ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਲਈ ਉਮਰ ਦੀ ਉਪਰਲੀ ਸੀਮਾ 'ਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਹੱਦ 45 ਸਾਲ ਹੋਵੇਗੀ। ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ 'ਚ ਉਪਰਲੀ ਉਮਰ ਹੱਦ ਨਿਯਮਾਂ ਦੇ ਆਧਾਰ 'ਤੇ ਹੋਵੇਗੀ। ਦਿਵਿਆਂਗ ਉਮੀਦਵਾਰਲਈ ਉਪਰਲੀ ਉਮਰ ਹੱਦ ਵਿਚ 10 ਸਾਲ ਵੱਧ ਦਿੰਦੇ ਹੋਈ ਹੋਏ ਵੱਧ ਤੋਂ ਵੱਧ ਉਮਰ ਹੱਦ 47 ਸਾਲ ਹੋਵੇਗੀ।
ਅਪਲਾਈ ਕਰਨ ਲਈ ਫੀਸ
ਜਨਰਲ ਵਰਗ ਲਈ 1000 ਰੁਪਏ ਫੀਸ
ਐੱਸਸੀ/ਬੀਸੀ/ਈਡਬਲਯੂਐੱਸ ਉਮੀਦਵਾਰਾਂ ਲਈ 250 ਰੁਪਏ
ਐਕਸ ਸਰਵਿਸਮੈੱਨ ਤੇ ਡਿਪੈਂਡੇਂਟ ਲਈ 200 ਰੁਪਏ
ਫਿਜ਼ੀਕਲੀ ਐਂਡੀਕੈਪਡ ਲਈ 500 ਰੁਪਏ
ਪੇਮੈਂਟ ਮੋਡ ਆਨਲਾਈਨ