ਨਵੀਂ ਦਿੱਲੀ, ਆਨਲਾਈਨ ਡੈਸਕ : PM on NEP : ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਜੁਲਾਈ 2021 ਦੀ ਸ਼ਾਮ 4.30 ਵਜੇ ਦੇਸ਼ ਨੂੰ ਰਾਸ਼ਟਰੀ ਸਿੱਖਿਆ ਨੀਤੀ, 2020 'ਤੇ ਦੇਸ਼ ਨੂੰ ਸੰਬੋਧਨ ਕਰਨਗੇ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਸੰਬੋਧਨ ਤੋਂ ਇਕ ਦਿਨ ਪਹਿਲਾਂ ਅੱਜ 28 ਜੁਲਾਈ ਨੂੰ ਸਾਂਝੇ ਕੀਤੇ ਗਏ ਅਪਡੇਟ ਅਨੁਸਾਰ ਪ੍ਰਧਾਨ ਮੰਤਰੀ ਐੱਨਈਪੀ 2020 ਦੇ ਇਕ ਸਾਲ ਪੂਰਾ ਹੋਣ ਮੌਕੇ ਇਸ ਤਹਿਤ ਕੀਤੇ ਜਾ ਰਹੇ ਸੁਧਾਰਾਂ ਸਬੰਧੀ ਸੰਬੋਧਨ ਕਰਨਗੇ। ਨਾਲ ਹੀ, ਪੀਐੱਮ ਮੋਦੀ ਐੱਨਈਪੀ 2020 ਤਹਿਤ ਨਿਰਧਾਰਤ ਉਦੇਸ਼ਾਂ ਨੂੰ ਪੂਰਾ ਕਰਨ ਲਈ ਕਈ ਮੁਹਿੰਮਾਂ ਦੀ ਵੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਸ਼ਟਰੀ ਸਿੱਖਿਆ ਨੀਤੀ ਘਾੜਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕਰਨਗੇ।
ਸਿੱਖਿਆ ਮੰਤਰੀ ਨੇ ਪਹਿਲਾਂ ਵੀ ਦਿੱਤੀ ਸੀ ਜਾਣਕਾਰੀ
ਕੌਮੀ ਸਿੱਖਿਆ ਨੀਤੀ, ਐੱਨਈਪੀ (National Education Policy, NEP) ਲਾਗੂ ਹੋਣ ਦਾ ਇਕ ਸਾਲ ਪੂਰਾ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਆਗਾਮੀ 29 ਜੁਲਾਈ 2021 ਨੂੰ ਰਾਸ਼ਟਰੀ ਸਿੱਖਿਆ ਨੀਤੀ, ਐੱਨਈਪੀ ਲਾਗੂ ਹੋਣ ਦਾ ਇਕ ਸਾਲ ਪੂਰਾ ਹੋਣ 'ਤੇ ਪੀਐੱਮ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ।
ਸੂਤਰਾਂ ਅਨੁਸਾਰ, ਪੀਐੱਮ ਮੋਦੀ ਸੰਬੋਧਨ ਦੌਰਾਨ ਐੱਨਈਪੀ 2020 ਨੂੰ ਲਾਗੂ ਕਰਨ ਲਈ ਹੁਣ ਤਕ ਚੁੱਕੇ ਗਏ ਕਦਮਾਂ 'ਤੇ ਜਾਣਕਾਰੀ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਉਹ ਇਕ ਨਵੇਂ ਵਿਦਿਅਕ ਸੈਸ਼ਨ ਲਈ ਪਾਈਪਲਾਈਨ 'ਚ ਪ੍ਰਾਜੈਕਟਾਂ 'ਤੇ ਵੀ ਕੁਝ ਡਿਟੇਲਸ ਦੇ ਸਕਦੇ ਹਨ। ਉੱਥੇ ਹੀ ਇਸ ਤੋਂ ਪਹਿਲਾਂ ਕੇਂਦਰੀ ਸਿੱਖਿਆ ਮੰਤਰੀ ਦਾ ਕਾਰਜ ਭਾਰ ਸੰਭਾਲਦੇ ਹੋਏ ਧਰਮੇਂਦਰ ਪ੍ਰਧਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਧਿਆਨ ਨਵੇਂ ਐੱਲਈਪੀ ਦੇ ਉਦੇਸ਼ਾਂ ਨੂੰ ਤੈਅ ਸਮੇਂ-ਸੀਮਾਂ ਅੰਦਰ ਲਾਗੂ ਕਰਨਾ ਹੋਵੇਗਾ।