ਚੰਡੀਗੜ੍ਹ : ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਗਰੁੱਪ C ਫਾਇਰਮੈਨ ਤੇ ਡਰਾਈਵਰ ਦੀਆਂ 1317 ਅਸਾਮੀਆਂ ਲਈ ਅਧਿਕਾਰਤ ਵੈੱਬਸਾਈਟ 'ਤੇ 28 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 28 ਜਨਵਰੀ ਯਾਨੀ ਅੱਜ ਤੋਂ ਹੀ ਸ਼ੁਰੂ ਹੋਵੇਗੀ। ਚਾਹਵਾਨ ਉਮੀਦਵਾਰ PSSSB ਦੀ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਅਪਲਾਈ ਕਰ ਸਕਦੇ ਹਨ। ਬਿਨੈ ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 28 ਫਰਵਰੀ ਹੈ। ਉਮੀਦਵਾਰ 3 ਮਾਰਚ 2023 ਤਕ ਫੀਸ ਦਾ ਭੁਗਤਾਨ ਕਰ ਸਕਦੇ ਹਨ।
ਅਧਿਕਾਰਤ ਨੋਟੀਫਿਕੇਸ਼ਨ ਪੜ੍ਹਨ ਲਈ ਇਸ ਡਾਇਰੈਕਟ ਲਿੰਕ 'ਤੇ ਕਰੋ ਕਲਿੱਕ
ਅਸਾਮੀਆਂ ਦੀ ਡਿਟੇਲ
ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ 'ਚ ਫਾਇਰਮੈਨ (240), ਡਰਾਈਵਰ/ਆਪ੍ਰੇਟਰ (70) ਦੀਆਂ ਕੁੱਲ 310 ਖਾਲੀ ਪੋਸਟਾਂ ਭਰੀਆਂ ਜਾਣਗੀਆਂ। ਜਦਕਿ ਨਗਰ ਕੌਂਸਲਾਂ-ਨਗਰ ਪੰਚਾਇਤਾਂ "ਚ ਫਾਇਰਮੈਨ (751) ਤੇ ਡਰਾਈਵਰ/ਆਪਰੇਟਰ (256) ਦੀਆਂ ਕੁੱਲ 1007 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਪੰਜਾਬ ਸਰਕਾਰ ਸਥਾਨਕ ਸਰਕਾਰਾਂ ਵਿਭਾਗ 'ਚ ਕੁੱਲ 1317 ਅਸਾਮੀਆਂ ਭਰਨ ਜਾ ਰਹੀ ਹੈ।
ਫੀਸ
ਜਨਰਲ ਵਰਗ- 1000 ਰੁਪਏ
ਅਨੁਸੂਚਿਤ ਜਾਤੀ/ਬੀਸੀ/ਆਰਥਿਕ ਤੌਰ 'ਤੇ ਕਮਜ਼ੋਰ ਵਰਗ- 250 ਰੁਪਏ
ਸਾਬਕਾ ਫੌਜੀ- 200 ਰੁਪਏ
ਦਿਵਿਆਂਗ- 500 ਰੁਪਏ
ਉਮਰ ਹੱਦ
ਘੱਟੋ-ਘੱਟ ਉਮਰ- 18 ਸਾਲ
ਵੱਧ ਤੋਂ ਵੱਧ ਉਮਰ- 37 ਸਾਲ (ਰਾਖਵੀਆਂ ਸ਼੍ਰੇਣੀਆਂ ਲਈ 42 ਸਾਲ)
ਕਿਵੇਂ ਕਰੀਏ ਅਪਲਾਈ
ਚਾਹਵਾਨ ਤੇ ਯੋਗ ਉਮੀਦਵਾਰ PSSB ਦੀ ਅਧਿਕਾਰਤ ਵੈੱਬਸਾਈਟ https://sssb.punjab.gov.in/ 'ਤੇ 28 ਜਨਵਰੀ ਤੋਂ 28 ਫਰਵਰੀ 2023 ਤਕ ਆਨਲਾਈ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ https://sssb.punjab.gov.in/ 'ਤੇ ਜਾਓ।