ਨਵੀਂ ਦਿੱਲੀ, ਜੇਐੱਨਐੱਨ : ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (Central Teacher Eligibility Test 2021) ਫਾਰਮ ਭਰਨ ਵਾਲੇ ਉਮੀਦਵਾਰਾਂ ਲਈ ਕਾਫੀ ਮਹੱਤਵਪੂਰਨ ਅਪਡੇਟ ਹੈ। ਸੀਬੀਐੱਸਈ ਬੋਰਡ (Central Board of Secondary Education, CBSE) ਨੇ ਅਗਲੇ ਹਫ਼ਤੇ ਤੋਂ ਭਾਵ ਕਿ 16 ਦਸੰਬਰ ਤੋਂ ਪ੍ਰੀਖਿਆ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਲਈ ਇਕ ਅਹਿਮ ਐਲਾਨ ਕੀਤਾ ਹੈ। ਇਸ ਅਨੁਸਾਰ ਬੋਰਡ ਨੇ ਲੱਖਾਂ ਪ੍ਰੀਖਿਆਰਥੀਆਂ ਲਈ ਪ੍ਰੈਕਟਿਸ ਸੈਂਟਰ (Practice Center) ਦੀ ਲਿਸਟ ਜਾਰੀ ਕਰ ਦਿੱਤੀ ਹੈ।
ਬੋਰਡ ਨੇ ਕੁੱਲ 356 ਪ੍ਰੈਕਟਿਸ ਸੈਂਟਰ ਜਾਰੀ ਕੀਤੇ ਹਨ। ਇਸ ਦੇ ਤਹਿਤ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿਚ ਪ੍ਰੀਖਿਆ ਲਈ ਬਣਾਏ ਗਏ ਸੈਂਟਰਾਂ ਦੀ ਲਿਸਟ ਐਲਾਨ ਕੀਤੀ ਗਈ ਹੈ। ਇਸ ਦੇ ਤਹਿਤ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿਚ ਪ੍ਰੀਖਿਆ ਲਈ ਬਣਾਏ ਗਏ ਸੈਂਟਰਾੰ ਦੀ ਲਿਸਟ ਐਲਾਨ ਕੀਤੀ ਗਈ ਹੈ। ਇਨ੍ਹਾਂ ਸੈਂਟਰਾਂ ਵਿਚ ਜਾ ਕੇ ਉਮੀਦਵਾਰ ਆਨਲਾਈਨ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆ ਲਈ ਅਭਿਆਸ ਕਰ ਸਕਦੇ ਹਨ। ਇਸ ਨਾਲ ਹੀ ਬੋਰਡ ਨੇ ਆਫੀਸ਼ੀਲ ਪੋਟਰਲ ctet.nic.in 'ਤੇ ਮਾਰਕ ਟੈਸਟ ਦਾ ਲਿੰਕ ਵੀ ਐਕਟਿਵ ਕਰ ਦਿੱਤਾ ਗਿਆ ਹੈ। ਇਸ ਮਾਰਕ ਟੈਸਟ ਲਿੰਕ ਦੇ ਮਾਧਿਅਮ ਨਾਲ ਵਿਦਿਆਰਥੀ ਪ੍ਰੀਖਿਆ ਦੀ ਪ੍ਰੈਕਟਿਸ ਕਰ ਸਕਦੇ ਹਨ।
CTET 2021 ਦੀ ਪ੍ਰੀਖਿਆ ਪਹਿਲੀ ਵਾਰ ਔਨਲਾਈਨ ਮੋਡ ਵਿਚ ਕਰਵਾਈਆਂ ਜਾ ਰਹੀਆਂ ਹਨ। CBSE ਨੇ ਉਮੀਦਵਾਰਾਂ ਨੂੰ ਨਵੇਂ ਪ੍ਰੀਖਿਆ ਪੈਟਰਨ ਤੋਂ ਜਾਣੂ ਕਰਵਾਉਣ ਲਈ CTET ਦਸੰਬਰ 2021 ਦੇ ਮੌਕ ਟੈਸਟਾਂ ਅਤੇ ਅਭਿਆਸ ਕੇਂਦਰਾਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ। CTET ਪ੍ਰੀਖਿਆ ਵਿੱਚ 2 ਪੇਪਰ ਹੋਣਗੇ। ਇਸ ਦੇ ਅਨੁਸਾਰ, ਪੇਪਰ 1, ਇਹ ਉਹਨਾਂ ਉਮੀਦਵਾਰਾਂ ਲਈ ਕਰਵਾਇਆ ਜਾਂਦਾ ਹੈ ਜੋ ਪਹਿਲੀ ਤੋਂ 5ਵੀਂ ਜਮਾਤ ਦੇ ਅਧਿਆਪਕ ਬਣਨਾ ਚਾਹੁੰਦੇ ਹਨ। ਜਦੋਂ ਕਿ ਪੇਪਰ I ਵਿੱਚ ਪੰਜ ਭਾਗਾਂ ਤੋਂ ਪ੍ਰਸ਼ਨ ਪੁੱਛੇ ਜਾਂਦੇ ਹਨ, ਜਿਸ ਵਿੱਚ ਭਾਸ਼ਾ I, ਭਾਸ਼ਾ II, ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ, ਵਾਤਾਵਰਣ ਅਧਿਐਨ ਅਤੇ ਗਣਿਤ ਸ਼ਾਮਲ ਹਨ। ਜਦੋਂ ਕਿ ਪੇਪਰ II ਉਹਨਾਂ ਉਮੀਦਵਾਰਾਂ ਲਈ ਕਰਵਾਇਆ ਜਾਂਦਾ ਹੈ ਜੋ 6ਵੀਂ ਤੋਂ 8ਵੀਂ ਜਮਾਤ ਤੱਕ ਪੜ੍ਹਾਉਣਾ ਚਾਹੁੰਦੇ ਹਨ। CBSE ਦੁਆਰਾ ਕੀਤੀ ਗਈ ਇਕ ਤਾਜ਼ੇ ਐਲਾਨ ਵਿਚ ਕਿਹਾ ਗਿਆ ਹੈ ਕਿ CTET ਸਕੋਰ ਹੁਣ ਜੀਵਨ ਭਰ ਲਈ ਵੈਧ ਹੈ। ਅਜਿਹੇ 'ਚ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਲਈ ਵੱਡੀ ਰਾਹਤ ਦੀ ਖਬਰ ਹੈ।