ਰਾਧਿਕਾ ਕਪੂਰ, ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਦੂਸਰੀਆਂ ਪ੍ਰੀਖਿਆਵਾਂ ਵਾਂਗ ਸੈਂਟਰਲ ਟੀਚਰ ਐਲਿਜੀਬਿਲਟੀ (CTET) ਪ੍ਰੀਖਿਆਵਾਂ ਦੇ ਸੈਂਪਲ ਪੇਪਰ ਵੀ ਅਪਲੋਡ ਕਰ ਦਿੱਤੇ ਹਨ। ਹੁਣ ਤੋਂ ਪਹਿਲਾਂ ਤਕ ਸੀਬੀਐੱਸਈ ਬੋਰਡ ਪ੍ਰੀਖਿਆਵਾਂ ਦੇ ਹੀ ਸੈਂਪਲ ਪੇਪਰ ਅਪਲੋਡ ਕਰਦਾ ਆਇਆ ਹੈ। ਇਸ ਸਾਲ ਪਹਿਲੀ ਵਾਰ ਸੀਟੀਈਟੀ 2021 ਆਨਲਾਈਨ ਮੋਡ 'ਚ ਕਰਵਾਈ ਜਾ ਰਹੀ ਹੈ ਤਾਂ ਅਜਿਹੇ ਵਿਚ ਸੀਬੀਐੱਸਈ ਨੇ ਵਿਦਿਆਰਥੀਆਂ ਦੀ ਪ੍ਰੈਕਟਿਸ ਲਈ ਸੈਂਪਲ ਪੇਪਰ ਅਪਲੋਡ ਕੀਤੇ ਹਨ ਤਾਂ ਜੋ ਵੱਧ ਤੋੰ ਵੱਦ ਉਮੀਦਵਾਰ ਇਸ ਦਾ ਫਾਇਦਾ ਉਠਾ ਸਕਣ।
ਦੱਸ ਦੇਈਏ ਕਿ ਸੀਟੀਈਟੀ ਇਸ ਸਾਲ 16 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ ਜੋਕਿ 13 ਜਨਵਰੀ, 2022 ਤਕ ਜਾਰੀ ਰਹੇਗਾ। ਉਮੀਦਵਾਰ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਦਿਨ ਪ੍ਰੀਖਿਆ ਦੇ ਸਕਦੇ ਹਨ। ਜਿਸ ਦਿਨ ਵੀ ਪ੍ਰੀਖਿਆ ਦੇਣੀ ਹੈ, ਉਹ ਦੋ ਸ਼ਿਫਟਾਂ ਵਿਚ ਹੋਵੇਗੀ। ਪਹਿਲੀ ਸ਼ਿਫਟ ਸਵੇਰੇ 9.30 ਵਜੇ ਤੋਂ ਦੁਪਹਿਰੇ 12 ਵਜੇ ਤਕ ਅਤੇ ਦੂਸਰੀ ਸ਼ਿਫਟ ਦੁਪਹਿਰੇ 2.30 ਵਜੇ ਤੋੰ ਸ਼ਾਮ 5 ਵਜੇ ਤਕ ਰਹੇਗੀ। ਉਮੀਦਵਾਰ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ ਤੋਂ ਸੈਂਪਲ ਪੇਪਰ ਅਪਲੋਡ ਕਰ ਸਕਦੇ ਹਨ। ਬੋਰਡ ਨੇ ਹੋਰ ਪ੍ਰੀਖਿਆਵਾਂ ਵਾਂਗ ਸਾਲਵਡ ਤੇ ਅਨਸਾਲਵਡ ਦੋਵਾਂ 'ਚ ਸੈਂਪਲ ਪੇਪਰ ਅਪਲੋਡ ਕੀਤੇ ਹਨ ਤਾਂ ਜੋ ਉਮੀਦਵਾਰ ਦੋਵਾਂ ਤਰ੍ਹਾਂ ਨਾਲ ਪ੍ਰੈਕਟਿਸ ਕਰ ਸਕਣ।
ਇਸ ਤਰ੍ਹਾਂ ਸੈਂਪਲ ਪੇਪਰ ਹੋ ਸਕਦੇ ਹਨ ਡਾਊਨਲੋਡ
ਉਮੀਦਵਾਰ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਸੈਂਪਲ ਪੇਪਰ ਅਪਲੋਡ ਕਰ ਸਕਦੇ ਹਨ। ਇਸ ਦੇ ਲਈ ਸੀਟੀਈਟੀ ਡਾਟ ਐੱਨਆਈਸੀਡਾਟਇਨ 'ਤੇ ਜਾਣਾ ਪਵੇਗਾ। ਫਿਰ ਸੀਟੀਈਟੀ ਸੈਂਪਲ ਪੇਪਰਜ਼ 2021 ਦੀ ਆਪਸਨ 'ਤੇ ਕਲਿੱਕ ਕਰਨਾ ਪਵੇਗਾ। ਤੀਸਰੇ ਪੜਾਅ 'ਚ ਸੈਂਪਲ ਪੇਪਰ ਡਿਸਪਲੇ ਹੋਣਗੇ ਤੇ ਚੌਥੇ ਪੜਾਅ 'ਚ ਇਸ ਨੂੰ ਡਾਊਨਲੋਡ ਕਰ ਕੇ ਪੀਡੀਐੱਫ ਫਾਈਲ ਤਿਆਰ ਕਰਨੀ ਪਵੇਗੀ।
ਸਿਲੇਬਸ ਤੇ ਐਗਜ਼ਾਮ ਪੈਟਰਨ 'ਚ ਮਿਲੇਗੀ ਮਦਦ
ਮਾਹਿਰਾਂ ਦੀ ਮੰਨੀਏ ਤਾਂ ਇਸ ਸਾਲ ਤੋਂ ਸੀਟੀਈਟੀ ਦਾ ਸਿਲੇਬਸ ਤੇ ਪੈਟਰਨ ਦੋਵਾਂ 'ਚ ਹੀ ਬਦਲਾਅ ਕੀਤਾ ਗਿਆ ਹੈ। ਇਸ ਸਾਲ ਜਿਹੜੇ ਵੀ ਉਮੀਦਵਾਰ ਅਪੀਅਰ ਹੋ ਰਹੇ ਹਨ ਤਾਂ ਉਨ੍ਹਾਂ ਦੇ ਅੱਗੇ ਪ੍ਰੀਖਿਆ ਸਬੰਧੀ ਕੁਝ ਚੁਣੌਤੀ ਜ਼ਰੂਰ ਹੋਵੇਗੀ, ਇਸ ਲਈ ਪ੍ਰੀਖਿਆ ਤੋਂ ਪਹਿਲਾਂ ਪ੍ਰੈਕਟਿਸ ਬੇਹੱਦ ਜ਼ਰੂਰੀ ਹੈ। ਉਮੀਦਵਾਰ ਸੈਂਪਲ ਪੇਪਰਸ ਤੋਂ ਬਿਹਤਰ ਸਮਝ ਸਕਦੇ ਹਨ ਕਿਉਂਕਿ ਇਸ ਨੂੰ ਬਦਲੇ ਸਿਲੇਬਸ ਤੇ ਪੈਟਰਨ ਅਨੁਸਾਰ ਹੀ ਤਿਆਰ ਕੀਤਾ ਗਿਆ ਹੈ। ਸੈਂਪਲ ਪੇਪਰਜ਼ ਮਲਟੀਪਲ ਚੁਆਇਸ ਫਾਰਮੈੱਟ 'ਚ ਹੋਣਗੇ ਜਿਸ ਵਿਚ ਸਹੀ ਜਵਾਬ ਪੀਲੇ ਰੰਗ 'ਚ ਮਾਰਕ ਕੀਤਾ ਗਿਆ ਹੋਵੇਗਾ।