CBSE 10th Result 2023 : CBSE ਬੋਰਡ 10ਵੀਂ ਦੀਆਂ ਪ੍ਰੀਖਿਆਵਾਂ ਖਤਮ ਹੋ ਗਈਆਂ ਹਨ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ 15 ਫਰਵਰੀ, 2023 ਤੋਂ 21 ਮਾਰਚ, 2023 ਤਕ ਲਈਆਂ ਗਈਆਂ ਸਨ। ਪ੍ਰੀਖਿਆ ਦੇ ਆਖਰੀ ਦਿਨ 10ਵੀਂ ਜਮਾਤ ਵਿਚ ਬੇਸਿਕ ਮੈਥਸ ਤੇ ਸਟੈਂਡਰਡ ਮੈਥਸ ਦਾ ਪੇਪਰ ਹੋਇਆ। ਇਹ ਸਾਰੀਆਂ ਪ੍ਰੀਖਿਆਵਾਂ 2023 ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤਕ ਲਈਆਂ ਗਈਆਂ ਸਨ, ਜਿਸ ਵਿੱਚ ਵਿਦਿਆਰਥੀਆਂ ਨੂੰ ਕੁੱਲ 3 ਘੰਟੇ ਦਾ ਸਮਾਂ ਦਿੱਤਾ ਗਿਆ ਸੀ।
ਹੁਣ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਨਤੀਜੇ ਦੀ ਗੱਲ ਕਰੀਏ ਤਾਂ ਇਸ ਦੇ ਮਈ 'ਚ ਜਾਰੀ ਹੋਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਸੀਬੀਐਸਈ ਵੱਲੋਂ 15 ਤੋਂ 26 ਮਈ, 2023 ਦੇ ਵਿਚਕਾਰ ਸੀਬੀਐਸਈ 10ਵੀਂ ਜਮਾਤ ਦੇ ਨਤੀਜੇ 2023 ਦਾ ਐਲਾਨ ਕਰਨ ਦੀ ਉਮੀਦ ਹੈ। ਹਾਲਾਂਕਿ ਬੋਰਡ ਨੇ ਇਸ ਸਬੰਧ 'ਚ ਅਜੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਹਾਲਾਂਕਿ, ਇਹ ਉਮੀਦ ਕੀਤੀ ਜਾਂਦੀ ਹੈ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਖਤਮ ਹੋਣ ਤੋਂ ਬਾਅਦ, ਸੀਬੀਐਸਈ ਨਤੀਜੇ ਦੀ ਮਿਤੀ ਬਾਰੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰੇਗਾ।
ਨਤੀਜਾ ਦੇਖਣ ਲਈ ਇਨ੍ਹਾਂ ਵੇਰਵਿਆਂ ਦੀ ਪਵੇਗੀ ਲੋੜ
CBSE 10ਵੀਂ ਦਾ ਨਤੀਜਾ ਦੇਖਣ ਲਈ ਅਧਿਕਾਰਤ ਵੈੱਬਸਾਈਟ cbseresults.nic.in 'ਤੇ ਜਾਰੀ ਕੀਤਾ ਜਾਵੇਗਾ। ਨਤੀਜਾ 2023 ਦੀ ਜਾਂਚ ਕਰਨ ਲਈ ਵਿਦਿਆਰਥੀਆਂ ਨੂੰ ਨਤੀਜਾ ਲੌਗਇਨ ਵਿੰਡੋ ਵਿੱਚ ਆਪਣਾ ਰੋਲ ਨੰਬਰ, ਸਕੂਲ ਨੰਬਰ, ਜਨਮ ਮਿਤੀ ਅਤੇ ਐਡਮਿਟ ਕਾਰਡ ID ਦਰਜ ਕਰਨ ਦੀ ਲੋੜ ਹੁੰਦੀ ਹੈ।