Indian Army Recruitment 2022 : ਭਾਰਤੀ ਫ਼ੌਜ 'ਚ ਨੌਕਰੀ ਜਾਂ ਰੱਖਿਆ ਮੰਤਰਾਲੇ ਅਧੀਨ ਭਰਤੀ ਦੇ ਮੌਕਿਆਂ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਕੰਮ ਦੀ ਖ਼ਬਰ। ਰੱਖਿਆ ਮੰਤਰਾਲੇ ਅਧੀਨ 36 ਫੀਲਡ ਐਮਿਊਨਿਸ਼ਨ ਡਿਪੂ ਪਿੰਨ- 900484 ਸੀ/ਓ 56 ਏਪੀਓ 'ਚ ਵੱਖ-ਵੱਖ ਪੋਸਟਾਂ 'ਤੇ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇੰਪਲਾਇਮੈਂਟ ਨਿਊਜ਼ 'ਚ ਆਰਮੀ ਵੱਲੋਂ ਪ੍ਰਕਾਸ਼ਿਤ ਇਸ਼ਤਿਹਾਰ ਅਨੁਸਾਰ, ਮਟੀਰੀਅਲ ਅਸਿਸਟੈਂਟ, ਲੋਅਰ ਡਿਵੀਜ਼ਨ ਕਲਰਕ (ਐਲਡੀਸੀ), ਫਾਇਰਮੈਨ, ਟਰੇਡਸਮੈਨ ਮੇਟ, ਐਮਟੀਐਸ (ਗਾਰਡਨਰ), ਐਮਟੀਐਸ (ਮੈਸੇਂਜਰ) ਅਤੇ ਡਰਾਟਸਮੈਨ ਲਈ ਕੁੱਲ 383 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।
ਕਿਵੇਂ ਕਰੀਏ ਅਪਲਾਈ
ਰੱਖਿਆ ਮੰਤਰਾਲੇ ਵੱਲੋਂ 36 ਫੀਲਡ ਐਮੂਨੀਸ਼ਨ ਡਿਪੂਆਂ ਲਈ ਬਿਨੈ ਕਰਨ ਦੇ ਚਾਹਵਾਨ ਉਮੀਦਵਾਰ ਭਰਤੀ ਇਸ਼ਤਿਹਾਰ ਵਿੱਚ ਦਿੱਤੇ ਗਏ ਬਿਨੈ-ਪੱਤਰ ਦੁਆਰਾ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਭਾਰਤੀ ਫੌਜ ਦੇ ਅਧਿਕਾਰਤ ਪੋਰਟਲ indianarmy.nic.in ਤੋਂ ਅਸਾਮੀਆਂ ਲਈ ਨਿਰਧਾਰਤ ਯੋਗਤਾ ਮਾਪਦੰਡ ਤੇ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰਾਂ ਨੂੰ ਆਪਣੀ ਅਰਜ਼ੀ ਮੰਗੇ ਗਏ ਡਾਕਿਊਮੈਂਟਸ ਦੇ ਨਾਲ 36 ਫੀਲਡ ਐਮੂਨੀਸ਼ਨ ਡਿਪੂ ਪਿੰਨ - 900484 C/O 56 APO 'ਤੇ ਸਾਧਾਰਨ ਡਾਕ ਭੇਜ ਕੇ ਜਮ੍ਹਾ ਕਰਨੀ ਪਵੇਗੀ। ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ ਰੋਜ਼ਗਾਰ ਸਮਾਚਾਰ 'ਚ ਇਸ਼ਤਿਹਾਰ ਦੇ ਪ੍ਰਕਾਸ਼ਨ ਦੀ ਮਿਤੀ ਤੋਂ 21 ਦਿਨਾਂ ਦੇ ਅੰਦਰ ਹੈ।
Army Recruitment 2022 : ਯੋਗਤਾ ਮਾਪਦੰਡ
ਮੈਟੇਰੀਅਲ ਅਸਿਸਮੈਂਟ : ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ 'ਚ ਗ੍ਰੈਜੂਏਸ਼ਨ ਜਾਂ ਮੈਟੇਰੀਅਲ ਮੈਨੇਜਮੈਂਟ 'ਚ ਡਿਪਲੋਮਾ ਜਾਂ ਕਿਸੇ ਵੀ ਟਰੇਡ 'ਚ ਇੰਜੀਨੀਅਰਿੰਗ ਡਿਪਲੋਮਾ।
ਲੋਅਰ ਡਵੀਜ਼ਨ ਕਲਰਕ (LDC) : ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ।
ਫਾਇਰਮੈੱਨ : ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ।
ਟ੍ਰੇਡਸਮੈੱਨ ਮੇਟ : ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ।
ਐੱਮਟੀਐੱਸ (ਮੈਸੰਡਰ) : ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ
ਡਰਾਫਟਸਮੈੱਨ : ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ। ਡਰਾਫਟਸਮੈੱਨ (ਸਿਵਲ) 'ਚ ਦੋ ਸਾਲ ਦਾ ਡਿਪਲੋਮਾ/ਸਰਟੀਫਿਕੇਟ।
ਸਾਰੀਆਂ ਪੋਸਟਾਂ ਲਈ ਉਮੀਦਵਾਰਾਂ ਦੀ ਉਮਰ ਅਪਲਾਈ ਕਰਨ ਦੀ ਆਖਰੀ ਤਰੀਕ ਨੂੰ 18 ਸਾਲ ਤੋਂ ਘੱਟ ਤੇ 25 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ।