ਨਵੀਂ ਦਿੱਲੀ, ਜੇਐੱਨਐੱਨ : ਸੀਐੱਸਆਈਆਰ ਯੂਜੀਸੀ ਪ੍ਰੀਖਿਆ 2021 ਦੀ ਸਮਾਂ-ਸੂਚੀ ਜਾਰੀ ਕਰ ਦਿੱਤੀ ਗਈ ਹੈ। ਐੱਨਟਏ ਨੇ Council of Scientific and Industrial Research, CSIR ਰਾਸ਼ਟਰੀ ਯੋਗਤਾ ਪ੍ਰੀਖਿਆ ਜੂਨ 2021 (UGC NET Exam 2021) , (National Testing Agency, NTA) ਪ੍ਰੀਖਿਆ ਦੀ ਵਿਸ਼ਾ-ਵਾਰ ਅਤੇ ਸ਼ਿਫਟ-ਵਾਰ ਸਮਾਂ-ਸੂਚੀ csirnet.nta.nic.in ’ਤੇ ਜਾਰੀ ਕੀਤੀ ਗਈ ਹੈ। ਇਸ ਅਨੁਸਾਰ ਇਹ ਪ੍ਰੀਖਿਆ 29 ਜਨਵਰੀ, 15 ਫਰਵਰੀ, 16 ਫਰਵਰੀ ਅਤੇ 17 ਫਰਵਰੀ 2022 ਨੂੰ ਹੋਵੇਗੀ। ਇਹ ਪ੍ਰੀਖਿਆ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਕਰਵਾਈ ਜਾਵੇਗੀ।
ਅਨੁਸੂਚੀ ਅਨੁਸਾਰ Earth, Atmospheric, Ocean And Planetary Sciences ਦੀ ਪ੍ਰੀਖਿਆ 29 ਜਨਵਰੀ, 2022 ਨੂੰ ਆਯੋਜਿਤ ਕੀਤੀ ਜਾਵੇਗੀ। ਜਦੋਂਂ ਕਿ 15 ਫਰਵਰੀ, 2022- ਭੌਤਿਕ ਵਿਗਿਆਨ, 16 ਫਰਵਰੀ, 2022- ਗਣਿਤ ਵਿਗਿਆਨ, 16 ਫਰਵਰੀ, 2022- ਰਸਾਇਣ ਵਿਗਿਆਨ, 17 ਫਰਵਰੀ, 2022- ਜੀਵਨ ਵਿਗਿਆਨ (ਗਰੁੱਪ-1) ਅਤੇ 17 ਫਰਵਰੀ, 2022- ਜੀਵਨ ਵਿਗਿਆਨ (ਗਰੁੱਪ-2)। ਦੀ ਪ੍ਰੀਖਿਆ ਕਰਵਾਈ ਜਾਵੇਗੀ।
ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਕਰਵਾਈ ਜਾਵੇਗੀ। ਇਸ ਮੁਤਾਬਕ ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤਕ ਅਤੇ ਦੂਜੀ ਸ਼ਿਫਟ ਦੁਪਹਿਰ 3 ਤੋਂ ਸ਼ਾਮ 6 ਵਜੇ ਤਕ ਹੈ। ਪ੍ਰੀਖਿਆ ਸੀਬੀਟੀ ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਵਿੱਚ ਬਹੁ-ਵਿਕਲਪੀ ਪ੍ਰਸ਼ਨਾਂ ਵਾਲੇ ਪ੍ਰਸ਼ਨ ਹੋਣਗੇ।
ਜਲਦੀ ਜਾਰੀ ਹੋਣਗੇ ਐਡਮਿਟ ਕਾਰਡ
ਸੀਐੱਸਆਈਆਰ ਪ੍ਰੀਖਿਆ ਲਈ ਐਡਮਿਟ ਕਾਰਡ ਜਲਦੀ ਹੀ ਜਾਰੀ ਕੀਤੇ ਜਾਣਗੇ। ਇਸ ਲਈ ਜਿਹੜੇ ਉਮੀਦਵਾਰ ਇਮਤਿਹਾਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ, ਉਹ ਸੀਐੱਸਆਈਆਰ ਦੀ ਅਧਿਕਾਰਤ ਸਾਈਟ ਰਾਹੀਂ ਦਾਖ਼ਲਾ ਕਾਰਡ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਡਾਊਨਲੋਡ ਕਰਨ ਦੀ ਸੂਚਨਾ ਐੱਨਟੀਏ ਦੀ ਵੈੱਬਸਾਈਟ ਤੋਂ ਮਿਲ ਜਾਵੇਗੀ। ਅਜਿਹੀ ਸਥਿਤੀ ਵਿਚ, ਉਮੀਦਵਾਰਾਂ ਨੂੰ ਅਧਿਕਾਰਤ ਪੋਰਟਲ ’ਤੇ ਜਾਂਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
5 ਵਿਸ਼ਿਆਂ ਲਈ ਹੋਵੇਗੀ ਪ੍ਰੀਖਿਆ
ਸੀਐੱਸਆਈਆਰ ਪ੍ਰੀਖਿਆ ਵੱਖ-ਵੱਖ ਯੂਨੀਵਰਸਿਟੀਆਂਂਵਿੱਚ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਸ) ਅਤੇ ਲੈਕਚਰਸ਼ਿਪ ਸਹਾਇਕ ਪ੍ਰੋਫੈਸਰ ਦੀਆਂਂ ਅਸਾਮੀਆਂ ਲਈ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਇਹ ਪ੍ਰੀਖਿਆ 5 ਵਿਸ਼ਿਆ ਲਈ ਕਰਵਾਈ ਜਾਂਦੀ ਹੈ। ਇਮਤਿਹਾਨ ਨਾਲ ਸਬੰਧਤ ਹੋਰ ਜਾਣਕਾਰੀ ਲਈ, ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ’ਤੇ ਜਾਣਾ ਚਾਹੀਦਾ ਹੈ।