ਅਭਿਸ਼ੇਕ ਤ੍ਰਿਪਾਠੀ, ਦੁਬਈ : ਪਾਕਿਸਤਾਨ ਨੂੰ ਹਰਾ ਕੇ ਆਸਟ੍ਰੇਲੀਆ ਦੀ ਟੀਮ ਨੇ ਟੀ-20 ਵਿਸ਼ਵ ਕੱਪ 2021 ਦਾ ਫਾਈਨਲ ’ਚ ਥਾਂ ਬਣਾ ਲਈ ਹੈ। ਇਸ ਦੇ ਨਾਲ ਹੀ ਇਹ ਵੀ ਤੈਅ ਹੋ ਗਿਆ ਕਿ ਇਸ ਵਾਰ ਦੁਨੀਆ ਨੂੰ ਨਵਾਂ ਟੀ-20 ਵਿਸ਼ਵ ਕੱਪ ਚੈਂਪੀਅਨ ਮਿਲੇਗਾ । ਐਤਵਾਰ 14 ਨਵੰਬਰ ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ’ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਖਿਤਾਬੀ ਮੁਕਾਬਲਾ ਹੋਵੇਗਾ। ਦੋਵੇਂ ਟੀਮਾਂ ਨੇ ਇਸ ਤੋਂ ਪਹਿਲਾਂ ਕਦੀ ਵੀ ਇਹ ਖਿਤਾਬ ਨਹੀਂ ਜਿੱਤਿਆ। ਅਜਿਹੇ ’ਚ ਹੁਣ ਦੁਨੀਆ ਨੂੰ ਨਵਾਂ ਟੀ-20 ਵਿਸ਼ਵ ਕੱਪ ਚੈਂਪੀਅਨ ਮਿਲਣ ਵਾਲਾ ਹੈ।
ਦੂਸਰੇ ਸੈਮੀਫਾਈਨਲ ਲਈ ਦੁਬਈ ਸਟੇਡੀਅਮ ਪਾਕਿਸਤਾਨੀ ਸਮਰਥਕਾਂ ਨਾਲ ਭਰਿਆ ਹੋਇਆ ਸੀ ਪਰ ਪਾਕਿਸਤਾਨੀ ਫੈਨਜ਼ ਨੂੰ ਨਿਰਾਸ਼ਾ ਹੱਥ ਲੱਗੀ ਕਿਉਂਕਿ ਮੈਥਿਊ ਨੇ 17 ਗੇਂਦਾਂ ’ਤੇ ਨਾਬਾਦ 41 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਆਸਟ੍ਰੇਲੀਆ ਨੂੰ 6 ਗੇਂਦਾਂ ਬਾਕੀ ਰਹਿੰਦਿਆ 5 ਵਿਕਟਾਂ ਨਾਲ ਜਿੱਤ ਦੁਆ ਦਿੱਤੀ। ਪਾਕਿਸਤਾਨ ਦੀ ਟੀਮ ਇਕ ਖਿਤਾਬ ਟੀ-20 ਵਿਸ਼ਵ ਕੱਪ ਜਿੱਤ ਚੁੱਕੀ ਹੈ। ਪਾਕਿਸਤਾਨ ਨੇ 2009 ’ਚ ਇਹ ਕੱਪ ਆਪਣੇ ਨਾਮ ਕੀਤਾ ਸੀ।
ਦੋਵੇਂ ਸੈਮੀਫਾਈਨਲ ਇਕੋਂ ਜਿਹੇ
ਇਸ ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ ਇਕੋਂ ਜਿਹੇ ਰੋਮਾਂਚਿਕ ਰਹੇ। ਬੁੱਧਵਾਰ ਨੂੰ ਆਬੂ ਧਾਬੀ ’ਚ ਖੇਡੇ ਗਏ ਪਹਿਲੇ ਪਹਿਲੇ ਸੈਮੀਫਾਈਨਲ ’ਚ ਨਿਊਜ਼ੀਲੈਂਡ ਨੂੰ ਇੰਗਲੈਂਡ ਤੋਂ ਜਿੱਤਣ ਲਈ 24 ਗੇਂਦਾਂ ’ਤੇ 57 ਦੌੜਾਂ ਦੀ ਜ਼ਰੂਰਤ ਸੀ ਅਤੇ ਜਿਮੀ ਨੀਸ਼ਾਮ ਨੇ 11 ਗੇਂਦਾਂ ’ਤੇ 27 ਦੌੜਾਂ ਬਣਾ ਕੇ ਮੈਚ ਪਲਟ ਦਿੱਤਾ ਸੀ। ਇਸਦੇ ਬਆਦ ਡੈਰਿਲ ਨੇ 19ਵੇਂ ਓਪਰ ਦੀ ਆਖਰੀ ਗੇਂਦ ’ਤੇ ਚੌਕਾ ਲਗਾ ਕੇ ਆਪਣੀ ਟੀਮ ਨੂੰ 6 ਗੇਂਦਾਂ ਬਾਕੀ ਰਹਿੰਦਿਆ 5 ਵਿਕਟਾਂ ਨਾਲ ਜਿੱਤ ਦੁਆ ਦਿੱਤੀ ਸੀ। ਵੀਰਵਾਰ ਨੂੰ ਦੁਬਈ ’ਚ ਦੂਜੇ ਸੈਮੀਫਾਈਨਲ ’ਚ ਆਸਟ੍ਰੇਲੀਆ ਨੂੰ ਆਖਰੀ ਚਾਰ ਓਵਰਾਂ ’ਚ 50 ਦੋੜਾਂ ਦੀ ਜ਼ਰੂਰਤ ਸੀ। ਆਸਟ੍ਰੇਲੀਆ ਦੇ ਵਿਕਟ ਕੀਪਰ ਵੇਡ ਨੇ ਪਾਕਿਸਚਤਾਨ ਦੇ ਸਭ ਤੋਂ ਤੇਜ਼ ਗੇਂਦਬਾਜ ਸ਼ਾਹੀਨ ਅਫ਼ਰੀਦੀ ਦੇ 19ਵੇਂ ਓਵਰ ਦੀ ਆਖਰੀ 3 ਗੇਂਦਾਂ ’ਤੇ 3 ਛੱਕੇ ਲਗਾ ਕੇ ਆਪਣੀ ਟੀਮ ਨੂੰ 6 ਗੇਂਦਾਂ ਬਾਕੀ ਰਹਿੰਦਿਆ 5 ਵਿਕਟਾਂ ਨਾਲ ਜਿੱਤ ਦੁਆ ਦਿੱਤੀ।