IND vs NZ ODI : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਲੰਬੇ ਸਮੇਂ ਤੋਂ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਹਨ। ਕਿੰਗ ਕੋਹਲੀ ਦੀ ਫਾਰਮ 'ਚ ਵਾਪਸੀ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਪਰ ਨਿਊਜ਼ੀਲੈਂਡ ਖਿਲਾਫ ਖੇਡੇ ਜਾ ਰਹੇ ਤੀਜੇ ਵਨਡੇ (IND vs NZ 3rd ODI) ਵਿੱਚ ਵਿਰਾਟ ਕੋਹਲੀ ਦੇ ਦੋ ਦਿਵਿਆਂਗ ਪ੍ਰਸ਼ੰਸਕਾਂ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਦਰਅਸਲ, ਟਿਕਟਾਂ ਦੀ ਕਮੀ ਨੂੰ ਦੇਖਦੇ ਹੋਏ ਦੋ ਨੇਤਰਹੀਣਾਂ ਨੂੰ ਪੁਲਿਸ ਵਾਲਿਆਂ ਨੇ ਸਟੇਡੀਅਮ ਅੰਦਰ ਜਾਣ ਤੋਂ ਰੋਕ ਦਿੱਤਾ ਸੀ। ਹਾਲਾਂਕਿ ਇਨ੍ਹਾਂ ਦੋਹਾਂ ਨੇਤਰਹੀਣਾਂ ਨੂੰ ਕੁਝ ਸਮੇਂ ਬਾਅਦ ਐਂਟਰੀ ਮਿਲ ਗਈ। ਅਜਿਹੀ ਸਥਿਤੀ ਵਿੱਚ ਆਓ ਇਸ ਲੇਖ ਦੇ ਜ਼ਰੀਏ ਇਸ ਮਾਮਲੇ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ।
ਦਰਅਸਲ, ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜੇ ਅਤੇ ਆਖਰੀ ਵਨਡੇ (IND vs NZ 3rd ODI) 'ਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਦੋ ਦਿਵਿਆਂਗ ਪ੍ਰਸ਼ੰਸਕਾਂ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਦੱਸ ਦੇਈਏ ਕਿ ਦੋ ਨੇਤਰਹੀਣ ਪ੍ਰਸ਼ੰਸਕ ਆਪਣੇ ਦੋ ਸਹਾਇਕਾਂ ਨਾਲ ਹੋਲਕਰ ਸਟੇਡੀਅਮ ਪਹੁੰਚੇ, ਜਿਨ੍ਹਾਂ ਦੇ ਨਾਂ ਆਸ਼ੀਸ਼ ਚੌਹਾਨ ਤੇ ਅਭਿਸ਼ੇਕ ਨਾਮਦੇਵ ਹਨ। ਇਨ੍ਹਾਂ ਦੋਵਾਂ ਨੂੰ ਪੁਲਿਸ ਨੇ ਲੋੜੀਂਦੀਆਂ ਟਿਕਟਾਂ ਨਾ ਹੋਣ ਕਾਰਨ ਆਪਣੇ ਸਹਾਇਕਾਂ ਸਮੇਤ ਅੰਦਰ ਨਹੀਂ ਜਾਣ ਦਿੱਤਾ।
ਚੌਹਾਨ ਦੀ ਭੈਣ ਅੰਜਲੀ ਨੇ ਪੀਟੀਆਈ ਨਾਲ ਗੱਲ ਕਰਦੇ ਹੋਏ ਕਿਹਾ, ''ਮੇਰੇ ਭਰਾ ਨੇ ਮੈਚ ਲਈ ਟਿਕਟ ਖਰੀਦੀ ਸੀ ਪਰ ਮੈਨੂੰ ਇਹ ਕਹਿ ਕੇ ਸਟੇਡੀਅਮ 'ਚ ਜਾਣ ਤੋਂ ਰੋਕ ਦਿੱਤਾ ਗਿਆ ਕਿ ਇਕ ਟਿਕਟ 'ਤੇ ਸਿਰਫ ਇਕ ਵਿਅਕਤੀ ਨੂੰ ਹੀ ਐਂਟਰ ਹੋਣ ਦਿੱਤਾ ਜਾਵੇਗਾ।'' ਇਸ ਤੋਂ ਬਾਅਦ ਦੋ ਨੇਤਰਹੀਣਾਂ ਦੇ ਸਹਾਇਕਾਂ ਨੇ ਮੌਕੇ 'ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ, ਜਿਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਸਟੇਡੀਅਮ ਅੰਦਰ ਜਾਣ ਦਿੱਤਾ ਗਿਆ।
ਇਸ ਦੇ ਨਾਲ ਹੀ ਸਬ-ਇੰਸਪੈਕਟਰ ਸਪਨਾ ਡੋਡੀਆ ਨੇ ਕਿਹਾ, "ਅਸੀਂ ਨੇਤਰਹੀਣਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਸਟੇਡੀਅਮ ਵਿੱਚ ਦਾਖਲ ਹੋਣ ਵਿੱਚ ਮਦਦ ਕੀਤੀ ਕਿਉਂਕਿ ਹਰ ਪ੍ਰਸ਼ੰਸਕ ਬਹੁਤ ਖੁਸ਼ੀ ਨਾਲ ਭਾਰਤ ਦਾ ਮੈਚ ਦੇਖਣ ਆਉਂਦਾ ਹੈ।"
ਇਸ ਦੇ ਨਾਲ ਹੀ ਨੇਤਰਹੀਣ ਨਾਮਦੇਵ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਸਟੇਡੀਅਮ 'ਚ ਅੰਤਰਰਾਸ਼ਟਰੀ ਕ੍ਰਿਕਟ ਮੈਚ ਦੇਖਣ ਆਇਆ ਹੈ, ਹੁਣ ਤਕ ਉਸ ਨੇ ਕੁਮੈਂਟਰੀ ਸੁਣ ਕੇ ਖੇਡ ਦਾ ਆਨੰਦ ਮਾਣਿਆ ਹੈ। “ਮੈਂ ਕੋਹਲੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਜਦੋਂ ਉਹ ਸੈਂਕੜਾ ਜੜਦਾ ਹੈ ਜਾਂ ਵਧੀਆ ਬੱਲੇਬਾਜ਼ੀ ਕਰਦਾ ਹੈ ਤਾਂ ਮੈਨੂੰ ਉਸ ਦੀ ਕੁਮੈਂਟਰੀ ਸੁਣਨਾ ਚੰਗਾ ਲੱਗਦਾ ਹੈ।
ਦੂਜੇ ਪਾਸੇ ਆਸ਼ੀਸ਼ ਚੌਹਾਨ ਨੇ ਵੀ ਕੋਹਲੀ ਨੂੰ ਆਪਣਾ ਪਸੰਦੀਦਾ ਖਿਡਾਰੀ ਦੱਸਿਆ ਅਤੇ ਕਿਹਾ ਕਿ 'ਮੈਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕ ਹੈ ਤੇ ਹੁਣ ਤਕ ਮੈਂ ਕੁਮੈਂਟਰੀ ਸੁਣ ਕੇ ਮੈਚ ਦਾ ਮਜ਼ਾ ਲੈ ਰਿਹਾ ਹਾਂ। ਇਹ ਪਹਿਲੀ ਵਾਰ ਹੈ ਜਦੋਂ ਮੈਂ ਲਾਈਵ ਮੈਚ ਦੇਖਣ ਆਇਆ ਹਾਂ।'