ਅੰਕੁਸ਼ ਸ਼ੁਕਲਾ, ਕਾਨਪੁਰ : ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਖਿਤਾਬੀ ਮੁਕਾਬਲੇ ’ਚ ਮਿਲੀ ਹਾਰ ਦੇ ਬਾਅਦ ਭਾਰਤੀ ਟੈਸਟ ਟੀਮ ਇਕ ਵਾਰ ਫਿਰ ਵੀਰਵਾਰ ਨੂੰ ਇੱਥੇ ਗ੍ਰੀਨਪਾਰਟ ਸਟੇਡੀਅਮ ’ਚ ਨਿਊਜ਼ੀਲੈਂਡ ਦਾ ਸਾਹਮਣਾ ਕਰਨ ਉਤਰੇਗੀ। ਹਾਲਾਂਕਿ ਟੀਮ ਇੰਡੀਆ ਇਸ ਵਾਰ ਆਪਣੇ ਘਰ ’ਚ ਖੇਡ ਰਹੀ ਹੈ ਪਰ ਉਹ ਕਈ ਸਟਾਰ ਖਿਡਾਰੀਆਂ ਦੇ ਬਿਨਾਂ ਇਸ ਟੈਸਟ ਮੈਚ ’ਚ ਉਤਰੇਗੀ। ਕਪਤਾਨ ਵਿਰਾਟ ਕੋਹਲੀ ਦੀ ਗੈਰ ਮੌਜੂਦਗੀ ’ਚ ਅਜਿੰਕੇ ਰਹਾਣੇ ਪਹਿਲੇ ਟੈਸਟ ’ਚ ਟੀਮ ਇੰਡੀਆ ਦੀ ਕਮਾਨ ਸੰਭਾਲਣਗੇ। ਜਦਕਿ ਨਵੇਂ ਟੀ-20 ਕਪਤਾਨ ਰੋਹਿਤ ਸ਼ਰਮਾ ਦੇ ਬਾਅਦ ਇਹ ਟੀਮ ਇੰਡੀਆ ਦੀ ਪਹਿਲੀ ਟੈਸਟ ਸੀਰੀਜ਼ ਹੈ। ਦ੍ਰਾਵਿੜ ਦੇ ਮਾਰਗਦਰਸ਼ਨ ’ਚ ਭਾਰਤ ਨੇ ਨਿਊਜੀਲੈਂਡ ਨਾਲ ਘਰੇਲੂ ਟੀ-20 ਸੀਰੀਜ਼ 3-0 ਨਾਲ ਆਪਣੇ ਨਾਮ ਕੀਤੀ ਪਰ ਉਸਦੀ ਕੋਚਿੰਗ ਦੀ ਅਸਲੀ ਪ੍ਰੀਖਿਆ ਤਾਂ ਹੁਣ ਸ਼ੁਰੂ ਹੋਵੇਗੀ। ਲੰਬੇ ਫਾਰਮੈਟ ’ਚ ਟੀਮ ਪ੍ਰਬੰਧਕ ਦੀ ਰਣਨੀਤੀ ਕਾਫੀ ਅਹਿਮ ਹੁੰਦੀ ਹੈ ਤੇ ਦ੍ਰਾਵਿੜ ਨੇ ਵੀ ਰੋਹਿਤ ਦੀ ਗੈਰ ਮੌਜੂਦਗੀ ’ਚ ਕੇਐੱਲ ਰਾਹੁਲ ਦੇ ਨਾਲ ਮਯੰਕ ਨਾਲ ਪਾਰੀ ਦਾ ਆਗਾਜ਼ ਕਰਨ ਦੀ ਰਣਨੀਤੀ ਬਣਾਈ ਸੀ ਤੇ ਸ਼ੁਭਮਨ ਗਿੱਲ ਨੂੰ ਮੱਧਕ੍ਰਮ ’ਚ ਖਿਡਾਉਣ ਦੀ ਯੋਜਨਾ ਸੀ ਪਰ ਠੀਕ ਦੋ ਦਿਨ ਪਹਿਲਾਂ ਹੀ ਕੇਐੱਲ ਰਾਹੁਲ ਜ਼ਖਮੀ ਹੋਣ ਦੀ ਵਜ੍ਹਾ ਨਾਲ ਸੀਰੀਜ਼ ਤੋਂ ਹੱਟ ਗਏ ਤੇ ਅਜਿਹੇ ’ਚ ਹੁਣ ਇਹ ਲਗਪਗ ਤੈਅ ਹੈ ਕਿ ਦ੍ਰਾਵਿੜ ਨੂੰ ਆਪਣੀ ਰਣਨੀਤੀ ਬਦਲਣ ’ਤੇ ਮਜਬੂਰ ਹੋਣਾ ਪਵੇਗਾ ਤੇ ਇਸ ਲਈ ਹੁਣ ਮਯੰਕ ਦੇ ਨਾਲ ਸ਼ੁਭਮਨ ਦੇ ਪਾਰੀ ਦਾ ਆਗਾਜ਼ ਕਰਨ ਦੀ ਸੰਭਾਵਨਾ ਹੈ।
ਸਲਾਮੀ ਬੱਲੇਬਾਜ਼ਾਂ ਦੇ ਬਾਅਦ ਮੱਦਕ੍ਰਮ ਦਾ ਭਾਰ ਕਪਤਾਨ ਅਜਿੰਕੇ ਰਹਾਣੇ ਤੇ ਉਪ ਕਪਤਾਨ ਚੇਤੇਸ਼ਵਰ ਪੁਜਾਰਾ ਦੇ ਮੋਢਿਆਂ ’ਤੇ ਰਹੇਗਾ। ਉਨ੍ਹਾਂ ਦਾ ਸਾਥ ਦੇਣ ਲਈ ਯੁਵਾ ਸ਼੍ਰੇਅਸ ਅਈਅਰ ਵੀ ਰਹਿਣਗੇ ਜਿਨ੍ਹਾਂ ਟੈਸਟ ’ਚ ਸ਼ੁਰੂਆਤ ਦਾ ਮੌਕਾ ਮਿਲੇਗਾ। ਯੁਵਾ ਵਿਕਟਕੀਪਰ ਰਿਸ਼ਭ ਪੰਤ ਵੀ ਇਸ ਸੀਰੀਜ਼ ਦਾ ਹਿੱਸਾ ਨਹੀਂ ਹਨ ਤੇ ਅਜਿਹੇ ’ਚ 6 ਨੰਬਰ ’ਤੇ ਅਨੁਭਵੀ ਵਿਕਟਕੀਪਰ ਰਿਧੀਮਾਨ ਸਾਹਾ ਉਤਰੇਂਗੇ। ਜੋ ਕਰੀਬ 11 ਮਹੀਨੇ ਬਾਅਦ ਕੋਈ ਟੈਸਟ ਮੈਚ ਖੇਲਣਗੇ।
ਡਬਲਯੂਟੀਸੀ ਫਾਈਨਲ ਇੰਗਲੈਂਡ ’ਚ ਖੇਡਿਆ ਗਿਆ ਸੀ ਤੇ ਇੱਥੋਂ ਦੇ ਹਾਲਾਤ ਉਥੋਂ ਦੇ ਹਾਲਾਤ ਤੋਂ ਕਾਫੀ ਅਗਲ ਹੋਣਗੇ। ਇੰਗਲੈਂਡ ਦੀ ਪਿੱਚ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਸੀ ਜਦਕਿ ਗ੍ਰੀਨਪਾਰਕ ਦੀ ਪਿੱਚ ਹਮੇਸ਼ਾ ਤੋਂ ਸਪਿੰਨਰਾਂ ਨੂੰ ਮਦਦ ਕਰਦੀ ਹੈ। ਇਸ ਮੈਦਾਨ ’ਤੇ ਭਾਰਤੀ ਟੀਮ ਨੇ ਸਾਲ 2016 ’ਚ ਸਪਿਨਰਾਂ ਦੀ ਮਦਦ ਨਾਲ ਕੀਵੀ ਟੀਮ ਨੂੰ ਵੱਡੇ ਅੰਤਰ ਨਾਲ ਹਰਾਇਆ ਸੀ। ਇਕ ਵਾਰ ਫਿਰ ਟੀਮ ਇੰਡੀਆ ਉਸੇ ਤਰ੍ਹਾਂ ਦਾ ਪ੍ਰਦਰਸ਼ਨ ਕਰ ਸੀਰੀਜ਼ ’ਚ ਬੜ੍ਹਤ ਲੈਣ ਦੀ ਕੋਸ਼ਿਸ਼ ਕਰੇਗੀ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਤਿੰਨ ਸਪਿਨਰਾਂ ਨਾਲ ਉਤਰੇਗੀ। ਅਨੁਭਵੀ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਦਾ ਅੰਤਿਮ ਗਿਆਰਾ ’ਚ ਸ਼ਾਮਲ ਹੋਣਾ ਤੈਅ ਹੈ ਜਦਕਿ ਉਸਦਾ ਸਾਥ ਦੇਣ ਲਈ ਰਵਿੰਦਰ ਜਡੇਜਾ ਤੇ ਅਕਸ਼ਰ ਪਟੇਲ ਹੋਣਗੇ।
ਤੇਜ਼ ਗੇਂਦਬਾਜ਼ੀ ਹਮਲੇ ਦੀ ਗੱਲ ਕਰੀਏ ਤਾਂ ਅਨੁਭਵੀ ਇਸ਼ਾਂਤ ਸ਼ਰਮਾ ਅਭਿਆਸ ਦੌਰਾਨ ਲੈਅ ’ਚ ਨਹੀਂ ਦਿੱਖੇ ਤੇ ਹਾਲਾਤ ਵੀ ਉਸਦੇ ਅਨੁਕੂਲ ਨਜ਼ਰ ਨਹੀਂ ਆ ਰਹੇ ਹਨ। ਅਜਿਹੇ ’ਚ ਮੁਹੰਮਦ ਸਿਰਾਜ਼ ਨੂੰ ਅੰਤਿਮ ਗਿਆਰਾ ’ਚ ਸ਼ਾਮਲ ਕੀਤਾ ਜਾ ਸਕਦਾ ਹੈ ਤੇ ਜੇਕਰ ਉਨ੍ਹਾਂ ਦੀ ਜਗ੍ਹਾ ਇਸ਼ਾਂਤ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਸ ’ਤੇ ਟੀਮ ਪ੍ਰਬੰਧਕਾਂ ਨੂੰ ਸਹੀ ਸਾਬਤ ਕਰਨ ਦਾ ਦਬਾਅ ਵੀ ਹੋਵੇਗਾ। ਉਮੇਸ਼ ਯਾਦਵ ਦਾ ਆਖਰੀ ਗਿਆਰਾ ’ਚ ਜਗ੍ਹਾ ਬਣਾਉਣ ਲਗਪਗ ਤੈਅ ਹੈ।
ਉਥੇ ਹੀ, ਨਿਊਜ਼ੀਲੈਂਡ ਦੀ ਟੀਮ ਦੀ ਬੱਲੇਬਾਜ਼ੀ ਕ੍ਰਮ ’ਚ ਕਪਤਾਨ ਕੇਨ ਵਿਲੀਅਮਸਨ ਤੇ ਰਾਸ ਟੇਲਰ ਵਰਗੇ ਬਿਹਤਰੀਨ ਬੱਲੇਬਾਜ਼ ਹੋਣਗੇ, ਜੋ ਭਾਰਤੀ ਸਪਿਨਰਾਂ ਦੀ ਪ੍ਰੀਖਿਆ ਲੈਣਗੇ। ਇਹ ਦੋਵੇਂ ਸਪਿਨਰਾਂ ਖਿਲਾਫ ਹਮੇਸ਼ਾ ਬਿਹਤਰ ਪ੍ਰਦਸ਼ਨ ਕਰਦੇ ਹਨ। ਟਾਮ ਲਾਥਮ ਤੇ ਹੈਨਰੀ ਨਿਕੋਲਸ ਵੀ ਚੰਗੀ ਤਿਆਰੀਆਂ ਨਾਲ ਇੱਥੇ ਆਉਣਗੇ। ਨਿਊਜ਼ੀਲੈਂਡ ਵੱਲੋਂ ਟਿਮ ਸਾਊਥੀ ਤੇ ਨੀਰਲ ਵੈਗਨਰ ਨਵੀਂ ਗੇਂਦ ਦਾ ਜ਼ਿੰਮਾ ਸੰਭਾਲਣਗੇ, ਜਦਕਿ ਸਪਿਨ ਵਿਭਾਗ ’ਚ ਖੱਬੇ ਹੱਥ ਦੇ ਸਪਿਨਰ ਏਜਾਜ ਪਟੇਲ ਤੇ ਮਿਸ਼ੇਲ ਸੇਂਟਨਰ ਦੇ ਇਲਾਵਾ ਆਫ ਸਪਿਨਰ ਵਿਲੀਅਮ ਸਮਰਵਿਲੇ ਨੂੰ ਆਖਰੀ ਗਿਆਰਾ ’ਚ ਰੱਖਿਆ ਜਾ ਸਕਦਾ ਹੈ। ਰਚਿਨ ਰਵਿੰਦਰ ਵੀ ਨਿਊਜ਼ੀਲੈਂਡ ਨੂੰ ਸਪਿਨ ’ਚ ਬਦਲਾਅ ਉਪਲਬਧ ਕਰਵਾਉਂਦੇ ਹਨ।
ਟਾਸ :
ਮੈਚ ’ਚ ਟਾਸ ਦੀ ਅਹਿਮ ਭੂਮਿਕਾ ਰਹੇਗੀ। ਜੋ ਵੀ ਕਪਤਾਨ ਟਾਸ ਜਿੱਤੇਗਾ ਉਹ ਪਹਿਲਾਂ ਬੱਲੇਬਾਜ਼ੀ ਕਰ ਵੱਡਾ ਸਕੋਰ ਕਰਨਾ ਚਾਹੇਗਾ ਤਾਂ ਕਿ ਪੰਜਵੇਂ ਦਿਨ ਦੀ ਪਿੱਚ ’ਤੇ ਉਸ ਨੂੰ ਬੱਲੇਬਾਜ਼ੀ ਨਹੀਂ ਕਰਨ ਪਵੇ।
ਮੌਸਮ:
ਮੌਸਮ ਵਿਗਿਆਨੀ ਡਾ. ਐੱਸਐੱਨ ਸੁਨੀਲ ਪਾਂਡਿਆ ਨੇ ਦੱਸਿਆ ਕਿ 25 ਨਵੰਬਰ ਨੂੰ ਮੌਸਮ ਸਾਫ ਰਹੇਗਾ। ਆਗਾਮੀ ਦਿਨਾਂ ’ਚ ਸਵੇਰੇ ਦੇ ਸਮੇਂ ਕੋਹਰਾ ਰਹਿਣ ਦੀ ਸੰਭਾਵਨਾ ਰਹੇਗੀ।
ਪਿੱਚ ਰਿਪੋਰਟ: ਤਾਪਮਾਨ ਜ਼ਿਆਦਾ ਹੋਣ ਨਾਲ ਪਿੱਚ ਸਪਿਨਰਾਂ ਦੇ ਲਈ ਮਦਦਗਾਰ ਹੋਵੇਗੀ। ਪਿੱਚ ਨੂੰ ਡਰਾਈ ਹੋਣ ਨਾਲ ਬਚਣ ਲਈ ਕਵਰ ਕੀਤਾ ਗਿਆ ਹੈ।
ਅਈਅਰ ਨੇ ਡੈਬਿਊ ਤੋਂ ਪਹਿਲਾਂ ਸ਼ਾਰਟ ਪਿੱਚ ਗੇਂਦਾਂ ’ਤੇ ਕੀਤਾ ਅਭਿਆਸ
ਕਾਨਪੁਰ : ਨਿਊਜ਼ੀਲੈਂਡ ਦੇ ਖਿਲਾਫ ਪਹਿਲੇ ਟੈਸਟ ’ਚ ਡੈਬਿਊ ਕਰਨ ਜਾ ਰਹੇ ਮੱਧਕ੍ਰਮ ਦੇ ਬੱਲੇਬਾਜ਼ ਸ਼ੇ੍ਰਅਸ ਅਈਅਰ ਨੇ ਬੁੱਧਵਾਰ ਨੂੰ ਨੇਟਸ ’ਤੇ ਸ਼ਾਰਟ ਪਿੱਚ ਗੇਂਦਾਂ ’ਤੇ ਜੰਮ ਕੇ ਅਭਿਆਸ ਕੀਤਾ। ਕੋਚ ਰਾਹੁਲ ਦ੍ਰਾਵਿੜ ਦੇ ਮਾਰਗਦਰਸ਼ਨ ’ਚ ਅਈਅਰ ਨੇ ਅਭਿਆਸ ਸੈਸ਼ਨ ’ਚ ਉਤਰ ਪ੍ਰਦੇਸ਼ ਦੀ ਸੀਨੀਅਰ ਟੀਮ ਦੇ ਪੰਜ ਤੇਜ਼ ਗੇਂਦਬਾਜ਼ਾਂ ਨਾਲ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਤੇ ਮੁਹੰਮਦ ਸਿਰਾਜ਼ ਦੀ ਗੇਂਦਾਂ ਦਾ ਸਾਹਮਣਾ ਕੀਤਾ। ਉਸਦਾ ਜ਼ਿਆਦਾ ਫੋਕਸ ਸ਼ਾਰਟ ਪਿੱਚ ਗੇਂਦਾਂ ’ਤੇ ਰਿਹਾ। ਅਈਅਰ ਨੇ ਤੇਜ਼ ਗੇਂਦਬਾਜ਼ਾਂ ਨੂੰ ਖੇਡਣ ਦੇ ਬਾਅਦ ਆਰ ਅਸ਼ਵਿਨ, ਰਵਿੰਦਰ ਜਡੇਜਾ ਤੇ ਅਕਸ਼ਰ ਪਟੇਲ ਦੀ ਸਪਿਨ ’ਤੇ ਵੀ ਖੂਬ ਸ਼ਾਟ ਲਾਏ। ਉਸਦੇ ਇਲਾਵਾ ਰਿਧੀਮਾਨ ਸਾਹਾ, ਸ਼ੁਭਮਨ ਗਿੱਲ, ਸੂਰੀਆਕੁਮਾਰ ਯਾਦਵ, ਚੇਤੇਸ਼ਵਰ ਪੁਜਾਰਾ ਤੇ ਕਪਤਾਨ ਅਜਿੰਕੇ ਰਹਾਣੇ ਨੇ ਵੀ ਖੂਬ ਪਸੀਨਾ ਬਹਾਇਆ।
ਕੀਵੀ ਸਪਿਨਰਾਂ ਨੇ ਵੀ ਬਹਾਇਆ ਪਸੀਨਾ
ਕਾਨਪੁਰ : ਗ੍ਰੀਨਪਾਰਕ ਵਿਚ ਸਪਿਨਰਾਂ ਦੀ ਮਦਦਗਾਰ ਕਹੇ ਜਾਣ ਵਾਲੀ ਪਿੱਚ ’ਤੇ ਕੀਵੀ ਸਪਿਨਰਾਂ ਨੇ ਵੀ ਅੰਤਮ ਅਭਿਆਸ ਸੈਸ਼ਨ ’ਚ ਖੂਬ ਤਿਆਰੀ ਕੀਤੀ। ਕੀਵੀ ਕੋਚ ਗੈਰੀ ਸਟੀਡ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਤਿੰਨ ਸਪਿਨਰਾਂ ਦੇ ਨਾਲ ਖੂਬ ਅਭਿਆਸ ਕੀਤਾ। ਹਮੇਸ਼ਾ ਤੋਂ ਪੇਸ ਅਟੈਕ ਲਈ ਜਾਣੇ ਜਾਣ ਵਾਲੀ ਨਿਊਜ਼ੀਲੈਂਡ ਦੀ ਟੀਮ ਇਸ ਵਾਰ ਅਭਿਆਸ ਦੇ ਦੌਰਾਨ ਜ਼ਿਆਦਾ ਸਮਾਂ ਏਜਾਜ ਪਟੇਲ, ਸੇਂਟਨਰ , ਸਮਰਵਿਲੇ ਅਤੇ ਸਪਿਨਰ ’ਤੇ ਨਿਰਭਰ ਰਹੀ। ਭਾਰਤੀ ਸਪਿਨ ਤੀਕੜੀ ਨੂੰ ਜਵਾਬ ਦੇਣ ਲਈ ਨਿਊਜ਼ੀਲੈਂਡ ਦੇ ਮਿਸ਼ੇਲ ਸੇਂਟਨਰ, ਏਜਾਜ ਪਟੇਲ , ਵਿਲੀਅਮ ਸਮਰਵਿਲੇ ਨੂੰ ਕਪਤਾਨ ਕੇਨ ਵਿਲੀਅਮਸਨ ਅਤੇ ਟੀਮ ਦੇ ਸਪਿਨਰ ਨੇ ਕਾਫ਼ੀ ਦੇਰ ਤਕ ਖੇਡਿਆ। ਨਿਊਜ਼ੀਲੈਂਡ ਦੀ ਟੀਮ ਨੇ ਅਭਿਆਸ ਸੈਸ਼ਨ ’ਚ ਆਪਣਾ ਜ਼ਿਆਦਾ ਸਮਾਂ ਫਿਟਨੈੱਸ ਅਤੇ ਖੇਤਰ ਰੱਖਿਆ ’ਚ ਗੁਜ਼ਾਰਿਆ।
ਟੀਮਾਂ :
ਭਾਰਤ : ਅਜਿੰਕੇ ਰਹਾਣੇ (ਕਪਤਾਨ), ਚੇਤੇਸ਼ਵਰ ਪੁਜਾਰਾ, ਸ਼੍ਰੇਅਰ ਅਈਅਰ, ਮੰਯਕ ਅਗਰਵਾਲ, ਸ਼ੁਭਮਨ ਗਿੱਲ, ਸੂਰੀਆਕੁਮਾਰ ਯਾਦਵ, ਰਿੱਧਿਮਾਨ ਸਾਹਾ, ਰਵਿੰਦਰ ਜਡੇਜਾ, ਆਰ ਅਸ਼ਵਿਨ, ਅਕਸ਼ਰ ਪਟੇਲ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਕੇਐੱਸ ਭਰਤ, ਪ੍ਰਸਿੱਧ ਕਿ੍ਰਸ਼ਣਾ, ਜੈਯੰਤ ਯਾਦਵ।
ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ) ਟਾਮ ਲਾਥਮ, ਹੇਨਰੀ ਨਿਕੋਲਸ, ਟਾਮ ਬਲੰਡੇਲ, ਰਚਿਨ ਰਵੀਂਦਰ, ਵਿਲਿਅਮ ਯੰਗ, ਨੀਲ ਵੈਗਨਰ, ਏਜਾਜ ਪਟੇਲ, ਵਿਲ ਸਮਰਵਿਲੇ, ਰਾਸ ਟੇਲਰ, ਗਲੇਨ ਫਿਲਿਪਸ , ਕਾਇਲ ਜੇਮਿਸਨ, ਮਿਸ਼ੇਲ ਸੇਂਟਨਰ, ਟਿਮ ਸਾਉਥੀ, ਡੇਰਿਲ ਮਿਸ਼ੇਲ।