ਏਐੱਨਆਈ, ਮੰੁਬਈ -
ਭਾਰਤੀ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਲਾਈਵ ਇੰਟਰੈਕਟਿਵ ਕਲਾਸਾਂ ਦੀ ਇਕ ਸੀਰੀਜ਼ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ
Unacademy
’ਤੇ ਸਿੱਖਣ ਵਾਲਿਆਂ ਲਈ ਹੀ ਮੁਹੱਈਆ ਹੋਵੇਗੀ। ਭਾਰਤ ਦੇ ਆਨਲਾਈਨ ਲਰਨਿੰਗ ਮੰਚ
Unacademy
ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਮਹਾਨ ਬੱਲੇਬਾਜ਼ ਤੇਂਦੁਲਕਰ ਨਾਲ ਇਕ ਰਣਨੀਤਕ ਸਾਂਝੇਦਾਰੀ ’ਤੇ ਹਸਤਾਖ਼ਰ ਕੀਤੇ ਹਨ।
ਇਸ ਸੌਦੇ ਦੇ ਹਿੱਸੇ ਦੇ ਰੂਪ ’ਚ
Unacademy
Learners
ਨੂੰ ਲਾਈਵ ਇੰਟਰੈਕਟਿਵ ਕਲਾਸਾਂ ਦੀ ਇਕ ਸੀਰੀਜ਼ ਮਿਲੇਗੀ, ਜਿਸ ਜ਼ਰੀਏ ਮਹਾਨ ਬੱਲੇਬਾਜ਼ਾਂ ਵੱਲੋਂ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿਸ ਨੂੰ ਹਰ ਕੋਈ
Unacademy
ਪਲੈਟਫਰਾਮ ’ਤੇ ਬਿਨਾਂ ਕਿਸੇ ਫ਼ੀਸ ਤੋਂ ਮੁਹੱਈਆ ਕਰ ਸਕਦਾ ਹੈ। ਸਚਿਨ ਤੇਂਦੁਲਕਰ ਨੂੰ
Unacademy
ਲਈ ਬ੍ਰਾਂਡ ਅੰਬੈਸਡਰ ਦੇ ਰੂਪ ’ਚ ਕੰਮ ਕਰਨ ਲਈ ਚੁਣਿਆ ਗਿਆ ਹੈ।
ਸਚਿਨ ਤੇਂਦੁਲਕਰ ਨੇ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਆਨਲਾਈਨ ਮੁਫ਼ਤ ਸੈਸ਼ਨ ਕਰ ਰਿਹਾ ਹਾਂ ਤੇ ਕੋਈ ਵੀ ਇਸ ’ਚ ਸ਼ਾਮਿਲ ਹੋ ਸਕਦਾ ਹੈ। ਪੂਰਾ ਵਿਚਾਰ ਮੇਰੇ ਤਜਰਬਿਆਂ ਨੂੰ ਸਾਂਝਾ ਕਰਨ ਬਾਰੇ ਹੈ। ਮੈਂ ਬਹੁਤ ਸਾਰੇ ਬੱਚਿਆਂ ਨਾਲ ਗੱਲਬਾਤ ਕੀਤੀ ਹੈ ਪਰ ਡਿਜੀਟਲ ਗੱਲਬਾਤ ਪਹਿਲੀ ਵਾਰ ਹੋਵੇਗੀ। ਇਹ ਵਿਚਾਰ ਹੁਣ ਕੁਝ ਕੁ ਨੌਜਵਾਨਾਂ ਤਕ ਸੀਮਤ ਨਹੀਂ ਰਹੇਗਾ ਸਗੋਂ ਇਹ ਲੱਖਾਂ ਕੋਲ ਜਾਵੇਗਾ। ਇਹ ਸਾਡਾ ਟੀਚਾ ਹੈ ਤੇ ਹਰ ਕਿਸੇ ਕੋਲ ਇਹ ਪਹੰੁਚ ਹੋਣੀ ਚਾਹੀਦੀ ਹੈ ਤੇ ਮੇਰੇ ਕੋਲੋਂ ਸਵਾਲ ਪੱੁਛਣ ’ਚ ਸਮਰੱਥ ਹੋਣੇ ਚਾਹੀਦੇ ਹਨ।